ਲੁਧਿਆਣਾ (ਹਿਤੇਸ਼) : ਨਗਰ ਨਿਗਮ ’ਚ ਹੇਠਲੇ ਮੁਲਾਜ਼ਮਾਂ ਤੋਂ ਲੈ ਕੇ ਅਧਿਕਾਰੀਆਂ ਦੀ ਪੋਸਟਿੰਗ ਅਤੇ ਟ੍ਰਾਂਸਫਰ ’ਚ ਸਿਆਸੀ ਦਖ਼ਲ ਪੂਰੀ ਤਰ੍ਹਾਂ ਹਾਵੀ ਹੈ, ਜਿਸ ਦਾ ਨਤੀਜਾ ਆਏ ਦਿਨ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਇਕ ਤੋਂ ਦੂਜੇ ਜ਼ੋਨ ’ਚ ਭੇਜਣ ਦੇ ਰੂਪ ’ਚ ਸਾਹਮਣੇ ਆਇਆ ਹੈ। ਇਸ ਚੱਕਰ ਵਿਚ ਇਮਾਰਤੀ ਇੰਸਪੈਕਟਰਾਂ ਦੀ ਪੋਸਟਿੰਗ ਦਾ ਗਣਿਤ ਗੜਬੜਾ ਗਿਆ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਇਮਾਰਤੀ ਸ਼ਾਖਾ ’ਚ ਪਹਿਲਾਂ ਹੀ ਇੰਸਪੈਕਟਰਾਂ ਦੀ ਕਾਫੀ ਕਮੀ ਹੈ, ਜਿਸ ਦਾ ਅਸਰ ਨਕਸ਼ੇ ਪਾਸ ਕਰਨ ਜਾਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਇਮਾਰਤਾਂ ਅਤੇ ਕਾਲੋਨੀਆਂ ਖ਼ਿਲਾਫ਼ ਕਾਰਵਾਈ ਹੋਣ ਵਿਚ ਦੇਰ ਦੇ ਰੂਪ ’ਚ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਿਆਸੀ ਸਿਫਾਰਸ਼ ਕਾਰਨ ਏ. ਟੀ. ਪੀ. ਵਾਂਗ ਇਮਾਰਤੀ ਇੰਸਪੈਕਟਰਾਂ ਦੀ ਪੋਸਿਟੰਗ ਵੀ ਜ਼ੋਨ ਦੀ ਬਜਾਏ ਹਲਕਾਵਾਰ ਹੋਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਵਿਧਾਇਕਾਂ ਦੀ ਪਸੰਦ ਜਾਂ ਨਾ-ਪਸੰਦ ਦੇ ਆਧਾਰ ’ਤੇ ਇਮਾਰਤੀ ਇੰਸਪੈਕਟਰਾਂ ਨੂੰ ਚੰਦ ਦਿਨਾਂ ਦੇ ਅੰਦਰ ਇਕ ਤੋਂ ਦੂਜੇ ਜ਼ੋਨ ’ਚ ਬਦਲਿਆ ਜਾ ਰਿਹਾ ਹੈ ਪਰ ਇਸ ਸਬੰਧੀ ਫੈਸਲਾ ਕਰਨ ਦੌਰਾਨ ਆਹਲਾ ਅਧਿਕਾਰੀਆਂ ਵੱਲੋਂ ਇਮਾਰਤੀ ਇੰਸਪੈਕਟਰਾਂ ਦੀ ਲੋੜ ਦੇ ਅੰਕੜੇ ਵੀ ਨਜ਼ਰਅੰਦਾਜ਼ ਕਰ ਦਿੱਤੇ ਗਏ ਹਨ, ਜਿਸ ਦਾ ਸਬੂਤ ਇਹ ਹੈ ਕਿ ਤਿੰਨ ਜ਼ੋਨਾਂ ’ਚ 2-2 ਇਮਾਰਤੀ ਇੰਸਪੈਕਟਰ ਕੰਮ ਕਰ ਰਹੇ ਹਨ ਅਤੇ ਹਾਲ ਹੀ ਵਿਚ ਇਕ ਇੰਸਪੈਕਟਰ ਦੀ ਜ਼ੋਨ-ਬੀ ਤੋਂ ਬਦਲੀ ਕਰਨ ਤੋਂ ਬਾਅਦ ਜ਼ੋਨ-ਡੀ ਵਿਚ 5 ਇਮਾਰਤੀ ਇੰਸਪੈਕਟਰ ਹੋ ਗਏ ਹਨ।
ਇਹ ਵੀ ਪੜ੍ਹੋ : ਸ਼ਰਾਬ ਕਾਰਨ ਹਰ ਸਾਲ ਹੁੰਦੀਆਂ ਨੇ 30 ਲੱਖ ਮੌਤਾਂ,ਫਿਰ ਵੀ ਨਹੀਂ ਛੱਡਦੇ ਲੋਕ, ਜਾਣੋ ਕਿਵੇਂ ਪੈਂਦੀ ਹੈ ਆਦਤ
ਇਹ ਹੈ ਜ਼ੋਨ ਵਾਈਜ਼ ਮੌਜੂਦਾ ਸਟੇਟਸ ਰਿਪੋਰਟ
ਜ਼ੋਨ ਏ : ਹਰਮਿੰਦਰ ਮੱਕੜ, ਕਿਰਨਦੀਪ ਸਿੰਘ
ਜ਼ੋਨ ਬੀ : ਹਰਜੀਤ ਸਿੰਘ, ਰਣਧੀਰ
ਜ਼ੋਨ ਸੀ : ਪਾਲ ਪਰਨੀਤ, ਨਵਨੀਤ
ਜ਼ੋਨ ਡੀ : ਗੁਰਵਿੰਦਰ ਲੱਕੀ, ਗੁਰਪ੍ਰੀਤ ਕੌਰ, ਕਸ਼ਿਸ਼ ਗਰਗ, ਕਮਲ, ਕਿਰਨਦੀਪ
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ਤੋਂ ਪਾਰਸਲ ਦੇ ਨਗਾਂ ’ਤੇ ਲਾਇਆ 7 ਲੱਖ ਰੁਪਏ ਦਾ ਜੁਰਮਾਨਾ, ਕਈ ਵਪਾਰੀਆਂ ਨੂੰ ਨੋਟਿਸ ਜਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ ਤੋਂ ਵੱਡੀ ਖ਼ਬਰ: ਨਿੱਜੀ ਯੂਨੀਵਰਸਿਟੀ 'ਚ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀ ਦੀ ਮੌਤ
NEXT STORY