ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦਰਮਿਆਨ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦਨਜ਼ਰ ਅੱਜ ਲੰਚ ਮਿਲਣੀ ਹੋਣ ਜਾ ਰਹੀ ਹੈ ਪਰ ਇਸ ਮੁਲਾਕਾਤ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਇਕ ਵਿਅੰਗਾਤਮਕ ਟਵੀਟ ਕੀਤਾ ਹੈ। ਆਪਣੇ ਸ਼ਾਇਰਾਨਾ ਅੰਦਾਜ਼ ਲਈ ਜਾਣੇ ਜਾਂਦੇ ਨਵਜੋਤ ਸਿੱਧੂ ਨੇ ਆਖਿਆ ਹੈ ਕਿ ‘ਅੱਛਾ ਇਨਸਾਨ ਮਤਲਬੀ ਨਹੀਂ ਹੁੰਦਾ, ਬੱਸ ਦੂਰ ਹੋ ਜਾਂਦਾ ਹੈ, ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਉਨ੍ਹਾਂ ਦੀ ਕਦਰ ਨਹੀਂ ਹੁੰਦੀ। ਇਸ ਦੌਰਾਨ ਸਿੱਧੂ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਕਿਵੇਂ ਕਹਿ ਦਵਾਂ ਕਿ ਮੈਂ ਥੱਕ ਗਿਆ ਹਾਂ, ਨਾ ਜਾਣੇ ਕਿਸ-ਕਿਸ ਦਾ ਹੌਂਸਲਾ ਹਾਂ ਮੈਂ। ਸਿੱਧੂ ਨੇ ਇਹ ਟਵੀਟ ਕੈਪਟਨ ਨਾਲ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਕੀਤੇ ਹਨ ਅਤੇ ਇਹ ਵਿਅੰਗਮਈ ਟਵੀਟ ਵੀ ਉਸ ਸਮੇਂ ਕੀਤੇ ਗਏ ਹਨ, ਜਦੋਂ ਸਿੱਧੂ ਨੂੰ ਧਾਰਾ ਵਿਚ ਲਿਆਉਣ ਲਈ ਲਗਭਗ ਆਖਰੀ ਦੌਰ ਹੀ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਅਕਾਲੀ ਸਿਆਸਤ ’ਚ ਧਮਾਕਾ, ਸੁਖਬੀਰ ਵਲੋਂ ਵਲਟੋਹਾ ਨੂੰ ਟਿਕਟ ਦੇਣ ਤੋਂ ਬਾਅਦ ਭੈਣ ਪਰਨੀਤ ਕੌਰ ਦਾ ਵੱਡਾ ਐਲਾਨ
ਕੀ ਹੈ ਕੈਪਟਨ-ਸਿੱਧੂ ਵਿਵਾਦ
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆ ਵਿਚ ਕੁੜੱਤਣ ਉਦੋਂ ਸ਼ੁਰੂ ਹੋਈ ਸੀ ਜਦੋਂ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇਹ ਕਹਿ ਦਿੱਤਾ ਸੀ ਕਿ ਲੋਕਾਂ ਨੂੰ ਸਭ ਪਤਾ ਹੈ ਕਿ ਕਿਹੜਾ ‘ਫਰੈਂਡਲੀ ਮੈਚ’ਖੇਡਿਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਅਜਿਹਾ ਸਿਆਸੀ ਭੂਚਾਲ ਆਇਆ ਕਿ ਕੈਪਟਨ ਧੜੇ ਨੇ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ। ਕਿਸੇ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਕਿਸੇ ਨੇ ਕਿਹਾ ਨਵਜੋਤ ਸਿੱਧੂ ਕਾਂਗਰਸ ਨੂੰ ਤੋੜਨਾ ਚਾਹੁੰਦਾ ਹੈ। ਇੱਥੇ ਹੀ ਬਸ ਨਹੀਂ ਸ਼ਾਮ ਸੁੰਦਰ ਅਰੋੜਾ ਅਤੇ ਲਾਲ ਸਿੰਘ ਨੇ ਤਾਂ ਸਿੱਧੂ ਕੋਲੋਂ ਅਸਤੀਫੇ ਵੀ ਮੰਗ ਲਏ। ਇਹ ਮਾਮਲਾ ਉਦੋਂ ਹੋਰ ਵੀ ਤਲਖ਼ ਹੋ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੇ ਵਿਭਾਗ ਬਦਲੇ। ਇਸ ਦੌਰਾਨ ਸਿੱਧੂ ਦਾ ਵਿਭਾਗ ਬਦਲ ਦਿੱਤਾ ਗਿਆ। ਪਹਿਲਾਂ ਤੋਂ ਨਰਾਜ਼ ਨਵਜੋਤ ਸਿੱਧੂ ਨੇ ਨਵਾਂ ਵਿਭਾਗ ਸਾਂਭਣ ਲਈ ਹਾਮੀ ਨਹੀਂ ਭਰੀ। ਇਸ ਸਭ ਤੋਂ ਬਾਅਦ ਇਸ ਮਾਮਲੇ ਦਾ ਹੱਲ ਕਰਵਾਉਣ ਲਈ ਦਿੱਲੀ ਹਾਈਕਮਾਂਡ ਕੋਲ ਵੀ ਗਏ। ਦਿੱਲੀ ਹਾਈ ਕਮਾਂਡ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ ਅਹਿਮਦ ਪਟੇਲ ਦੀ ਡਿਊਟੀ ਲਾ ਦਿੱਤੀ ਪਰ ਇਕ ਮਹੀਨੇ ਤੋਂ ਵਧੇਰੇ ਦਾ ਵਕਫ਼ਾ ਬੀਤਣ ਤੋਂ ਬਾਅਦ ਵੀ ਇਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵਿਦਿਆਰਥੀਆਂ ਲਈ ਇਕ ਹੋਰ ਵੱਡਾ ਫ਼ੈਸਲਾ
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਖ਼ਿਲਾਫ਼ ਹੋਰ ਹਮਲਾਵਰ ਤੇਵਰ ਅਪਣਾਅ ਲਏ ਅਤੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਅਗਲੇ ਇਕ ਹਫਤੇ ਵਿਚ ਸਿੱਧੂ ਨੇ ਆਪਣੇ ਵਿਭਾਗ ਦੀ ਜ਼ਿੰਮੇਵਾਰੀ ਨਾ ਸੰਭਾਲੀ ਤਾਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਉਨ੍ਹਾਂ ਵੱਲੋਂ ਨਵਜੋਤ ਸਿੰਘ ਖ਼ਿਲਾਫ਼ ਵਿਜੀਲੈਂਸ ਦੀ ਰਿਪੋਰਟ ਵੀ ਕਾਂਗਰਸ ਹਾਈਕਮਾਂਡ ਨੂੰ ਸੌਂਪੀ ਗਈ, ਜਿਸ ਵਿਚ ਇਲਜਾਮ ਲਗਾਏ ਗਏ ਸਨ ਕਿ ਨਗਰ ਕੌਂਸਲ ਨਾਲ ਜੁੜੇ ਮਹੱਤਵਪੂਰਨ ਪ੍ਰਾਜੈਕਟਾਂ ਦੀ ਅਲਾਟਮੈਂਟ ਵਿਚ ਬੇਨਿਯਮੀਆਂ ਕੀਤੀਆਂ ਗਈਆਂ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਦੋਂ ਸਿੱਧੂ ਅਤੇ ਕੈਪਟਨ ਆਹਮੋ-ਸਾਹਮਣੇ ਹੋਏ ਹੋਣ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ‘ਕੌਣ ਕੈਪਟਨ’... ‘ਮੇਰਾ ਕੈਪਟਨ ਸਿਰਫ ਰਾਹੁਲ ਗਾਂਧੀ’ ਆਖ ਕੇ ਵੀ ਸਿੱਧੂ ਕੈਪਟਨ ਧੜੇ ਦੇ ਨਿਸ਼ਾਨੇ ’ਤੇ ਆ ਗਏ ਸਨ। ਇਸ ਤੋਂ ਇਲਾਵਾ ਪਾਕਿ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵੀ ਉਹ ਕਸੂਤੇ ਫਸ ਗਏ ਸਨ ਪਰ ਇਨ੍ਹਾਂ ਵਿਵਾਦਾਂ ਨੂੰ ਸਿੱਧੂ ਨੇ ਜਲਦ ਹੀ ਹੱਲ ਕਰ ਲਿਆ ਸੀ। ਹੁਣ ਇਹ ਮਾਮਲਾ ਕਾਫੀ ਲੰਮਾ ਖਿੱਚਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਕੋਰੋਨਾ ਪਾਜ਼ੇਟਿਵ
ਨੋਟ - ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਹੋਣ ਜਾ ਰਹੀ ਮਿਲਣੀ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਨਹੀਂ ਪੈ ਰਹੀ ਕੋਰੋਨਾ ਨੂੰ ਠੱਲ੍ਹ : ਹੁਸ਼ਿਆਰਪੁਰ ਜ਼ਿਲ੍ਹੇ ’ਚ 225 ਨਵੇਂ ਕੇਸ, 3 ਮੌਤਾਂ
NEXT STORY