ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਪੰਜਾਬ ਦੇ ਖੰਨਾ ਨਾਲ ਪਿਛੋਕੜ ਰੱਖਣ ਵਾਲੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਸਤਵਿੰਦਰ ਸਿੰਘ ਪਿਛਲੇ ਦਿਨੀ ਸੋਮਵਾਰ ਨੂੰ ਮਿਲਟਨ ਵਿੱਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਸੀ, ਜਿਸ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।ਇਸ ਗੋਲੀਬਾਰੀ ਦੇ ਨਤੀਜੇ ਵਜੋਂ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ ਮਾਲਕ ਸ਼ਕੀਲ ਅਸ਼ਰਫ (38) ਅਤੇ ਇਕ ਟੋਰਾਂਟੋ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ (48) ਦੀ ਵੀ ਮੌਤ ਹੋ ਗਈ ਸੀ।
ਇਕ ਗੈਰ ਗੋਰੇ ਮੂਲ ਦੇ ਸਿਰ ਫਿਰ ਵੱਲੋਂ ਕੀਤੀ ਗੋਲੀਬਾਰੀ ਵਿੱਚ ਸਤਵਿੰਦਰ ਸਿੰਘ ਸਮੇਤ ਤਿੰਨ ਲੋਕ ਜ਼ਖਮੀ ਹੋਏ ਸਨ। ਸਤਵਿੰਦਰ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ ਸੀ। ਗੈਰ ਗੋਰੇ ਮੂਲ ਦੇ ਇਸ ਬੰਦੂਕਧਾਰੀ ਨੂੰ ਬਾਅਦ ਵਿੱਚ ਹੈਮਿਲਟਨ ਵਿੱਚ ਪੁਲਸ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ।ਮ੍ਰਿਤਕ ਭਾਰਤ ਦਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ, ਜੋ ਸੋਮਵਾਰ ਦੀ ਗੋਲੀਬਾਰੀ ਦੇ ਸਮੇਂ ਆਟੋ ਵਰਕਸ਼ਾਪ ਵਿੱਚ ਪਾਰਟਟਾਈਮ ਕੰਮ ਕਰ ਰਿਹਾ ਸੀ।ਹਮਲਾਵਰ ਨੇ ਉਸ ਤੋਂ ਪਹਿਲਾਂ ਜਿਹੜੀ ਆਟੋ ਵਰਕਸ਼ਾਪ ਵਿੱਚ ਸਤਵਿੰਦਰ ਕੰਮ ਕਰਦਾ ਸੀ ਉਸ ਦੇ ਮਾਲਿਕ ਸ਼ਕੀਲ ਅਸਰਫ ਨੂੰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੋਤ ਗਈ ਸੀ। ਬਾਅਦ ਵਿੱਚ ਵਰਕਸ਼ਾਪ ਵਿੱਚ ਸਤਵਿੰਦਰ ਸਿੰਘ ਦੇ ਸਿਰ ਤੇ ਅਤੇ ਦੂਜੇ ਵਿਅਕਤੀ ਦੀ ਲੱਤ 'ਤੇ ਗੋਲੀ ਮਾਰੀ, ਜੋ ਕੋਨੇਸਟੋਗਾ ਕਾਲਜ ਵਿੱਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ 'ਚ ਹੜ੍ਹ ਕਾਰਨ ਫੈਲੀਆਂ ਬਿਮਾਰੀਆਂ, ਇੱਕ ਦਿਨ 'ਚ 90 ਹਜ਼ਾਰ ਤੋਂ ਵੱਧ ਲੋਕਾਂ ਦਾ ਕੀਤਾ ਗਿਆ ਇਲਾਜ
ਕਾਲਜ ਵਿੱਚ ਇਸ ਸਾਲ ਅਗਸਤ ਮਹੀਨੇ ਸਤਵਿੰਦਰ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਉਹ ਮਿਲਟਨ ਦੀ ਆਟੋ ਵਰਕਸ਼ਾਪ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। ਜਦੋ ਉਹ ਕੰਮ ਕਰ ਰਿਹਾ ਸੀ ਤਾਂ ਗੈਰ ਗੋਰੇ ਮੂਲ ਦੇ ਸਿਰ ਫਿਰੇ ਨੇ ਗੋਲੀਬਾਰੀ ਕੀਤੀ ਅਤੇ ਉਹ ਇਸ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ ਸੀ।ਮਾਰੇ ਗਏ ਨੌਜਵਾਨ ਵਿਦਿਆਰਥੀ ਸਤਵਿੰਦਰ ਸਿੰਘ ਦਾ ਪਿਤਾ ਦੁਬੱਈ ਵਿੱਚ ਇਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਣ ਅਤੇ ਸੰਸਕਾਰ ਕਰਨ ਲਈ ਗੋਫੰਡਮੀ 'ਤੇ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਆਖ਼ਰੀ ਵਾਰ ਉਸ ਦਾ ਮੂੰਹ ਦੇਖ ਲੈਣ ਅਤੇ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾਵੇ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਇਕ ਭੈਣ ਦਾ ਭਰਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਨੀਵਰਸਿਟੀ 'ਚ ਕੁੜੀਆਂ ਦੀ ਵੀਡੀਓ ਵਾਇਰਲ ਮਾਮਲੇ 'ਤੇ ਮੰਤਰੀ ਹਰਜੋਤ ਬੈਂਸ ਦੀ ਵਿਦਿਆਰਥੀਆਂ ਨੂੰ ਅਪੀਲ
NEXT STORY