ਬੱਸੀ ਪਠਾਣਾਂ (ਰਾਜਕਮਲ) : ਬੀਤੀ ਦੇਰ ਰਾਤ ਖਾਲਸਪੁਰ ਟਾਟਾ 407 ਗੱਡੀ ਸਣੇ 3 ਦੋਸਤ ਨਹਿਰ ਵਿਚ ਡਿੱਗ ਗਏ। ਇਸ ਹਾਦਸੇ ਵਿਚ ਮਾਰੇ ਗਏ ਦੋ ਦੋਸਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਇੱਕ ਦੀ ਭਾਲ ਅਜੇ ਵੀ ਜਾਰੀ ਹੈ। ਇਸ ਘਟਨਾ ਦੇ ਨਾਲ ਇਲਾਕੇ ਅੰਦਰ ਸਹਿਮ ਅਤੇ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਖਾਲਸਪੁਰ ਨਹਿਰ ਵਿਚ ਇੱਕ ਗੱਡੀ ਡਿੱਗੀ ਪਈ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਗੌਤਾਖੋਰਾਂ ਨੂੰ ਬੁਲਾ ਕੇ ਗੱਡੀ ਨੂੰ ਕਢਵਾਇਆ ਗਿਆ, ਜਿਸ ’ਚ 2 ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਦੀ ਪਹਿਚਾਣ ਮਨਪ੍ਰੀਤ ਉਰਫ ਮਨੀ ਪੁੱਤਰ ਤੇਜਾ ਸਿੰਘ ਵਾਸੀ ਖਾਲਸਪੁਰ ਜੋ ਕਿ ਆਟੋ ਚਾਲਕ ਸੀ। ਦੂਜੇ ਦੀ ਪਹਿਚਾਣ ਭੁੱਲਰ ਪੁੱਤਰ ਸ਼ਿਵ ਕੁਮਾਰ ਵਾਰਡ ਨੰਬਰ 5 ਵਾਸੀ ਬੱਸੀ ਪਠਾਣਾਂ ਜੋਕਿ 9 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਬੱਸ ਸਟੈਂਡ ਵਿਖੇ ਸਫਾਈ ਕਰਮਚਾਰੀ ਦੀ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਗੱਡੀ ਦਾ ਸ਼ੀਸ਼ਾ ਟੁੱਟਣ ਕਾਰਨ ਸ਼ਾਇਦ ਇਨ੍ਹਾਂ ਦਾ ਇੱਕ ਦੋਸਤ ਪਾਣੀ ਦੇ ਵਾਹਅ ਕਾਰਨ ਅੱਗੇ ਵਹਿ ਗਿਆ ਹੋਵੇ, ਜਿਸ ਦੀ ਪਹਿਚਾਣ ਵਿੱਕੀ ਪੁੱਤਰ ਰਾਕੇਸ਼ ਕੁਮਾਰ ਵਾਸੀ ਬੱਸੀ ਪਠਾਣਾਂ ਹੈ, ਜੋਕਿ ਟਾਟਾ 407 ਦਾ ਪੀ. ਬੀ. 65.ਏ.ਡਬਲਯੂ 9182 ਦਾ ਡਰਾਈਵਰ ਸੀ। ਵਿੱਕੀ ਨੂੰ ਗੋਤਾਖੋਰਾਂ ਦੀ ਟੀਮ ਵੱਲੋਂ ਲੱਭਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਓਵਰਸਪੀਡ ਕਾਰਣ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ 3 ਜਣਿਆਂ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਸਮੇਂ ਤੇਜ਼ ਬਰਸਾਤ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਨਾਲ ਇਹ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਨ੍ਹਾਂ ’ਚੋਂ ਮਨਪ੍ਰੀਤ ਸਿੰਘ ਜਿਸਦਾ ਕਿ ਅਜੇ ਮੰਗਣਾ ਹੋਇਆ ਸੀ, ਨੂੰ ਉਸਦੇ ਦੋਸਤ ਖਾਲਸਪੁਰ ਵਿਖੇ ਛੱਡਣ ਜਾ ਰਹੇ ਸੀ। ਇਨ੍ਹਾਂ ’ਚੋਂ ਇੱਕ ਦੋਸਤ ਵਿੱਕੀ ਜਿਸਦੇ ਕਿ ਤਿੰਨ ਲੜਕੀਆਂ ਤੇ ਇਕ ਡੇਢ ਸਾਲ ਦਾ ਪੁੱਤਰ ਹੈ, ਜਦੋਂ ਕਿ ਇੱਕ ਦੋਸਤ ਭੁੱਲਰ ਜੋਕਿ 9 ਭੈਣਾਂ ਦਾ ਇੱਕਲੌਤਾ ਭਰਾ ਸੀ ਤੇ ਉਸਦੇ 2 ਸਾਲ ਦਾ ਪੁੱਤਰ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਘਟਨਾ, ਲੁੱਟ ਦੇ ਇਰਾਦੇ ਨਾਲ ਨੌਜਵਾਨ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਆਪ' ਉਮੀਦਵਾਰ ਨਰਿੰਦਰ ਭਰਾਜ ਨਾਲ ਵਿਸ਼ੇਸ਼ ਗੱਲਬਾਤ, ਸੁਣੋ ਸੰਗਰੂਰ ਲਈ ਕੀ ਹੈ ਰਣਨੀਤੀ (ਵੀਡੀਓ)
NEXT STORY