ਜਲੰਧਰ- ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਯੂ ਸ਼ੀਰ ਅੱਜ ਪੰਜਾਬ ਦੌਰੇ 'ਤੇ ਆ ਰਹੇ ਹਨ ਜਿਸ ਨੂੰ ਦੇਖਦਿਆਂ ਸੂਬਾ ਸਰਕਾਰ ਉਨ੍ਹਾਂ ਦਾ ਸਟੇਟ ਗੈਸਟ ਦੇ ਤੌਰ 'ਤੇ ਸਵਾਗਤ ਕਰੇਗੀ। ਐਂਡ੍ਰਿਯੂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਅੰਮ੍ਰਿਤਸਰ ਜਾਣ ਦੀ ਵੀ ਪ੍ਰੋਗਰਾਮ ਹੈ। ਐਂਡ੍ਰਿਯੂ ਨੂੰ ਪੰਜਾਬ ਆਉਣ ਦਾ ਸੱਦਾ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਦਿੱਤਾ ਸੀ।
110 ਸਾਲ ਬਾਅਦ 2 ਨਰਾਤੇ ਇਕੱਠੇ, ਫਿਰ ਵੀ 9 ਦਿਨ ਤੱਕ ਚੱਲਣਗੇ
![](https://static.jagbani.com/multimedia/03_09_387080000rr-ll.jpg)
ਇਸ ਵਾਰ ਨਰਾਤੇ ਖਾਸ ਹੋਣਗੇ। ਕਾਰਨ ਇਹ ਹੈ ਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਨਰਾਤਿਆਂ 'ਤੇ 110 ਸਾਲ ਬਾਅਦ ਅਜੀਬ ਸੰਯੋਗ ਬਣਨ ਜਾ ਰਿਹਾ ਹੈ। ਅਜਿਹੀ ਹਾਲਤ 'ਚ ਇਕ ਹੀ ਦਿਨ ਦੋ ਨਰਾਤੇ ਹੋਣ ਦੇ ਬਾਵਜੂਦ ਇਹ ਪੂਰੇ 9 ਦਿਨ ਤੱਕ ਚੱਲਣਗੇ। ਦੂਜੇ ਨਰਾਤੇ ਦੀ ਸ਼ੁਰੂਆਤ ਚਿੱਤਰਾ ਨਕਸ਼ੱਤਰ 'ਚ ਹੋਵੇਗੀ ਅਤੇ ਸ਼ਰਵਣ ਨਕਸ਼ੱਤਰ 'ਚ ਮਹਾਨੌਮੀ ਦਾ ਆਗਮਨ ਹੋਵੇਗਾ। ਇਸ ਨੂੰ ਲੈ ਕੇ ਭਗਤਾਂ 'ਚ ਕਾਫੀ ਉਤਸ਼ਾਹ ਭਰਿਆ ਹੋਇਆ ਹੈ।
ਪੀ.ਐੱਮ. ਮੋਦੀ ਨਮੋ ਐਪ ਰਾਹੀ ਚੋਣਾਂ ਵਾਲੇ ਸੂਬਿਆਂ ਦੇ ਵਰਕਰਾਂ ਨਾਲ ਅੱਜ ਕਰਨਗੇ ਗੱਲਬਾਤ
![PunjabKesari](https://static.jagbani.com/multimedia/01_17_2474500004-ll.jpg)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਮੋ ਐਪ ਦੇ ਰਾਹੀ ਚੋਣਾਂ ਵਾਲੇ ਸੂਬਿਆਂ ਦੇ ਵਰਕਰਾਂ ਨਾਲ ਅੱਜ ਗੱਲਬਾਤ ਕਰਨਗੇ। 'ਮੇਰਾ ਬੂਥ, ਸਭ ਤੋਂ ਮਜ਼ਬੂਤ' ਕੈਂਪੇਨ ਲਈ ਇਸ ਵਾਰ ਮੋਦੀ ਦਾ ਫੋਕਸ ਚੋਣਾਂ ਵਾਲੇ ਸੂਬਿਆਂ 'ਤੇ ਰਹੇਗਾ। ਪ੍ਰਧਾਨ ਮੰਤਰੀ ਅੱਜ ਨਮੋ ਐਪ ਰਾਹੀ 5 ਸ਼ਹਿਰਾਂ 'ਤੇ ਭਾਜਪਾ ਦੇ ਬੂਥ ਵਰਕਰਾਂ ਨਾਲ ਸਿੱਧੇ ਗੱਲਬਾਤ ਕਰਨਗੇ।
ਰਾਹੁਲ ਗਾਂਧੀ ਅੱਜ ਬੀਕਾਨੇਰ ਜਾਣਗੇ
![](https://static.jagbani.com/multimedia/2018_10image_03_54_382180000gg-ll.jpg)
ਰਾਜਸਥਾਨ ਵਿਧਾਨ ਸਭਾ ਦੇ ਨੇਤਾ ਪ੍ਰਤੀਪੱਖ ਰਾਮੇਸ਼ਵਰ ਡੂਡੀ ਅੱਜ ਕਾਂਗਰਸ ਦੇ ਬੀਕਾਨੇਰ ਦਫਤਰ ਪਹੁੰਚੇ। ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਕਿ ਕਿ ਬੀਕਾਨੇਰ 'ਚ ਅੱਜ ਰਾਹੁਲ ਗਾਂਧੀ ਦਾ ਰੋਡ ਸ਼ੋਅ ਹੋਵੇਗਾ। 15 ਕਿਮੀ ਤਕ ਦਾ ਇਹ ਰੋਡ ਸ਼ੋਅ ਹੋਵੇਗਾ। ਇਸ ਮੌਕੇ 'ਤੇ ਉਨ੍ਹਾਂ ਨੇ ਟਿਕਟ ਵੰਡ ਨੂੰ ਲੈ ਕੇ ਕਿਹਾ ਕਿ ਫਿਲਹਾਲ ਮਜ਼ਬੂਤ ਦਾਅਵੇਦਾਰਾਂ 'ਤੇ ਗਹਿਰਾ ਮੰਥਨ ਚਲ ਰਿਹਾ ਹੈ ਅਤੇ ਇਲੈਕਸ਼ਨ ਅਤੇ ਮੈਨਿਫੈਸਟਾਂ ਕਮੇਟੀਆਂ ਦੇ ਗਠਨ ਦੇ ਬਾਅਦ ਹੀ ਟਿਕਟ ਦੀ ਵੰਡ ਹੋਵੇਗੀ।
ਅੱਜ ਹੈਦਰਾਬਾਦ ਆਉਣਗੇ ਅਮਿਤ ਸ਼ਾਹ
![PunjabKesari](https://static.jagbani.com/multimedia/2018_10image_23_44_012360000gdfg-ll.jpg)
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਤੇਲੰਗਾਨਾ ਦੇ ਦੌਰੇ 'ਤੇ ਰਹਿਣਗੇ ਅਤੇ ਇਸ ਦੌਰਾਨ ਉਹ ਸੂਬੇ ਦੇ ਸੰਸਦੀ ਖੇਤਰ ਦੇ ਪਾਰਟੀ ਅਹੁਦਾ ਅਧਿਕਾਰੀਆਂ ਨਾਲ 2 ਵੱਖ-ਵੱਖ ਬੈਠਕਾਂ 'ਚ ਹਿੱਸਾ ਲੈਣਗੇ। ਚਰਚਾ ਇਸ ਗੱਲ ਦੀ ਵੀ ਹੈ ਕਿ ਉਹ ਪਰਿਪੂਰਨਾਨੰਦ ਸੁਆਮੀ (ਤੇਲੰਗਾਨਾ ਦੇ 'ਯੋਗੀ') ਨਾਲ ਮੁਲਾਕਾਤ ਕਰ ਸਕਦੇ ਹਨ, ਜਿਨ੍ਹਾਂ ਦੀ ਆਦਿਵਾਸੀਆਂ 'ਤੇ ਚੰਗੀ ਪਕੜ ਮੰਨੀ ਜਾਂਦੀ ਹੈ।
ਅੱਜ ਰਾਫੇਲ ਸੌਦੇ 'ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
![](https://static.jagbani.com/multimedia/03_07_085400000%C3%A7%C2%B9%C3%AA%C3%A7-ll.jpg)
ਭਾਰਤ ਅਤੇ ਫਰਾਂਸ ਵਿਚਾਲੇ ਹੋਏ ਰਾਫੇਲ ਲੜਾਕੂ ਜਹਾਜ਼ ਦਾ ਮਾਮਲਾ ਸੁਪਰੀਮ ਕੋਰਟ ਤਕ ਪਹੁੰਚ ਗਿਆ ਹੈ। ਇਸ ਸੌਦੇ ਖਿਲਾਫ ਨਹੀਂ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਤੇ ਅਦਾਲਤ ਨੇ ਅੱਜ ਸੁਣਵਾਈ ਕਰਨ ਲਈ ਹਾਮੀ ਭਰ ਦਿੱਤੀ ਹੈ। ਜਨਹਿਤ ਪਟੀਸ਼ਨ 'ਚ ਅਦਾਲਤ ਤੋਂ ਕੇਂਦਰ ਨੂੰ ਨਿਰਦੇਸ਼ ਦੇਣ ਦਾ ਅਪੀਲ ਕੀਤੀ ਗਈ ਹੈ ਕਿ ਉਹ ਸੌਦੇ ਦੀ ਵਿਸਥਾਰ ਜਾਣਕਾਰੀ ਅਤੇ ਰਾਜਗ ਸਰਕਾਰਾਂ ਦੌਰਾਨ ਜਹਾਜ਼ ਦੀਆਂ ਕੀਮਤਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਸੀਲ ਬੰਦ ਲਿਫਾਫੇ 'ਚ ਅਦਾਲਤ ਨੂੰ ਸੌਂਪਿਆ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਪਾਕਿਸਤਾਨ ਬਨਾਮ ਆਸਟਰੇਲੀਆ (ਪਹਿਲਾ ਟੈਸਟ, ਚੌਥਾ ਦਿਨ)
ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਪਹਿਲਾ ਵਨ ਡੇ)
ਫੁੱਟਬਾਲ : ਮੁੰਬਈ ਬਨਾਮ ਜਮਸ਼ੇਦਪੁਰ (ਆਈ. ਐੱਸ. ਐੈੱਲ.)
ਪ੍ਰੋ ਕਬੱਡੀ ਲੀਗ 2018 : ਯੂ ਮੁੰਬਾ ਬਨਾਮ ਜੈਪੁਰ ਪਿੰਕ ਪੈਂਥਰਸ ਤੇ ਤਾਮਿਲ ਥਲਾਈਵਸ ਬਨਾਮ ਬੈਂਗਲੁਰੂ ਬੁੱਲਸ
ਪੰਜਾਬ ਲਈ ਕੇਂਦਰ ਵੱਲੋਂ ਝੋਨੇ ਦੀ ਖਰੀਦ ਲਈ 29695.40 ਕਰੋੜ ਰੁਪਏ ਦੀ ਸੀ. ਸੀ. ਲਿਮਿਟ ਮਨਜ਼ੂਰ
NEXT STORY