ਚੰਡੀਗੜ੍ਹ,(ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਵਿਲੱਖਣ 'ਆਪਣੀਆਂ ਜੜ੍ਹਾਂ ਨਾਲ ਜੁੜੋ' (ਸੀ ਵਾਈ ਆਰ) ਪ੍ਰੋਗਰਾਮ ਨੂੰ ਅੱਗੇ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਗਲੈਡ 'ਚ ਵਸੇ ਦੌਰੇ 'ਤੇ ਆਏ ਪੰਜਾਬੀ ਨੌਜਵਾਨਾਂ ਨੂੰ ਸੱਭਿਆਚਾਰ ਦੇ ਦੂਤ ਵਜੋ ਕਾਰਜ ਕਰਨ ਅਤੇ ਸੂਬੇ ਦੇ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਰਕਾਰੀ ਨਿਵਾਸ ਸਥਾਨ 'ਤੇ ਨੌਜਵਾਨਾਂ ਦੇ ਵਫਦ ਨਾਲ ਗੱਲਬਾਤ ਕੀਤੀ, ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ 10 ਦਿਨ ਦੇ ਦੌਰੇ 'ਤੇ ਇੱਥੇ ਆਏ ਹੋਏ ਹਨ।
ਪੰਜਾਬ ਦੇ ਬਾਰੇ ਕੁਝ ਸੌੜੇ ਹਿੱਤਾ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਗਲਤਫਹਿਮੀਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਵਿਦੇਸ਼ 'ਚ ਵਸੇ ਕੁਝ ਸੌੜੇ ਹਿੱਤਾਂ ਵਲੋਂ ਪੈਦਾ ਕੀਤੀਆਂ ਧਾਰਨਾਵਾਂ ਤੇ ਸੂਬੇ 'ਚ ਅਸਲ ਸਥਿਤੀ ਵਿਚਲੇ ਅੰਤਰ ਨੂੰ ਖੁਦ ਵੇਖਿਆ ਹੈ, ਜੋ ਕਿ ਖੁਸ਼ਹਾਲੀ ਅਤੇ ਸ਼ਾਂਤੀ ਦਾ ਚਿੰਨ ਹੈ। ਇਹ ਪ੍ਰੋਗਰਾਮ ਮੁੱਖ ਮੰਤਰੀ ਨੇ ਸਤੰਬਰ, 2017 'ਚ ਲੰਡਨ ਤੋਂ ਸ਼ੁਰੂ ਕੀਤਾ ਸੀ, ਜਿਸ ਦਾ ਉਦੇਸ਼ ਵਿਦੇਸ਼ਾਂ 'ਚ ਵਸੇ ਭਾਰਤੀ ਨੌਜਵਾਨਾਂ ਨੂੰ ਆਪਣੇ ਜਨਮ ਸਥਾਨਾਂ ਜਾਂ ਪੰਜਾਬ 'ਚ ਆਪਣੇ ਪੁਰਖਿਆਂ ਦੇ ਜੱਦੀ ਪਿੰਡਾਂ ਦਾ ਦੌਰਾ ਕਰਾ ਕੇ ਜੜ੍ਹਾਂ ਨਾਲ ਜੁੜਨ ਵਾਸਤੇ ਇਕ ਮੰਚ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਵਿਦੇਸ਼ ਮਾਮਲਿਆਂ ਦੇ ਸਾਬਕਾ ਮੰਤਰੀ ਨਟਵਰ ਸਿੰਘ, ਸਕੱਤਰ ਐਨ. ਆਰ. ਆਈ ਮਾਮਲੇ ਰਾਹੁਲ ਭੰਡਾਰੀ, ਏ. ਡੀ. ਜੀ. ਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਤੇ ਪ੍ਰੋਗਰਾਮ ਕੁਆਰਡੀਨੇਟਰ ਯੂ. ਕੇ. ਵਰਿੰਦਰ ਸਿੰਘ ਖਹਿਰਾ ਵੀ ਹਾਜ਼ਰ ਸਨ।
ਗੁਰਜੀਤ ਔਜਲਾ ਤੇ ਸ਼ਵੇਤ ਮਲਿਕ 'ਚ ਸ਼ਬਦੀ ਜੰਗ ਤੇਜ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY