ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸੋਮਵਾਰ ਨੂੰ ਜਲੰਧਰ ਪਹੁੰਚੇ ਹੋਏ ਹਨ। ਪੀ.ਐੱਮ. ਮੋਦੀ ਦੀ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਤਗੜਾ ਇਨਸਾਨ ਦੱਸਿਆ। ਉਨ੍ਹਾਂ ਕਿਹਾ ਕਿ 30 ਸਾਲ ਬਾਅਦ ਪੀ.ਐੱਮ. ਨੂੰ ਜਲੰਧਰ ਦੀ ਧਰਤੀ 'ਤੇ ਮਿਲਿਆ ਹਾਂ। ਇਸ ਤੋਂ ਪਹਿਲਾਂ ਮੈਂ ਅਤੇ ਪ੍ਰਧਾਨ ਮੰਤਰੀ ਪੰਜਾਬ ਕੇਸਰੀ 'ਚ ਹੋਏ ਇਕ ਸਮਾਗਮ ਦੌਰਾਨ ਮਿਲੇ ਸੀ। ਰਾਸ਼ਟਰਵਾਦ 'ਤੇ ਕੈਪਟਨ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ, ਚੀਨ ਅਤੇ ਤਾਲਿਬਾਨ ਦੇ ਗਠਜੋੜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਤਗੜਾ ਲੀਡਰ ਚਾਹੀਦਾ ਹੈ। ਕੇਂਦਰ ਅਤੇ ਰਾਜ ਦੀ ਨੂੰ ਇਕ ਗਵਰਨਮੈਂਟ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਕ-ਇਕ ਲੋਕ ਬਾਹਰ ਨਿਕਲੋ, ਭਾਜਪਾ ਦੀ ਸਰਕਾਰ ਬਣਾਓ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਰੈਲੀ ਦੌਰਾਨ ਬੋਲੇ ਰਾਹੁਲ ਗਾਂਧੀ- ਮੋਦੀ ਸਰਕਾਰ ਕਾਰਨ ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ
ਸੰਬੋਧਨ ਤੋਂ ਪਹਿਲਾਂ ਕੈਪਟਨ ਨੇ ਪੀ.ਐੱਮ. ਮੋਦੀ ਨੂੰ ਕਿਰਪਾਨ ਭੇਟ ਕੀਤੀ ਅਤੇ ਭਾਜਪਾ ਨੇਤਾ ਨੇ ਉਨ੍ਹਾਂ ਨੂੰ ਚੁਨਰੀ ਭੇਟ ਕੀਤੀ। ਮੋਦੀ ਨੇ ਵਿਜੇ ਸਾਂਪਲਾ ਦੀ ਪਿੱਠ ਥਪਥਪਾਈ। ਇਸ ਦੌਰਾਨ ਕੈਪਟਨ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਹਿੰਦੀ ਹੁੰਦੀ ਸੀ ਕਿ ਮੇਰਾ ਬਹੁਤ ਪਿਆਰ ਹੈ ਪ੍ਰਧਾਨ ਮੰਤਰੀ ਜੀ ਨਾਲ, ਅਮਿਤ ਸ਼ਾਹ ਜੀ ਨਾਲ ਵੀ। ਮੇਰਾ ਉਨ੍ਹਾਂ ਨਾਲ ਹੈ ਪਿਆਰ, ਮੈਂ ਕੀ ਕਰ ਸਕਦਾ ਹਾਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਾਸੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਇਕ ਨਾਮਜ਼ਦ
NEXT STORY