ਕਪੂਰਥਲਾ(ਮਹਾਜਨ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਲੋਕ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਧੜਾਧੜ ‘ਆਪ’ ’ਚ ਸ਼ਾਮਲ ਹੋ ਰਹੇ ਹਨ । ਇਹ ਗੱਲ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਹੀ। ਚੀਮਾ ਕਪੂਰਥਲਾ ਵਿਖੇ ਸੇਵਾਮੁਕਤ ਐਡੀਸ਼ਨਲ ਸੈਸ਼ਨ ਜੱਜ ਤੇ ਸਥਾਈ ਲੋਕ ਅਦਾਲਤ ਦੀ ਸਾਬਕਾ ਚੇਅਰਪਰਸਨ ਮੰਜੂ ਰਾਣਾ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਲੋਕ ਰਿਵਾਇਤੀ ਪਾਰਟੀਆਂ ਦੀ ਸੱਚਾਈ ਜਾਣ ਚੁੱਕੇ ਹਨ ਤੇ ਦਿੱਲੀ ’ਚ ਆਪ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਪੰਜਾਬ ’ਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕਿੰਨਰ ਦੇ ਘਰ ’ਚੋਂ 7 ਤੋਲੇ ਸੋਨਾ ਤੇ 7 ਲੱਖ ਰੁਪਏ ਦੀ ਨਕਦੀ ਚੋਰੀ
ਉਨ੍ਹਾਂ ਮੋਗਾ ’ਚ ਸੁਖਬੀਰ ਬਾਦਲ ਦੀ ਰੈਲੀ ਦੌਰਾਨ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਵੀ ਹਰਿਆਣਾ ਦੀ ਖੱਟੜ ਸਰਕਾਰ ਦੀ ਬਰਾਬਰੀ ਕਰਕੇ ਕਿਸਾਨਾਂ ਤੇ ਤਸ਼ੱਦਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਇਸ ਲਾਠੀਚਾਰਜ ਰਾਹੀਂ ਅਕਾਲੀ ਦਲ ਨਾਲ ਆਪਣੀ ਦੋਸਤੀ ਨਿਭਾਈ ਹੈ। ਜਿਸ ਗੱਲ ਦਾ ਕਿਸਾਨਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਚੀਮਾ ਨੇ ਕਿਹਾ ਕੀ ਸੂਬਾ ਸਰਕਾਰ ਸੂਬੇ ’ਚ ਨਸ਼ਿਆਂ ਦੇ ਖ਼ਿਲਾਫ਼ ਐੱਸ. ਆਈ. ਟੀ. ਵੱਲੋਂ ਕੀਤੀ ਜਾਂਚ ਨੂੰ ਮਾਣਯੋਗ ਉਚ ਅਦਾਲਤ ’ਚ ਉਸ ਨੂੰ ਅੱਗੇ ਚਲਾਉਣ ’ਚ ਨਾਕਾਮ ਰਹੀ ਹੈ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਸੂਬਾ ਸਰਕਾਰ ਇਕ ਸਪੈਸ਼ਲ ਲੀਵ ਪਟੀਸ਼ਨ ਰਾਹੀਂ ਸੁਪਰੀਮ ਕੋਰਟ ਤੋਂ ਇਹ ਮਾਮਲਾ ਪੰਜਾਬ ਤੋ ਬਾਹਰ ਕਿਸੀ ਅਦਾਲਤ ’ਚ ਟਰਾਂਸਫਰ ਕਰਨ ਦੀ ਮੰਗ ਕਰੇ ਤਾਂ ਕਿ ਇਸ ਬਾਰੇ ਸਚਾਈ ਜਨਤਾ ਸਾਮਣੇ ਆ ਸਕੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਰਵੀਜ਼ਨ ਪਟੀਸ਼ਨ
ਚੀਮਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਭਗਵੰਤ ਮਾਣ ਜੋ ਕੀ ਮੈਂਬਰ ਪਾਰਲੀਮੈਂਟ ਦੇ ਨਾਲ-ਨਾਲ ਪੰਜਾਬ ਦੇ ਪ੍ਰਧਾਨ ਹਨ, ਨੂੰ ਕਿਸੇ ਵੀ ਗੱਲ ਤੋਂ ਅਣਗੌਲਿਆਂ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਦਾ ਪਾਰਟੀ ’ਚ ਪੂਰਾ ਸਤਿਕਾਰ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਸੁਲਤਾਨਪੁਰ ਲੋਧੀ ਤੋਂ ਆਗੂ ਸੱਜਣ ਸਿੰਘ ਚੀਮਾ, ਗੁਰਸ਼ਰਨ ਸਿੰਘ ਕਪੂਰ, ਹਲਕਾ ਭੁਲੱਥ ਤੋਂ ਆਗੂ ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਰਵੀਜ਼ਨ ਪਟੀਸ਼ਨ
NEXT STORY