ਭਵਾਨੀਗੜ੍ਹ (ਵਿਕਾਸ) : ਪਿੰਡ ਘਰਾਚੋਂ ਬੱਸ ਅੱਡੇ ’ਤੇ ਬੁੱਧਵਾਰ ਤੜਕੇ ਇਕੋ ਦਿਸ਼ਾ ’ਚ ਜਾ ਰਹੇ ਦੋ ਵੱਡੇ ਕੈਂਟਰਾਂ ਦਰਮਿਆਨ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਕੈਂਟਰ ਦੇ ਡਰਾਈਵਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਲਗਭਗ 5 ਵਜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਤੇ ਦੇ ਭਰੇ ਦੋ ਵੱਡੇ ਕੈਂਟਰ ਨਾਲ-ਨਾਲ ਚੱਲਦੇ ਹੋਏ ਬਠਿੰਡਾ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਘਰਾਚੋਂ ਨੇੜੇ ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ’ਤੇ ਜੰਪ ਆਉਣ ਕਾਰਨ ਅਗਲੀ ਗੱਡੀ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੇ ਤੇ ਇਸ ਦੌਰਾਨ ਪਿੱਛੋਂ ਆ ਰਹੀ ਗੱਡੀ ਉਸਦੇ ’ਚ ਜਾ ਵੱਜੀ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਇਨਾਂ ਭਿਆਨਕ ਸੀ ਕਿ ਪਿਛਲੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਉੱਥੇ ਹੀ ਗੱਡੀ ’ਚ ਬੁਰੀ ਤਰ੍ਹਾਂ ਫਸੇ ਉਸਦੇ ਡਰਾਈਵਰ ਨੂੰ ਕਰੀਬ ਅੱਧੇ ਘੰਟੇ ਦੀ ਭਾਰੀ ਜੱਦੋ-ਜਹਿਦ ਮਗਰੋਂ ਲੋਕਾਂ ਨੇ ਬਾਹਰ ਕੱਢਿਆ।
ਉੱਧਰ, ਹਾਦਸੇ ਸਬੰਧੀ ਘਰਾਚੋਂ ਚੌਕੀ ਦੇ ਇੰਚਾਰਜ ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਕੈਂਟਰ ਰੇਤਾ ਲੈ ਕੇ ਬਠਿੰਡਾ ਜਾ ਰਿਹਾ ਸੀ ਜਿਸਦੀ ਅਗਲੇ ਕੈਂਟਰ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਮੌਤ ਦਾ ਸ਼ਿਕਾਰ ਹੋਏ ਟਰਾਲਾ ਚਾਲਕ ਦੀ ਪਛਾਣ ਬਠਿੰਡਾ ਦੇ ਰਹਿਣ ਵਾਲੇ 20 ਸਾਲਾ ਸੁਖਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਦੇ ਰੂਪ ’ਚ ਹੋਈ ਹੈ। ਇਸ ਸਬੰਧੀ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਕਰਵਾਇਆ ਗਿਆ ਭੋਜਨ ਉਦਯੋਗ ਤੇ ਕਰਾਫ਼ਟ ਮੇਲਾ
NEXT STORY