ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ)— ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿਚ ਕੈਂਸਰ ਦੀ ਬੀਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਜ਼ਿਲੇ ਦੇ ਪਿੰਡ ਸੱਕਾਂਵਾਲੀ ਵਿਖੇ ਇਕ ਹੋਰ ਔਰਤ ਸੁਖਦੀਪ ਕੌਰ ਪਤਨੀ ਜੰਗ ਸਿੰਘ ਉਮਰ 48 ਸਾਲ ਦੀ ਮੌਤ ਵੀ ਕੈਂਸਰ ਦੀ ਬੀਮਾਰੀ ਕਾਰਨ ਹੋ ਗਈ ਹੈ। ਇਸ ਤੋਂ ਪਹਿਲਾ ਵੀ ਪਿੰਡ ਵਿਚ ਕੈਂਸਰ ਨਾਲ ਮੌਤਾਂ ਹੋ ਚੁੱਕੀਆਂ ਸਨ।
ਉਕਤ ਔਰਤ ਦੇ ਭਰਾ ਸੁਖਚੈਨ ਸਿੰਘ ਬਰੀਵਾਲਾ ਜੋ ਪੰਜਾਬ ਪੁਲਸ ਵਿਚ ਮੁਲਾਜ਼ਮ ਹਨ, ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਖਦੀਪ ਕੌਰ ਨੂੰ ਕੈਂਸਰ ਹੈ ਤਾਂ ਪਰਿਵਾਰ ਨੇ ਮੈਡੀਕਲ ਕਾਲਜ ਫਰੀਦਕੋਟ ਤੋਂ ਉਸ ਦਾ ਇਲਾਜ ਕਰਵਾਇਆ ਪਰ ਫਿਰ ਵੀ ਉਹ ਬਚ ਨਹੀਂ ਸਕੀ। ਔਰਤ ਦੇ ਇਲਾਜ 'ਤੇ ਪਰਿਵਾਰ ਦਾ ਕਾਫੀ ਖਰਚਾ ਵੀ ਆ ਗਿਆ। ਉਕਤ ਔਰਤ ਦੇ ਤਿੰਨ ਬੱਚੇ ਹਨ। ਸੁਖਦੀਪ ਕੌਰ ਦੀ ਅੰਤਿਮ ਅਦਰਾਸ 24 ਜੂਨ ਦਿਨ ਐਤਵਾਰ ਨੂੰ ਡੇਰਾ ਪੂਰਨ ਦਾਸ ਪਿੰਡ ਸੱਕਾਂਵਾਲੀ ਵਿਖੇ ਹੋਵੇਗੀ।
10 ਹਜ਼ਾਰ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
NEXT STORY