ਜੰਡਿਆਲਾ ਗੁਰੂ(ਸ਼ਰਮਾ/ਸੁਰਿੰਦਰ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਉਠ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 33 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡਣ ਸਮੇਂ ਕੀਤਾ। ਈ. ਟੀ. ਓ. ਨੇ ਸਮੂਹ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਨ ਅਤੇ ਵਿਕਾਸ ਕਾਰਜਾਂ 'ਤੇ ਆਪਣੀ ਤਿਰਛੀ ਨਜ਼ਰ ਰੱਖਣ ਅਤੇ ਕਿਸੇ ਕਿਸਮ ਦੀ ਵੀ ਉਣਤਾਈ ਪਾਈ ਜਾਣ 'ਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦਾ ਪੈਸਾ ਤੁਹਾਡਾ ਪੈਸਾ ਹੈ ਅਤੇ ਸਰਕਾਰ ਇਹ ਪੈਸਾ ਤੁਹਾਡੇ 'ਤੇ ਹੀ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਜਿਥੇ ਕਿੱਥੇ ਵੀ ਵਿਕਾਸ ਕਾਰਜ ਚਲ ਰਹੇ ਹੋਣ ਦੀ ਨਿਗਰਾਣੀ ਕਰਨ।
ਇਹ ਵੀ ਪੜ੍ਹੋ- ਪਟਾਕਾ ਫੈਕਟਰੀ 'ਚ ਬਲਾਸਟ ਮਾਮਲਾ : ਇਕੋ ਪਰਿਵਾਰ ਦੇ 4 ਮੁੰਡਿਆਂ ਦੀ ਮੌਤ
ਈ. ਟੀ. ਓ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਦੇ ਵਿਕਾਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਪਿੰਡ ਜਾਣੀਆਂ ਨੂੰ 2 ਲੱਖ ਰੁਪਏ ਨਿਕਾਸੀ ਨਾਲ੍ਹੇ ਅਤੇ ਗਲ੍ਹੀਆਂ ਦੀ ਉਸਾਰੀ ਲਈ, ਪਿੰਡ ਨਾਜੋਵਾਲੀ ਨੂੰ 5 ਲੱਖ ਰੁਪਏ ਅਤੇ ਪਿੰਡ ਦੀਆਂ ਸਾਂਝੀਆਂ ਥਾਂਵਾਂ ਅਤੇ ਸਕੂਲ ਵਿੱਚ ਪਾਣੀ ਦਾ ਪ੍ਰਬੰਧ ਅਤੇ ਸੋਲਰ ਲਾਈਟਾਂ ਲਈ, ਪਿੰਡ ਲਾਲਕਾ ਨਗਰ ਨੂੰ 3.50 ਲੱਖ ਰੁਪਏ, ਗਲ੍ਹੀਆਂ ਨਾਲੀਆਂ ਤੇ ਨਿਕਾਸੀ ਨਾਲ੍ਹੇ ਲਈ, ਪਿੰਡ ਵਡਾਲੀ ਡੋਗਰਾ ਨੂੰ 4.50 ਲੱਖ ਰੁਪਏ, ਸੋਲਰ ਲਾਈਟਾਂ ਅਤੇ ਪਾਣੀ ਦੇ ਪ੍ਰਬੰਧ ਲਈ, ਪਿੰਡ ਖੇਲਾਂ ਲਈ 5 ਲੱਖ ਰੁਪਏ, ਫਿਰਨੀ ਦੀ ਉਸਾਰੀ, ਗਲੀਆਂ ਨਾਲੀਆਂ ਲਈ, ਪਿੰਡ ਫਤਿਹਪੁਰ ਰਾਜਪੂਤਾਂ ਖੁਰਦ ਨੂੰ 5 ਲੱਖ ਰੁਪਏ, ਫਿਰਨੀ ਦੀ ਉਸਾਰੀ ਅਤੇ ਸੋਲਰ ਲਾਈਟਾਂ ਲਈ, ਪਿੰਡ ਬੰਮਾ ਨੂੰ ਤਿੰਨ ਲੱਖ ਰੁਪਏ ਸੀ. ਸੀ. ਟੀ. ਵੀ. ਕੈਮਰੇ ਅਤੇ ਛੱਪੜ ਦੇ ਸੁਧਾਰ ਲਈ ਅਤੇ ਪਿੰਡ ਨੰਦਵਾਲਾ ਨਵਾਂ ਪਿੰਡ ਨੂੰ 5 ਲੱਖ ਰੁਪਏ ਇੰਟਰਲਾਕ ਟਾਈਲਾਂ ਲਈ ਗ੍ਰਾਂਟਾਂ ਵੰਡੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ
ਮੰਤਰੀ ਈ. ਟੀ. ਓ ਨੇ ਕਿਹਾ ਕਿ ਸਰਕਾਰ ਪਾਸ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਜੋ ਕੋਈ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਨਾਂ ਪਿੰਡਾਂ ਨੂੰ ਵੀ ਗ੍ਰਾਂਟਾਂ ਦਿੱਤੀਆਂ ਜਾ ਸਕਣ। ਇਸ ਮੌਕੇ ਬੀ. ਡੀ. ਪੀ. ਓ ਮਲਕੀਤ ਸਿੰਘ, ਐਡਵੋਕੇਟ ਹਰਪ੍ਰੀਤ ਬੰਮਾ, ਬਾਬਾ ਮੰਗਲ ਸਿੰਘ , ਗੁਰਮੀਤ ਨਾਜੋਆਨੀ, ਸ਼ਿਵਰਾਜ ਜਾਨੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ- ਪਿਓ ਦੀ ਮੌਤ ਮਗਰੋਂ ਵਿਦੇਸ਼ ਗਏ ਪੁੱਤ ਦੀ ਵੀ ਹੋਈ ਮੌਤ, ਬਜ਼ੁਰਗ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਪੰਜਾਬ ਭਰ ਵਿਚ ਸ਼ੁਰੂ ਹੋਏ ਐਕਸ਼ਨ
NEXT STORY