ਚੰਡੀਗੜ੍ਹ : ਪਰਗਟ ਸਿੰਘ ਨੇ ਕੈਪਟਨ ’ਤੇ ਦੋਸ਼ ਲਾਏ ਹਨ ਕਿ ਝੋਨੇ ਦੀ ਖਰੀਦ ’ਚ ਦੇਰੀ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ। ਇਸੇ ਨੂੰ ਲੈ ਕੇ ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਪਰਗਟ ਸਿੰਘ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ’ਤੇ ਜੋ ਦੋਸ਼ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਝੂਠ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਕਦੇ ਭਾਜਪਾ ਨਾਲ ਗੰਢਤੁੱਪ ਨਹੀਂ ਕਰ ਸਕਦੇ ਤੇ ਨਾ ਹੀ ਕਿਸਾਨਾਂ ਦਾ ਕਦੀ ਬੁਰਾ ਸੋਚ ਸਕਦੇ ਹਨ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ’ਤੇ ਬੋਲੇ ਨਵਜੋਤ ਸਿੱਧੂ, ਕਿਹਾ-ਕਿਸਾਨਾਂ ਦੇ ਕਾਤਲਾਂ ਨੂੰ ਜਲਦ ਕੀਤਾ ਜਾਵੇ ਗ੍ਰਿਫ਼ਤਾਰ
ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ’ਚ ਕਿਹਾ ਹੈ ਕਿ ਕੀ ਬਕਵਾਸ ਹੈ? ਕੀ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਪੰਜਾਬ ਦੇ ਲੋਕ ਵਿਸ਼ਵਾਸ ਕਰਨਗੇ ਕਿ ਮੈਂ ਭਾਜਪਾ ਨਾਲ ਕਦੀ ਗੰਢਤੁੱਪ ਕਰਾਂਗਾ? ਖਰੀਦ ’ਚ ਦੇਰੀ ਕਰਨ ਲਈ ? ਤੇ ਕੀ ਤੁਸੀਂ ਭੁੱਲ ਗਏ ਹੋ ਕਿ ਇਸ ਨਾਲ ਭਾਜਪਾ ਸ਼ਾਸਿਤ ਹਰਿਆਣਾ ਵੀ ਪ੍ਰਭਾਵਿਤ ਹੋਇਆ ਹੈ ? ਤਾਂ ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝਣ ਲਈ ਬਹੁਤ ਭੋਲੇ ਹੋ ? ਕੀ ਤੁਹਾਡੇ ਕੋਲ ਇਨ੍ਹਾਂ ਝੂਠਾਂ ਦਾ ਕੋਈ ਸਬੂਤ ਹੈ ? ਪੰਜਾਬ ਦੇ ਲੋਕ ਮੈਨੂੰ ਜਾਣਦੇ ਹਨ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਸਾਬਕਾ ਭਾਰਤੀ ਹਾਕੀ ਕਪਤਾਨ ਤੋਂ ਈਮਾਨਦਾਰੀ ਦੀ ਉਮੀਦ ਕਰਦਾ ਹਾਂ।
ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਤਲ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੂੰ ਤੁਰੰਤ ਕੀਤਾ ਜਾਵੇ ਗ੍ਰਿਫਤਾਰ: ਬਾਦਲ
NEXT STORY