ਬਠਿੰਡਾ, (ਬਲਵਿੰਦਰ)- ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਖਾਸ ਮੰਨਿਆ ਜਾਂਦਾ ਸਰਪੰਚ ਅੱਜ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਨਾਮਜ਼ਦ ਹੋਇਆ ਹੈ, ਜੋ ਮੌਕੇ ਤੋਂ ਫਰਾਰ ਹੋ ਗਿਆ ਸੀ।
ਜਾਣਕਾਰੀ ਮੁਤਾਬਕ ਪਿੰਡ ਕਲਿਆਣ ਸੁੱਖਾ ਦਾ ਕਾਂਗਰਸੀ ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਆਪਣੇ ਖੇਤ ’ਚ ਰੇਤ ਦੀ ਮਾਈਨਿੰਗ ਕਰ ਰਿਹਾ ਸੀ, ਜਿਥੇ ਭਾਰੀ ਮਾਤਰਾ ’ਚ ਮਸ਼ੀਨਰੀ ਲਾਈ ਹੋਈ ਸੀ। ਇਹ ਕੰਮ ਕੁਝ ਮਹੀਨਿਆਂ ਤੋਂ ਲਗਾਤਾਰ ਜਾਰੀ ਸੀ। ਅੱਜ ਇਥੇ ਨਥਾਣਾ ਪੁਲਸ ਨੇ ਛਾਪੇਮਾਰੀ ਕੀਤੀ, ਜਿੱਥੋਂ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਸਰਪੰਚ ਕਿੰਦਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਰੁੱਧ ਮਾਈਨਿੰਗ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਬਦਨਾਮੀ ਨਹੀਂ, ਨਿਆਂ ਦੀ ਹੱਕਦਾਰ ਹੈ ਹਾਥਰਸ ਦੀ ਪੀੜਤਾ : ਡਾ. ਮਨੋਜ ਬਾਂਸਲ
NEXT STORY