ਤਰਨਤਾਰਨ, (ਆਹਲੂਵਾਲੀਆ)- ਜ਼ਿਲਾ ਕੈਮਿਸਟ ਐਸੋਸੀਏਸ਼ਨ ਤਰਨਤਾਰਨ ਵੱਲੋਂ ਨਸ਼ਿਆਂ ਖਿਲਾਫ ਜ਼ਿਲਾ ਪੱਧਰੀ ਕੈਂਡਲ ਮਾਰਚ ਸਥਾਨਕ ਬੋਹਡ਼ੀ ਚੌਕ ਤੋਂ ਸ਼ੁਰੂ ਹੋ ਕੇ ਜੀ. ਟੀ ਰੋਡ, ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ ਤੋਂ ਹੁੰਦਾ ਹੋਇਆ ਗਾਂਧੀ ਪਾਰਕ ਵਿਖੇ ਸੰਪਨ ਹੋਇਆ। ਜਿਸ ’ਚ ਜ਼ਿਲੇ ਭਰ ਦੇ ਐਸੋਸੀਏਸ਼ਨ ਦੇ ਅਹੁਦੇਦਾਰ, ਮੈਂਬਰ ਕਮਿਸਟਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ, ਸੋਨੂੰ ਦੋਦੇ ਆਦਿ ਨੇ ਵੀ ਸਮੂਲਿਅਤ ਕੀਤੀ। ਵਿਧਾਇਕ ਡਾ. ਅਗਨੀਹੋਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਪੰਜਾਬ ਨਸ਼ਾ ਮੁਕਤ ਮੁਹਿੰਮ ਜੋ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ, ’ਚ ਸਾਥ ਦੇਣਾ ਚਾਹੀਦਾ ਹੈ। ਕੈਂਡਲ ਮਾਰਚ ਮੌਕੇ ਕਮਿਸਟਾਂ ਨੇ ਆਪਣੇ ਆਪਣੇ ਹੱਥਾਂ ’ਚ ਪੋਸਟਰ ਤੇ ਬੈਨਰ ਫਡ਼ਕੇ ਨਾਅਰੇਬਾਜ਼ੀ ਕੀਤੀ। ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ ਉਹ ਦਵਾਈਆਂ ਵੇਚਦੇ ਹਨ, ਨਸ਼ਾ ਨਹੀਂ, ਸਾਰੇ ਕੈਮਿਸਟ ਨਸ਼ੇ ਦੇ ਸਖਤ ਖਿਲਾਫ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਲਾਈਸੈਂਸਸ਼ੁਦਾ ਦਵਾਈਆਂ ਵੇਚਣ ਵਾਲੇ ਕੈਮਿਸਟ ਦੇ ਨਾਲ ਧੱਕੇਸ਼ਾਹੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਐਸੋ. ਦੇ ਸੱਦੇ ’ਤੇ ਇਸ ਸਬੰਧ ’ਚ 30 ਜੁਲਾਈ ਸੋਮਵਾਰ ਨੂੰ ਰੋਸ ਵਜੋਂ ਜ਼ਿਲਾ ਤਰਨਤਾਰਨ ਦੇ ਸਮੂਹ ਕੈਮਿਸਟ ਸਟੋਰ (ਦੁਕਾਨਾਂ) ਬੰਦ ਰੱਖਣਗੇ। ਇਸ ਮੌਕੇ ਨਰਿੰਦਰ ਪੁਰੀ, ਸੰਜੇ ਗੁਪਤਾ, ਜਤਿੰਦਰਜੀਤ ਸਿੰਘ, ਸੁਖਜਿੰਦਰ ਸਿੰਘ ਸੁਖ, ਮੁਨੀਸ਼ ਅਰੋਡ਼ਾ, ਰੋਹਿਤ ਭਾਰਦਵਾਜ, ਗੋਪਾਲ ਕ੍ਰਿਸ਼ਨ ਮੈਣੀ, ਸੋਭਾ ਸਿੰਘ, ਦਿਨੇਸ਼ ਪਾਠਕ, ਰਾਜਬੀਰ ਸਿੰਘ, ਜਗਤਾਰ ਸਿੰਘ ਤੁਡ਼, ਪ੍ਰਿੰਸ ਚੋਹਲਾ ਸਾਹਿਬ, ਵਰਿੰਦਰ ਸੰਧੂ, ਰਜਿੰਦਰ ਕੱਕਡ਼, ਸੌਰਭ ਧਵਨ, ਅਸ਼ਵਨੀ ਧਵਨ, ਜੇ.ਕੇ ਜੌਹਲ ਖਡੂਰ ਸਾਹਿਬ, ਸੰਧੂ ਮੀਆਂਵਿੰਡ, ਪ੍ਰਿੰਸ ਖਾਲਡ਼ਾ, ਜੱਜ ਅਮਰਕੋਟ, ਸ਼ਿੰਦਰ ਅਮਰਕੋਟ, ਡੋਗਰ ਸਿੰਘ ਖੇਮਕਰਨ, ਪ੍ਰਗਟ ਸਿੰਘ, ਜਤਿੰਦਰ ਚੋਹਲਾ, ਜੀਐਸ ਦਿਆਲਪੁਰ, ਸਵਿੰਦਰ ਗਿੱਲ, ਭੋਲੂ, ਅਵਤਾਰ, ਅਨੰਦ ਚੋਹਲਾ, ਸੋਨੀ ਸਰਹਾਲੀ, ਜਗਮੋਹਨ, ਮਿਲਟਨ ਢੀਂਗਰਾ ਆਦਿ ਤੋਂ ਇਲਾਵਾ ਜ਼ਿਲੇ ਭਰ ਤੋਂ ਵੱਡੀ ਗਿਣਤੀ ਵਿਚ ਕੈਮਿਸਟ ਹਾਜ਼ਰ ਸਨ।
2 ਟਰੈਵਲ ਏਜੰਟ 14 ਪਾਸਪੋਰਟਾਂ ਸਮੇਤ ਕਾਬੂ
NEXT STORY