ਗੁਰਦਾਸਪੁਰ (ਹਰਮਨਪ੍ਰੀਤ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਸਾਹਮਣੇ ਆਏ ਤੱਥਾਂ ਕਾਰਨ ਵਾਪਰ ਰਹੇ ਨਵੇਂ ਘਟਨਾਕ੍ਰਮ ਕਾਰਨ ਅੱਜ ਪੰਜਾਬ ਦੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਕਈ ਅਹਿਮ ਸਵਾਲਾਂ ਦੇ ਜਵਾਬ ਮੰਗੇ ਹਨ। ਇਕ ਨਿਮਾਣੇ ਸਿੱਖ ਵਾਲੀ ਭਾਸ਼ਾ ਵਿਚ ਲਿਖੇ ਇਸ ਪੱਤਰ ਰਾਹੀਂ ਰੰਧਾਵਾ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੁਨੀਆ ਦੇ ਸਭ ਤਖਤਾਂ ਨਾਲੋਂ ਉੱਚਾ ਹੈ, ਜਿਥੋਂ ਨਾ ਸਿਰਫ਼ ਇਤਿਹਾਸ ਬਦਲੇ ਗਏ ਹਨ ਸਗੋਂ ਇਥੇ ਵਾਪਰੇ ਘਟਨਾਕ੍ਰਮ ਇਤਿਹਾਸ 'ਚ ਦਰਜ ਵੀ ਹੁੰਦੇ ਰਹੇ ਹਨ ਪਰ ਹੁਣ ਜਦੋਂ ਸਿੱਖ ਜਗਤ ਦੁਬਿਧਾ ਅਤੇ ਬੇਭਰੋਸਗੀ ਵਾਲੇ ਦੌਰ 'ਚੋਂ ਗੁਜ਼ਰ ਰਿਹਾ ਹੈ ਤਾਂ ਮੈਂ ਇਕ ਸਿੱਖ ਹੋਣ ਦੇ ਨਾਤੇ ਇਹ ਇੱਛਾ ਰਖਦਾ ਹਾਂ ਕਿ ਸਾਡੇ ਸਮਿਆਂ ਦੌਰਾਨ ਹੋਏ ਫੈਸਲਿਆਂ ਦੇ ਇਤਿਹਾਸਕ ਹਵਾਲੇ ਸਾਨੂੰ ਅਗਲੀਆਂ ਪੀੜ੍ਹੀਆਂ ਦੀਆਂ ਨਜ਼ਰਾਂ 'ਚ ਮੁਜਰਮ ਨਾ ਠਹਿਰਾਉਣ।
ਰੰਧਾਵਾ ਨੇ ਅਜਿਹੇ ਹਵਾਲੇ ਦੇਣ ਤੋਂ ਇਲਾਵਾ ਸਿੰਘ ਸਾਹਿਬ ਨੂੰ ਗਿ. ਗੁਰਮੁਖ ਸਿੰਘ ਦੇ ਬਿਆਨਾਂ ਵਾਲੀ ਇਕ ਵੀਡੀਓ ਕਲਿੱਪ ਭੇਜ ਕੇ ਇਹ ਸਵਾਲ ਪੁੱਛਿਆ ਹੈ ਕਿ ਸਿੱਖ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ ਕੁਝ ਸਮਾਂ ਪਹਿਲਾਂ ਮਹਾਨ ਤਖ਼ਤ ਸਾਹਿਬਾਨ ਦੀ ਮਰਿਆਦਾ ਅਤੇ ਮਹਾਨਤਾ ਨੂੰ ਤਾਰ-ਤਾਰ ਕਰਨ ਵਾਲੇ ਗਿ. ਗੁਰਮੁਖ ਸਿੰਘ ਨੂੰ ਰਾਤੋ-ਰਾਤ ਸ੍ਰੀ ਅਕਾਲ-ਤਖਤ ਸਾਹਿਬ ਦਾ ਹੈੱਡ ਗ੍ਰੰਥੀ ਲਾਉਣ ਪਿੱਛੇ ਕਿਹੜੀ ਮਜਬੂਰੀ ਸੀ? ਉਨ੍ਹਾਂ ਸਿੰਘ ਸਾਹਿਬ ਕੋਲੋਂ ਇਸ ਸਵਾਲ ਦਾ ਜਵਾਬ ਵੀ ਮੰਗਿਆ ਹੈ ਕਿ ਆਪਣੀ ਜ਼ੁਬਾਨ ਤੋਂ ਮੁਨਕਰ ਇਸ ਸ਼ਖਸ ਨੂੰ ਅਜਿਹੇ ਮੁਕੱਦਸ ਅਸਥਾਨ 'ਤੇ ਮੁੜ ਸੇਵਾ ਸੌਂਪਣ ਨਾਲ ਕਿਹੋ ਜਿਹੋ ਸੰਕੇਤ ਮਿਲਣਗੇ?
ਜ਼ਿਆਦਾ ਮਜ਼ੇ ਲੈਣ ਦੇ ਚੱਕਰਾਂ ਨੇ ਘੁਮਾਇਆ ਸ਼ਖਸ ਦਾ ਦਿਮਾਗ ਪਰ ਫਿਰ...
NEXT STORY