ਮੁਕੇਰੀਆਂ (ਨਾਗਲਾ,ਝਾਵਰ) - ਮੁਕੇਰੀਆਂ ਅਧੀਨ ਆਉਂਦੇ 'ਸਾਹਿਬ ਦਾ ਪਿੰਡ' ਵਿਖੇ ਚੋਰਾਂ ਨੇ ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ 'ਚ ਇਲੈਕਸ਼ਨ ਕਮਿਸ਼ਨ ਵੱਲੋਂ ਵੋਟਾਂ ਦੇ ਮੱਦੇਨਜ਼ਰ ਲਗਾਏ ਗਏ ਕੈਮਰੇ ਸਣੇ ਸਕੂਲ ਦਾ ਹੋਰ ਵੀ ਕੀਮਤੀ ਸਮਾਨ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਸਕੂਲ ਦਾ ਸਫਾਈ ਕਰਮਚਾਰੀ ਸਕੂਲ ਸਫ਼ਾਈ ਕਰਨ ਲਈ ਪਹੁੰਚਿਆ ਤਾਂ ਉਸਨੇ ਸਕੂਲ ਦੇ ਦਰਵਾਜੇ ਟੁੱਟੇ ਦੇਖ ਕੇ ਇਸਦੀ ਸੂਚਨਾ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੂੰ ਦਿੱਤੀ। ਜਦੋਂ ਉਨ੍ਹਾਂ ਨੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦੇ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਕੂਲ ਦੇ ਕੀਮਤੀ ਸਮਾਨ ਸਣੇ ਸਕੂਲ ਅੰਦਰ ਕੁਝ ਦਿਨ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਇਆ ਗਿਆ ਇੱਕ ਕੈਮਰਾ ਵੀ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਰਮਨੀ ਤੋਂ ਪਰਤਿਆ ਪ੍ਰਜਵਲ ਰੇਵੰਨਾ, ਸੈਕਸ ਸਕੈਂਡਲ ਮਾਮਲੇ 'ਚ ਏਅਰਪੋਰਟ ਤੋਂ ਹੋਇਆ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਕੂਲ ਦੇ ਮੈਡਮ ਗਗਨਦੀਪ ਕੌਰ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਚੋਰ ਸਕੂਲ ਵਿਚੋਂ ਕੰਪਿਊਟਰ ਸੈਟ, ਇੱਕ ਐਲ.ਈ.ਡੀ, ਦੋ ਕੀ-ਬੋਰਡ, ਬੱਚਿਆਂ ਲਈ ਲਗਾਇਆ ਪ੍ਰੋਜੈਕਟਰ, ਅਲਮਾਰੀਆਂ ਦਾ ਸਮਾਨ, ਇਕ ਪੰਪ ਸਮੇਤ ਵੋਟਾਂ ਦੇ ਮੱਦੇਨਜ਼ਰ ਕੁੱਝ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਵੱਲੋਂ ਲਗਾਇਆ ਗਿਆ ਇੱਕ ਕੈਮਰਾ ਚੋਰਾਂ ਨੇ ਚੋਰੀ ਕਰ ਲਿਆ। ਫਿਲਹਾਲ ਹੋਰ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਕੂਲ ਦਾ ਹੋਰ ਕਿਹੜਾ-ਕਿਹੜਾ ਸਮਾਨ ਚੋਰੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਹੋਈ ਚੋਰੀ ਦੀ ਸੂਚਨਾ ਮੁਕੇਰੀਆਂ ਥਾਣੇ ਕਰ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ 'ਤੇ ਜਲਦੀ ਤੋਂ ਜਲਦੀ ਨਕੇਲ ਕੱਸੀ ਜਾਵੇ ਅਤੇ ਫੜਿਆ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ! ਰਾਧਾ ਸੁਆਮੀ ਸਤਿਸੰਗ ਭਵਨ ਬਿਆਸ ’ਚ ਉਸਾਰੀ ’ਤੇ ਹਾਈ ਕੋਰਟ ਨੇ ਲਾਈ ਰੋਕ, ਜਾਣੋ ਪੂਰਾ ਮਾਮਲਾ
NEXT STORY