ਖਰਡ਼, (ਰਣਬੀਰ, ਅਮਰਦੀਪ, ਸ਼ਸ਼ੀ)- ਸੰਨੀ ਇਨਕਲੇਵ ਪੁਲਸ ਵਲੋਂ ਨਾਕੇ ਦੌਰਾਨ ਇਕ ਕੈਂਟਰ ਚਾਲਕ ਤੇ ਉਸ ਦੇ ਸਾਥੀ ਨੂੰ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਦੋਵਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ. ਐੱਸ. ਪੀ. ਖਰਡ਼ ਦੀਪ ਕਮਲ ਨੇ ਅੱਜ ਇਸ ਸਬੰਧੀ ਦੱਸਿਆ ਕਿ ਚੌਕੀ ਇੰਚਾਰਜ ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਾਵਾਈ ’ਚ ਪੁਲਸ ਪਾਰਟੀ ਵਲੋਂ ਪੁਰਾਣੀ ਸੰਨੀ ਇਨਕਲੇਵ ਚੌਕ ਨੇਡ਼ੇ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਚੰਡੀਗਡ਼੍ਹ ਸਾਈਡ ਤੋਂ ਜ਼ਿਲਾ ਮੋਹਾਲੀ ਰਜਿਸਟਰਡ ਨੰਬਰ ਕੈਂਟਰ ਚਾਲਕ ਨੂੰ ਤਲਾਸ਼ੀ ਲਈ ਰੋਕਿਅਾ ਗਿਅਾ । ਡਰਾਈਵਾਰ ਸੀਟ ਦੇ ਪਿੱਛੋਂ ਮੁਲਾਜ਼ਮਾਂ ਨੂੰ 10 ਕਿਲੋ ਭੁੱਕੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਡਰਾਈਵਰ ਦੀ ਪਛਾਣ ਸਤਪਾਲ ਤੇ ਉਸ ਦੇ ਸਾਥੀ ਲਿਸ਼ਕਾਰਾ ਦੋਵੇਂ ਵਾਸੀ ਜੁਝਾਰ ਨਗਰ ਮੋਹਾਲੀ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਵਾਹਨ ਨੂੰ ਕਬਜ਼ੇ ’ਚ ਲੈ ਗਿਆ। ਉਕਤ ਦੋਵਾਂ ਨੂੰ ਅੱਜ ਖਰਡ਼ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਦਾ ਇਕ ਦਿਨਾ ਪੁਲਸ ਰਿਮਾਂਡ ਹਾਸਲ ਕਰਕੇ ਪੁਲਸ ਵਲੋਂ ਅੱਗੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।
84 ਕਿਲੋ ਭੁੱਕੀ ਸਣੇ 2 ਗ੍ਰਿਫਤਾਰ
NEXT STORY