ਬਾਬਾ ਬਕਾਲਾ ਸਾਹਿਬ, (ਰਾਕੇਸ਼)- ਅੰਮ੍ਰਿਤਸਰ ਤੋਂ ਸਹਾਰਨਪੁਰ ਯੂ. ਪੀ. ਜਾ ਰਿਹਾ ਇਕ ਕੈਂਟਰ ਜਿਸ ਵਿਚ ਪਸ਼ੂ ਲੱਦੇ ਹੋਏ ਸਨ ਤੇ ਇਸ ਨੂੰ ਕੇਵਲ ਸਿੰਘ ਪੁੱਤਰ ਨਿਰਮਲ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ ਤੇ ਮੁਸਲਮਾਨ ਵਪਾਰੀ ਨਾਲ ਹੀ ਸਵਾਰ ਸਨ, ਜੋ ਇਧਰੋਂ ਅਕਸਰ ਹੀ ਪਸ਼ੂਆਂ ਦਾ ਵਪਾਰ ਕਰਨ ਆਉਂਦੇ ਸਨ, ਜਦੋਂ ਬੀਤੇ ਕੱਲ ਉਹ ਪਸ਼ੂ ਲਿਜਾ ਰਹੇ ਸਨ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਇਸ ਕੈਂਟਰ ਨੂੰ ਰੋਕਿਆ ਤੇ ਉਨ੍ਹਾਂ ਜਿਥੇ ਕੈਂਟਰ ਦੀ ਭੰਨ-ਤੋੜ ਕੀਤੀ, ਉਥੇ ਨਾਲ ਹੀ ਚਾਲਕ ਦੀ ਵੀ ਕੁੱਟ-ਮਾਰ ਕਰਨ ਉਪਰੰਤ ਉਨ੍ਹਾਂ ਇਸ ਕੈਂਟਰ ਨੂੰ ਇਸ ਸ਼ੱਕ ਕਾਰਨ ਅਗਵਾ ਕਰ ਲਿਆ ਕਿ ਸ਼ਾਇਦ ਇਹ ਲੋਕ ਇਨ੍ਹਾਂ ਪਸ਼ੂਆਂ ਨੂੰ ਮਾਰਨ ਲਈ ਲਿਜਾ ਰਹੇ ਹਨ। ਉਨ੍ਹਾਂ ਕੁਝ ਹੀ ਦੂਰੀ 'ਤੇ ਦਰਿਆ ਬਿਆਸ ਕੰਢੇ ਜਾ ਕੇ ਇਨ੍ਹਾਂ ਪਸ਼ੂਆਂ ਨੂੰ ਮੁਕਤ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਉਨ੍ਹਾਂ ਕਾਰਵਾਈ ਕਰਦਿਆਂ ਇਸ ਕੈਂਟਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੁਣ ਸਕੂਲ ਦੀ ਹਦੂਦ 'ਚੋਂ ਡਿਪਟੀ ਡੀ. ਈ. ਓ. ਨੂੰ ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
NEXT STORY