ਅਬੋਹਰ (ਸੁਨੀਲ) : ਬੀਤੇ ਦਿਵਸ ਪੰਜਾਬ ਰਾਜਸਥਾਨ ਸੀਮਾ 'ਤੇ ਸਥਿਤ ਪਿੰਡ ਰਾਜਪੁਰਾ 'ਚ ਕਿਸਾਨਾਂ ਵੱਲੋਂ ਨਹਿਰਬੰਦੀ ਦੇ ਵਿਰੋਧ ਚ ਲਾਇਆ ਗਿਆ ਧਰਨਾ ਅੱਜ ਉਸ ਸਮੇਂ ਰੰਗ ਲਿਆਂਦਾ, ਜਦ ਮੌਕੇ 'ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹੈਡ ਤੋਂ ਪਾਣੀ ਛੱਡ ਦਿੱਤਾ ਗਿਆ ਹੈ ਪਰ ਉਥੇ ਦੂਜੇ ਪਾਸੇ ਨਹਿਰ ਦੀ ਸਫਾਈ ਕਰਾਉਣ ਨੂੰ ਲੈ ਕੇ ਟੇਲਾਂ 'ਤੇ ਬਸੇ ਕਿਸਾਨਾਂ ਨੇ ਵੀ ਰਾਜਪੁਰਾ ਤੋਂ ਕੁਝ ਦੂਰੀ 'ਤੇ ਕਿਸਾਨਾਂ ਨੇ ਧਰਨਾ ਲਾ ਦਿੱਤਾ। ਇੱਧਰ ਦੋਵੇਂ ਗੁੱਟਾਂ 'ਚ ਤਣਾਅ ਨੂੰ ਦੇਖਦੇ ਹੋਏ ਉਪਮੰਡਲ ਅਧਿਕਾਰੀ ਪੂਨਮ ਸਿੰਘ 'ਤੇ ਨਹਿਰੀ ਵਿਭਾਗ ਦੇ ਸੁਪਰੀਟੈਂਡੇਂਟ ਇੰਜੀਨੀਅਰ ਮੌਕੇ 'ਤੇ ਪੁੱਜੇ ਅਤੇ ਟੇਲਾਂ 'ਤੇ ਪੂਰਾ ਪਾਣੀ ਪਹੁੰਚਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।
ਜਾਣਕਾਰੀ ਮੁਤਾਬਕ ਬੀਤੇ ਦਿਵਸ ਸਵੇਰੇ ਲੰਬੀ ਮਾਈਨਰ ਬੰਦ ਕੀਤੇ ਜਾਣ ਦੇ ਰੋਸ ਵੱਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਊਗਰਾਹਾ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਲੰਬੀ ਮਾਈਨਰ ਬੰਦ ਹੋਣ ਨਾਲ ਪਿੰਡ ਭਾਗਸਰ, ਕੁਲਾਰ, ਦੋਦਾ, ਬਹਾਵਵਾਲਾ, ਰਾਮਪੁਰਾ,ਨਾਰਾਇਣਪੁਰਾ, ਬਜੀਤਪੁਰਾ, ਬਿਸ਼ਨਪੁਰਾ ਦੇ ਕਿਸਾਨਾਂ ਨੇ ਰਾਜਪੁਰਾ ਦੇ ਨੇੜੇ ਧਰਨਾ ਲਾ ਦਿੱਤਾ ਸੀ, ਜਿਸ 'ਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਭਰੋਸਾ ਦੇਣ ਲਈ ਪਹੁੰਚੇ ਪਰ ਕਿਸਾਨ ਆਪਣੀ ਮੰਗ 'ਤੇ ਡਟੇ ਰਹੇ। ਭਾਕਿਯੂ ਏਕਤਾ ਉਗਰਾਹਾ ਦੇ ਜ਼ਿਲਾ ਪ੍ਰਧਾਨ ਸੁਖਮੰਦਰ ਸਿੰਘ ਤੇ ਭਾਕਿਯੂ ਕਾਦਿਆ ਦੇ ਪੰਜਾਬ ਮੀਤ ਪ੍ਰਧਾਨ ਸੁਭਾਸ਼ ਗੋਦਾਰਾ ਤੇ ਜ਼ਿਲਾ ਪ੍ਰਧਾਨ ਬੁੱਧਰਾਮ ਬਿਸ਼ਨੋਈ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਨਰਮੇ ਦੀ ਫਸਲ ਤੇ ਬਾਗ ਨੂੰ ਪਾਣੀ ਦੀ ਜ਼ਿਆਦਾ ਲੋੜ ਹੈ। ਅਜਿਹੇ ਵਿੱਚ ਨਹਿਰ ਨੂੰ ਬੰਦ ਕਰਨਾ ਕਿਸਾਨਾਂ ਦੇ ਨਾਲ ਬੇਇਨਸਾਫੀ ਹੈ। ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪੂਰੀ ਰਾਤ ਸੜਕ ਤੇ ਲੰੰਘਾਈ ਅਤੇ ਧਰਨਾਕਾਰੀਆਂ ਨੇ ਗੁਰਦੁਆਰੇ ਤੇ ਲੋਕਾਂ ਦੇ ਘਰਾਂ ਚੋਂ ਖਾਣਾ ਮੰਗਵਾ ਕੇ ਆਪਣਾ ਪੇਟ ਭਰਿਆ।
ਗੁਆਂਢੀ ਨੇ ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ, ਦਿਓਰ-ਭਰਜਾਈ ਕੀਤੇ ਗੰਭੀਰ ਜ਼ਖਮੀ (ਵੀਡੀਓ)
NEXT STORY