Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    11:10:25 AM

  • medical stores across punjab to remain open on may 20

    ਪੰਜਾਬ: 20 ਮਈ ਨੂੰ ਦੁਕਾਨਾਂ ਬੰਦ ਦੇ ਐਲਾਨ ਬਾਰੇ ਆ...

  • family makes serious allegations over death of inmate during treatment

    ਜੇਲ੍ਹ 'ਚ ਨਸ਼ੇ ਦੇ ਇੰਜੈਕਸ਼ਨ..., ਹਵਾਲਾਤੀ ਦੀ...

  • administrative reshuffle sho sub inspector gurmeet ram has been transferred

    ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਦੇ ਇਸ SHO ਦਾ ਹੋਇਆ...

  • pakistan operation sindoor

    ਆਪਰੇਸ਼ਨ ਸਿੰਦੂਰ ਦੀ 'ਯਾਦ' 'ਚ ਸਮਾਗਮ ਕਰਵਾਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੈ. ਅਮਰਿੰਦਰ ਤੇ ਸੁਨੀਲ ਜਾਖੜ ਵਿਚਾਲੇ ਆਈ ਤ੍ਰੇੜ!

PUNJAB News Punjabi(ਪੰਜਾਬ)

ਕੈ. ਅਮਰਿੰਦਰ ਤੇ ਸੁਨੀਲ ਜਾਖੜ ਵਿਚਾਲੇ ਆਈ ਤ੍ਰੇੜ!

  • Updated: 27 Apr, 2019 09:35 AM
Jalandhar
cap amarinder  sunil jakhar  jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਪੈਦਾ ਹੋਈ ਤ੍ਰੇੜ ਲਗਾਤਾਰ ਵਧਦੀ ਜਾ ਰਹੀ ਹੈ, ਬੀਤੇ ਕੱਲ ਇਹ ਤ੍ਰੇੜ ਹੋਰ ਵੀ ਵੱਧ ਗਈ ਜਦ ਕੈਪਟਨ ਨੇ ਕਾਂਗਰਸ ਪ੍ਰਧਾਨ ਨੂੰ ਭਰੋਸੇ 'ਚ ਲਏ ਬਿਨਾਂ ਆਮ ਆਦਮੀ ਪਾਰਟੀ (ਆਪ) ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ 'ਚ ਸ਼ਾਮਲ ਕਰਵਾ ਲਿਆ। ਬਠਿੰਡਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਾਮਜ਼ਦਗੀ ਦਾਖਲ ਕਰਵਾਉਣ ਪਹੁੰਚੇ ਕੈਪਟਨ ਨੇ ਜਦ ਮਾਨਸ਼ਾਹੀਆ ਨੂੰ ਪਾਰਟੀ 'ਚ ਸ਼ਾਮਲ ਕੀਤਾ, ਉਸ ਸਮੇਂ ਜਾਖੜ ਪੰਚਕੂਲਾ 'ਚ ਸਨ ਤੇ ਉਨ੍ਹਾਂ ਨੂੰ ਇਸ ਬਾਰੇ ਬਾਅਦ 'ਚ ਪਤਾ ਲੱਗਾ। ਮਾਨਸ਼ਾਹੀਆ ਨੂੰ ਕਾਂਗਰਸ 'ਚ ਲਿਆਉਣ 'ਚ ਪੰਜਾਬ ਦੇ ਗ੍ਰਾਮੀਣ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ ਤੇ ਮਾਨਸ਼ਾਹੀਆ ਤੇ ਬਾਜਵਾ ਦੋਵੇਂ ਇਸ ਗੱਲ ਨੂੰ ਲੈ ਕੇ ਕਾਫੀ ਦਿਨਾਂ ਤੋਂ ਇਕ-ਦੂਜੇ ਨਾਲ ਸੰਪਰਕ 'ਚ ਸਨ। ਸੂਤਰਾਂ ਦੀ ਮੰਨੀਏ ਤਾਂ ਬਾਜਵਾ ਤੇ ਜਾਖੜ ਦੋਵੇਂ ਇਸੇ ਹਫਤੇ ਚੰਡੀਗੜ੍ਹ 'ਚ ਇਕੱਠੇ ਸਨ ਪਰ ਫਿਰ ਵੀ ਉਨ੍ਹਾਂ ਨੇ ਆਪ ਵਿਧਾਇਕ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣ ਦੀ ਗੱਲ ਸੂਬਾ ਕਾਂਗਰਸ ਪ੍ਰਧਾਨ ਤੋਂ ਲੁਕੋਈ ਰੱਖੀ।

ਇਸ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਦੇ ਗਲਿਆਰੇ 'ਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੈਪਟਨ-ਜਾਖੜ ਐਪੀਸੋਡ ਕਾਰਨ ਕਾਂਗਰਸ 'ਚ ਆਉਣ ਵਾਲੇ ਦਿਨਾਂ 'ਚ ਵੱਡੀ ਹਲਚਲ ਹੋਣ ਵਾਲੀ ਹੈ। ਉੱਧਰ ਤ੍ਰਿਪਤ ਬਾਜਵਾ ਦੇ ਇਕ ਨੇੜਲੇ ਦਾ ਕਹਿਣਾ ਹੈ ਕਿ ਸਾਰਾ ਘਟਨਾਕ੍ਰਮ ਅਚਾਨਕ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਨੇ ਨਾਮਜ਼ਦਗੀ ਲਈ ਹੋਰ ਹਲਕਿਆਂ 'ਚ ਜਾਣਾ ਸੀ, ਇਸ ਲਈ ਮਾਨਸ਼ਾਹੀਆ ਨੂੰ ਲੈ ਕੇ ਤੁਰੰਤ ਫੈਸਲਾ ਕੀਤਾ ਗਿਆ। ਹਾਲਾਂਕਿ ਕੈਪਟਨ ਨੇ ਆਪਣੇ ਖਾਸ ਕੇਵਲ ਢਿੱਲੋਂ ਨੂੰ ਬਠਿੰਡਾ ਤੋਂ ਟਿਕਟ ਦੇਣ ਦੀ ਵਕਾਲਤ ਕਰਨ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੱਸਿਆ ਸੀ ਕਿ ਕਈ ਆਪ ਵਿਧਾਇਕ ਕਾਂਗਰਸ 'ਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਪਰ ਜੋ ਵੀ ਹੋਵੇ ਆਪ ਵਿਧਾਇਕ ਦੇ ਕਾਂਗਰਸ 'ਚ ਸ਼ਾਮਲ ਹੋਣ ਦੌਰਾਨ ਜਿਸ ਤਰ੍ਹਾਂ ਸੂਬਾ ਪ੍ਰਧਾਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ।

ਪ੍ਰਤਾਪ ਬਾਜਵਾ ਨਾਲ ਸਿਆਸੀ ਜੰਗ 'ਚ ਜਾਖੜ ਬਣੇ ਸਨ ਕੈਪਟਨ ਦੇ ਸਾਰਥੀ
ਗੁਰਦਾਸਪੁਰ ਹਲਕੇ 'ਚ ਵਧ ਸਕਦੀਆਂ ਹਨ ਜਾਖੜ ਦੀਆਂ ਮੁਸ਼ਕਲਾਂ

ਕੈਪਟਨ ਅਮਰਿੰਦਰ ਨਾਲ ਪੈਦਾ ਹੋਏ ਮਤਭੇਦਾਂ ਦੇ ਕਾਰਨ 2019 ਦੀਆਂ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਗੁਰਦਾਸਪੁਰ ਨਾਲ ਸਬੰਧਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਜੇ ਤੱਕ ਜਾਖੜ ਦੀ ਚੋਣ ਮੁਹਿੰਮ 'ਚ ਸ਼ਾਮਲ ਨਹੀਂ ਹੋਏ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਸਿਆਸੀ ਜੰਗ 'ਚ ਜਾਖੜ ਹੀ ਕੈਪਟਨ ਅਮਰਿੰਦਰ ਦੇ ਸਾਰਥੀ ਬਣੇ ਸਨ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਸੂਬਾ ਕਾਂਗਰਸ ਦੀ ਕਮਾਨ ਕੈਪਟਨ ਹੱਥੋਂ ਖੋਹ ਕੇ ਪ੍ਰਤਾਪ ਬਾਜਵਾ ਨੂੰ ਸੌਂਪ ਦਿੱਤੀ ਪਰ 2017 ਦੀਆਂ ਚੋਣਾਂ ਦੌਰਾਨ ਕੈਪਟਨ ਨੇ ਪ੍ਰਧਾਨਗੀ ਨੂੰ ਲੈ ਕੇ ਬਾਜਵਾ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਸੀ। ਉਨ੍ਹਾਂ ਨੇ ਤਾਂ ਪ੍ਰਧਾਨਗੀ ਨਾ ਮਿਲਣ 'ਤੇ ਵੱਖਰੀ ਪਾਰਟੀ ਬਣਾਉਣ ਤੱਕ ਦੀ ਧਮਕੀ ਦੇ ਦਿੱਤੀ ਸੀ। ਉਸ ਦੌਰਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕੈਪਟਨ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ ਤੇ ਕੈਪਟਨ ਨੂੰ ਮੁੜ ਤੋਂ ਪ੍ਰਧਾਨਗੀ ਮਿਲ ਗਈ।
ਇਸ ਦੌਰਾਨ ਵਿਧਾਨ ਸਭਾ ਚੋਣਾਂ 'ਚ ਅਬੋਹਰ ਤੋਂ ਹਾਰ ਝੱਲਣ ਵਾਲੇ ਜਾਖੜ ਦਾ ਸਿਆਸੀ ਭਵਿੱਖ ਖਤਰੇ 'ਚ ਆ ਗਿਆ ਸੀ ਪਰ ਪੰਜਾਬ 'ਚ 117 'ਚੋਂ 77 ਸੀਟਾਂ ਜਿੱਤ ਕੇ ਮੁੱਖ ਮੰਤਰੀ ਬਣੇ ਕੈਪਟਨ ਨੇ ਜਾਖੜ ਦਾ ਹੱਥ ਫੜ ਲਿਆ ਤੇ ਉਨ੍ਹਾਂ ਨੂੰ ਆਪਣੀ ਜਗ੍ਹਾ ਕਾਂਗਰਸ ਦਾ ਸੂਬਾ ਪ੍ਰਧਾਨ ਬਣਵਾਇਆ। ਇਸ ਤੋਂ ਬਾਅਦ ਗੁਰਦਾਸਪੁਰ ਉਪ ਚੋਣ 'ਚ ਜਾਖੜ ਨੂੰ ਟਿਕਟ ਦਿਵਾ ਕੇ ਉਨ੍ਹਾਂ ਨੂੰ ਮੁੜ ਬੁਲੰਦੀ 'ਤੇ ਪਹੁੰਚਾਇਆ ਪਰ ਹੁਣ ਲੋਕ ਸਭਾ ਚੋਣਾਂ 'ਚ ਜਾਖੜ ਦੀ ਹਾਲਤ ਦੋ ਧਾਰੀ ਤਲਵਾਰ 'ਤੇ ਖੜੇ ਹੋਣ ਵਾਂਗ ਹੈ। ਇਕ ਪਾਸੇ ਮੁੱਖ ਮੰਤਰੀ ਦਾ ਧੜਾ ਉਨ੍ਹਾਂ ਨਾਲ ਕਾਫੀ ਨਾਰਾਜ਼ ਹੈ ਤੇ ਦੂਜੇ ਪਾਸੇ ਪ੍ਰਤਾਪ ਬਾਜਵਾ ਦਾ ਧੜਾ ਉਨ੍ਹਾਂ ਤੋਂ ਦੂਰੀ ਬਣਾ ਕੇ ਖੜ੍ਹਾ ਹੈ। ਜੇ ਮੌਜੂਦਾ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਜਾਖੜ ਲਈ ਜਿੱਤ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ।

  • Cap Amarinder
  • Sunil Jakhar
  • Jalandhar
  • ਕੈ. ਅਮਰਿੰਦਰ
  • ਸੁਨੀਲ ਜਾਖੜ
  • ਤ੍ਰੇੜ
  • ਜਲੰਧਰ

ਸੁਖਬੀਰ ਤੇ ਹਰਸਿਮਰਤ ਕੋਲ 115.95 ਕਰੋੜ ਦੀ ਜਾਇਦਾਦ

NEXT STORY

Stories You May Like

  • there will be an accounting for the looting of punjab  sunil jakhar
    ਪੰਜਾਬ ਦੀ ਕੀਤੀ ਗਈ ਲੁੱਟ ਦਾ ਹੋਵੇਗਾ ਹਿਸਾਬ : ਸੁਨੀਲ ਜਾਖੜ
  • sunil jakhar statement
    ਸੁਨੀਲ ਜਾਖੜ ਨੇ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਦਿੱਤਾ ਬਿਆਨ
  • law the court sunil jakhar
    ਖੁਦ ਨੂੰ ਕਾਨੂੰਨ ਤੇ ਅਦਾਲਤ ਤੋਂ ਉਪਰ ਸਮੱਝਣ ਲੱਗੇ ਕੇਜਰੀਵਾਲ: ਸੁਨੀਲ ਜਾਖੜ
  • sunil jakhar s big statement regarding the victory in west bengal
    ਪੱਛਮੀ ਬੰਗਾਲ 'ਚ ਜਿੱਤ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਜਾਣੋ ਪੰਜਾਬ ਬਾਰੇ ਕੀ ਕਿਹਾ (ਵੀਡੀਓ)
  • sunil kumar jakhar statement on sanjeev arora ed raid
    ''ਸਭਦਾ ਸਾਥ, ਸਭਦਾ ਵਿਕਾਸ'' ਦੇ ਨਾਲ ਹੁਣ ''ਸਭਦਾ ਹਿਸਾਬ'' ਕਰਨ ਦਾ ਸਮਾਂ ਵੀ ਆ ਗਿਆ: ਸੁਨੀਲ ਜਾਖੜ
  • blasts near bsf and army posts are serious matter  jakhar
    ਬੀਐੱਸਐਫ ਤੇ ਆਰਮੀ ਦੇ ਟਿਕਾਣਿਆਂ ਨੇੜੇ ਧਮਾਕੇ ਗੰਭੀਰ ਮਾਮਲਾ : ਜਾਖੜ
  • bjp delegation meets dgp punjab
    DGP ਪੰਜਾਬ ਨੂੰ ਮਿਲਿਆ ਭਾਜਪਾ ਦਾ ਵਫ਼ਦ, ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ
  • punjab bjp holds people s assembly in chandigarh
    ਪੰਜਾਬ ਭਾਜਪਾ ਵਲੋਂ ਲਾਈ ਗਈ 'ਜਨਤਾ ਦੀ ਵਿਧਾਨ ਸਭਾ', ਸੁਨੀਲ ਜਾਖੜ ਨੇ ਚੁੱਕੇ ਗੰਭੀਰ ਮੁੱਦੇ (ਵੀਡੀਓ)
  • administrative reshuffle sho sub inspector gurmeet ram has been transferred
    ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਦੇ ਇਸ SHO ਦਾ ਹੋਇਆ ਤਬਾਦਲਾ
  • 15 pcs officers transferred
    15 PCS ਅਧਿਕਾਰੀਆਂ ਦੇ ਤਬਾਦਲੇ
  • woman crossing railway line dies after being hit by train
    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ ਰਹੀ ਔਰਤ ਦੀ ਟ੍ਰੇਨ ਦੀ ਲਪੇਟ...
  • punjab heavy rain meteorological department alert issue
    ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ,...
  • heartbreaking accident in punjab former sarpanch s son dies in tragic accident
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
  • pinkoo tv releases a new animation video my rooster
    ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ...
  • punjab phone alert
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48...
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
Trending
Ek Nazar
asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

young man caught in honey trap

ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ, ਖਿੱਚੀਆਂ ਨਿਊਡ ਤਸਵੀਰਾਂ, ਜਦ ਸੱਚ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • 15 pcs officers transferred
      15 PCS ਅਧਿਕਾਰੀਆਂ ਦੇ ਤਬਾਦਲੇ
    • 2 brothers bring glory to punjab by becoming officers in the us army
      2 ਸਕੇ ਭਰਾਵਾਂ ਨੇ ਅਮਰੀਕਾ ਦੀ ਫੌਜ ’ਚ ਅਫਸਰ ਬਣ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ
    • woman crossing railway line dies after being hit by train
      ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ ਰਹੀ ਔਰਤ ਦੀ ਟ੍ਰੇਨ ਦੀ ਲਪੇਟ...
    • punjab heavy rain meteorological department alert issue
      ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ,...
    • heartbreaking accident in punjab former sarpanch s son dies in tragic accident
      ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
    • young man who had gone to italy 4 months ago died
      ਮਾਂ ਦਿਵਸ ਮੌਕੇ ਇਟਲੀ ਤੋਂ ਪੁੱਤਰ ਦੀ ਘਰ ਪੁੱਜੀ ਲਾਸ਼, 4 ਮਹੀਨੇ ਪਹਿਲਾਂ ਗਿਆ ਸੀ...
    • punjab marriage nri
      ਪੰਜਾਬ: ਲਾਵਾਂ ਤੋਂ ਐਨ ਪਹਿਲਾਂ ਵਿਆਹ ਤੋਂ ਮੁੱਕਰ ਗਈ ਲਾੜੀ! ਬੇਰੰਗ ਪਰਤੀ NRI...
    • pinkoo tv releases a new animation video my rooster
      ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ...
    • theft near police station
      ਪੰਜਾਬ ਪੁਲਸ ਦੇ ਥਾਣੇ ਤੋਂ 50 ਮੀਟਰ ਦੂਰ ਚੋਰੀ, ਦਾਰੂ ਪੀ ਕੇ ਸੁੱਤਾ ਰਿਹਾ ਚੌਕੀਦਾਰ
    • major accident in punjab collision between a speeding car and a motorcycle
      ਪੰਜਾਬ 'ਚ ਵੱਡਾ ਹਾਦਸਾ! ਤੇਜ਼ ਰਫ਼ਤਾਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, 3...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +