ਲੁਧਿਆਣਾ (ਮਹਿਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ 'ਚ ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ 'ਚ ਆਮਦਨ ਕਰ ਅਧਿਕਾਰੀ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾ ਦਿੱਤੀ, ਜੋ ਕਿ ਪੂਰੀ ਨਹੀਂ ਹੋ ਸਕੀ। ਆਮਦਨ ਵਿਭਾਗ ਦੀ ਅਧਿਕਾਰੀ ਅਮਨਪ੍ਰੀਤ ਕੌਰ ਆਪਣੇ ਵਕੀਲ ਰਾਕੇਸ਼ ਕੁਮਾਰ ਗੁਪਤਾ ਨਾਲ ਅਦਾਲਤ ਵਿਚ ਪੇਸ਼ ਹੋਈ ਤੇ ਆਪਣੀ ਗਵਾਹੀ ਸ਼ੁਰੂ ਕਰਵਾਈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਨੇ ਸਾਰੇ ਕੇਸਾਂ ਨੂੰ 2 ਮਈ ਲਈ ਰੱਦ ਕਰਦੇ ਹੋਏ ਆਮਦਨ ਕਰ ਵਿਭਾਗ ਨੂੰ ਆਪਣੀ ਉਕਤ ਗਵਾਹੀ ਦੇ ਨਾਲ ਹੋਰਨਾਂ ਗਵਾਹੀਆਂ ਵੀ ਕਰਵਾਉਣ ਲਈ ਕਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਆਮਦਨ ਕਰ ਵਿਭਾਗ ਦੀ ਦੂਜੇ ਕੇਸ 'ਚ ਚੱਲ ਰਹੀ ਗਵਾਹੀ ਵੀ ਪੂਰੀ ਨਹੀਂ ਹੋ ਸਕੀ। ਆਮਦਨ ਕਰ ਵਿਭਾਗ ਨੇ ਪਿਛਲੀ ਪੇਸ਼ੀ 'ਤੇ ਅਧਿਕਾਰੀ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਵਾਈ ਸੀ, ਜੋ ਪੂਰੀ ਨਹੀਂ ਹੋਈ ਸੀ। ਹਾਲਾਂਕਿ ਆਮਦਨ ਕਰ ਵਿਭਾਗ ਨੇ ਰਣਇੰਦਰ ਸਿੰਘ ਖਿਲਾਫ ਇਕ ਹੋਰ ਕੇਸ 'ਚ ਪਿਛਲੀ ਪੇਸ਼ੀ 'ਤੇ ਆਮਦਨ ਕਰ ਅਧਿਕਾਰੀ ਅਮਿਤ ਦੂਆ ਦੀ ਗਵਾਹੀ ਪੂਰੀ ਕਰਵਾ ਦਿੱਤੀ ਸੀ ਪਰ ਮੁੱਖ ਮੰਤਰੀ ਤੇ ਰਣਇੰਦਰ ਵਿਰੁੱਧ ਹੋਰਨਾਂ ਕੇਸਾਂ 'ਚ ਗਵਾਹੀ ਨਹੀਂ ਹੋ ਸਕੀ ਸੀ।
ਚੱਲਦੀ ਕਾਰ 'ਚ ਕੁੜੀ ਦੀ ਇੱਜ਼ਤ ਨਾਲ ਖੇਡੇ ਨੌਜਵਾਨ, ਦੋਸਤ ਨੇ ਵੀ ਕੀਤਾ ਦਗਾ
NEXT STORY