ਕਪੂਰਥਲਾ, (ਮੱਲ੍ਹੀ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ (ਰਜਿ.) ਰੇਲ ਕੋਚ ਫੈਕਟਰੀ ਵੱਲੋਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਆਲ ਇੰਡੀਆ ਐੱਸ. ਸੀ., ਐੱਸ. ਟੀ. ਰੇਲਵੇ ਕਰਮਚਾਰੀ ਐਸੋਸੀਏਸ਼ਨ, ਆਲ ਇੰਡੀਆ ਓ. ਬੀ. ਸੀ. ਕਰਮਚਾਰੀ ਐਸੋਸੀਏਸ਼ਨ, ਬਾਮਸੇਫ ਯੂਨਿਟ ਕਪੂਰਥਲਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ (ਰਜਿ.), ਬਲੱਡ ਡੋਨੇਸ਼ਨ ਸੋਸਾਇਟੀ 'ਕੋਸ਼ਿਸ਼' ਆਰ. ਸੀ. ਐੱਫ., ਭਾਰਤੀਆਂ ਬੋਧ ਮਹਾ ਸਭਾ ਪੰਜਾਬ ਤੇ ਇਪਟਾ ਪੰਜਾਬ ਆਦਿ ਦੇ ਸਹਿਯੋਗ ਨਾਲ ਦੇਸ਼ 'ਚ ਮਹਿਲਾਵਾਂ ਤੇ ਬੱਚੀਆਂ ਨਾਲ ਹੋ ਰਹੀਆਂ ਜਬਰ-ਜ਼ਨਾਹ ਦੀਆਂ ਦਰਦਨਾਕ ਘਟਨਾਵਾਂ ਦੇ ਵਿਰੋਧ 'ਚ ਅੱਜ ਆਰ. ਸੀ. ਐੱਫ. ਦੀਆਂ ਰਿਹਾਇਸ਼ੀ ਕਾਲੋਨੀਆਂ 'ਚ ਵਿਸ਼ਾਲ ਕੈਂਡਲ ਮਾਰਚ ਕੱਢਿਆ। ਉਕਤ ਕੈਂਡਲ ਮਾਰਚ ਰੋਸ ਮਾਰਚ 'ਚ ਆਰ. ਸੀ. ਐੱਫ. ਦੀਆਂ ਮਹਿਲਾਵਾਂ, ਬੱਚਿਆਂ, ਮਰਦਾਂ, ਬਜ਼ੁਰਗਾਂ ਤੇ ਬਾਲੜੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਇਸ ਸਮੇਂ ਕ੍ਰਿਸ਼ਨ ਲਾਲ ਜੱਸਲ, ਧਰਮਪਾਲ ਪੈਂਥਰ, ਜੀਤ ਸਿੰਘ, ਰਣਜੀਤ ਸਿੰਘ ਨਾਹਰ, ਸੁਰੇਸ਼ ਚੰਦਰ ਬੋਧ, ਨਿਰਵੈਰ ਸਿੰਘ, ਇੰਦਰਜੀਤ ਰੂਪੋਵਾਲੀ, ਮੈਡਮ ਦਵਿੰਦਰ ਕੌਰ, ਆਰ. ਕੇ. ਪਾਲ ਬਦਰੀ ਪ੍ਰਸ਼ਾਦ, ਕਰਨ ਸਿੰਘ, ਓਮਾ ਸ਼ੰਕਰ, ਧਨੀ ਪ੍ਰਸ਼ਾਦ ਆਦਿ ਦੀ ਅਗਵਾਈ ਹੇਠ ਆਯੋਜਿਤ ਕੈਂਡਲ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਬਰ-ਜ਼ਨਾਹ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾÀੁਂਦਿਆਂ ਮੰਗ ਕੀਤੀ ਕਿ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਾ ਕਾਨੂੰਨ ਬਣੇ ਤੇ ਮੈਡੀਕਲ ਦੀ ਰਿਪੋਰਟ 'ਤੇ ਬਿਨਾਂ ਕੇਸ ਚਲਾਇਆਂ ਤੁਰੰਤ ਫਾਂਸੀ ਦੀ ਸਜ਼ਾ ਮਿਲੇ। ਉਕਤ ਕੈਂਡਲ ਮਾਰਚ ਜੋ ਵਰਕਸ਼ਾਪ ਗੇਟ (ਡਾ. ਅੰਬੇਡਕਰ ਚੌਕ) ਤੋਂ ਸ਼ੁਰੂ ਹੋ ਕੇ ਆਰ. ਸੀ. ਐੱਫ. ਦੀਆਂ ਵੱਖ-ਵੱਖ ਰਿਹਾਇਸ਼ੀ ਕਾਲੋਨੀਆਂ 'ਚੋਂ ਗੁਜ਼ਰਿਆ ਤੇ ਰੇਡਿਕਾ ਦੇ ਰਾਮ ਲੀਲਾ ਗਰਾਊਂਡ 'ਚ ਸੰਪੰਨ ਹੋਇਆ। ਕੈਂਡਲ ਮਾਰਚ 'ਚ ਸੰਤੋਖ ਰਾਮ ਜਨਾਗਲ, ਆਰ. ਸੀ. ਮੀਣਾ, ਵਿਜੈ ਕੁਮਾਰ, ਕ੍ਰਿਸ਼ਨ ਸਿੰਘ, ਟੇਕ ਚੰਦ, ਐੱਸ. ਕੇ. ਸੋਏ, ਨਿਰਮਲ ਸਿੰਘ, ਜਗਜੀਵਨ ਰਾਮ, ਕੇ. ਐੱਸ. ਖੋਖਰ, ਅਵਤਾਰ ਸਿੰਘ ਝੰਮਟ, ਗੁਰਬਖਸ਼ ਸਲੋਹ, ਅਨਿਲ ਸ਼ਰਮਾ, ਅਸ਼ਵਨੀ ਕੁਮਾਰ, ਪਾਲ ਕੌਰ ਪੈਂਥਰ, ਕਰਮਜੀਤ ਕੌਰ, ਜਸਵੀਰ ਕੌਰ, ਅੰਮ੍ਰਿਤਪਾਲ ਕੌਰ, ਹਰਜੋਤ ਸੱਭਰਵਾਲ, ਅਨਮੋਲ ਰੂਪੋਵਾਲੀ ਆਦਿ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਚਾਚਾ ਸਹੁਰਾ ਬੇਟੇ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ
NEXT STORY