Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 05, 2025

    11:29:08 AM

  • ghaggar river  danger sign  warning

    ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਤੇ ਲੰਘਿਆ,...

  • terrible accident occurred on the bus stand flyover in jalandhar

    ਜਲੰਧਰ ਵਿਖੇ ਬੱਸ ਸਟੈਂਡ ਫਲਾਈਓਵਰ 'ਤੇ ਵਾਪਰਿਆ...

  • punjab scar cabinet meeting bhagwant mann

    ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਲਏ ਜਾ ਸਕਦੇ...

  • important announcement from dera beas amidst floods in punjab

    ਪੰਜਾਬ 'ਚ ਹੜ੍ਹਾਂ ਵਿਚਾਲੇ ਡੇਰਾ ਬਿਆਸ ਦਾ ਅਹਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਪੰਜਾਬ 'ਚ ਹੁੰਦੀਆਂ ਰਹੀਆਂ ਦੁੱਖਦ ਘਟਨਾਵਾ, ਮੁੱਖ ਮੰਤਰੀ ਦੀ ਬੋਲਦੀ ਰਹੀ 'ਗੈਰ-ਹਾਜ਼ਰੀ'

PUNJAB News Punjabi(ਪੰਜਾਬ)

ਪੰਜਾਬ 'ਚ ਹੁੰਦੀਆਂ ਰਹੀਆਂ ਦੁੱਖਦ ਘਟਨਾਵਾ, ਮੁੱਖ ਮੰਤਰੀ ਦੀ ਬੋਲਦੀ ਰਹੀ 'ਗੈਰ-ਹਾਜ਼ਰੀ'

  • Updated: 20 Nov, 2019 01:14 AM
Chandigarh
captain amarinder singh  tragic events
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ,(ਅਸ਼ਵਨੀ): ਇਸ ਨੂੰ ਸੰਯੋਗ ਕਹੋ ਜਾਂ ਕੁੱਝ ਹੋਰ ਪਰ ਹਕੀਕਤ ਇਹੀ ਹੈ ਕਿ ਪੰਜਾਬ 'ਚ ਜਦੋਂ-ਜਦੋਂ ਸੰਕਟ ਦੇ ਬਾਦਲ ਛਾਏ, ਉਸ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਮੌਕੇ 'ਤੇ ਹਾਜ਼ਰ ਨਹੀਂ ਰਹੇ। ਇਨ੍ਹੀਂ ਦਿਨੀਂ ਵੀ ਜਦੋਂ ਪੰਜਾਬ 'ਚ ਇਕ 37 ਸਾਲ ਦੇ ਦਲਿਤ ਨੌਜਵਾਨ ਦੇ ਕਤਲ ਤੋਂ ਬਾਅਦ ਦਲਿਤਾਂ ਦਾ ਗੁੱਸਾ ਸਿਖਰ 'ਤੇ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਯੂਰਪ 'ਚ ਛੁੱਟੀਆਂ ਮਨਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕਰੀਬ 2 ਹਫ਼ਤਿਆਂ ਤੱਕ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨਗੇ।
ਉਨ੍ਹਾਂ ਦੀ ਯਾਤਰਾ ਦਾ ਅੰਤਿਮ ਪੜਾਅ ਇੰਗਲੈਂਡ ਹੋਵੇਗਾ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਪੰਜਾਬ 'ਚ ਮੁਸ਼ਕਿਲ ਸਮੇਂ ਦੌਰਾਨ ਰਾਜ ਤੋਂ ਬਾਹਰ ਰਹੇ ਹੋਣ। ਇਸੇ ਕਾਰਣ ਹੀ ਮੁੱਖ ਮੰਤਰੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਵੀ ਆਉਂਦੇ ਰਹੇ ਹਨ। ਦਲਿਤ ਕਤਲ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਨਿਸ਼ਾਨਾ ਸਾਧਦੇ ਹੋਏ ਅਮਰਿੰਦਰ ਸਿੰਘ ਨੂੰ ਦੇਸ਼ ਦਾ ਸਭ ਤੋਂ ਲਾਪਰਵਾਹ ਮੁੱਖ ਮੰਤਰੀ ਤੱਕ ਕਰਾਰ ਦੇ ਦਿੱਤਾ ਹੈ। ਹੋਰ ਤਾਂ ਹੋਰ ਲੋਕ ਸਭਾ 'ਚ ਸਰਦ ਰੁੱਤ ਸੈਸ਼ਨ ਦੇ ਸਿਫ਼ਰ ਕਾਲ 'ਚ ਬੋਲਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ 'ਪੰਜਾਬ ਸਰਕਾਰ' ਵਿਦੇਸ਼ 'ਚ ਸ਼ਿਕਾਰ ਖੇਡਣ ਗਈ ਹੋਈ ਹੈ ਤੇ ਦੂਜੇ ਪਾਸੇ ਪੰਜਾਬ 'ਚ ਦਰਿੰਦੇ ਇਨਸਾਨੀਅਤ ਦਾ ਸ਼ਿਕਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਪੰਜਾਬ 'ਚ ਹੋਈਆਂ ਦੁਖਦ ਘਟਨਾਵਾਂ ਦੌਰਾਨ ਮੁੱਖ ਮੰਤਰੀ 'ਤੇ ਹੱਲਾ ਬੋਲਦੇ ਰਹੇ ਹਨ।

ਮਈ 2018 'ਚ ਵਾਤਾਵਰਣ ਤ੍ਰਾਸਦੀ, ਮੁੱਖ ਮੰਤਰੀ ਹਿਮਾਚਲ ਪ੍ਰਵਾਸ 'ਤੇ
ਮਈ 2018 ਦੌਰਾਨ ਜਦੋਂ ਪੰਜਾਬ 'ਚ ਵੱਡੀ ਵਾਤਾਵਰਣ ਤਰਾਸਦੀ ਹੋਈ, ਉਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਹਿਮਾਚਲ 'ਚ ਛੁੱਟੀਆਂ ਮਨਾ ਰਹੇ ਸਨ। ਇਸ ਤਰਾਸਦੀ 'ਚ ਚੱਢਾ ਸ਼ੂਗਰ ਮਿੱਲ ਤੋਂ ਕਰੀਬ 75 ਹਜ਼ਾਰ ਕੁਇੰਟਲ ਗਰਮ ਵਗਦਾ ਹੋਇਆ ਸ਼ੀਰਾ ਬਿਆਸ ਦਰਿਆ 'ਚ ਸੁੱਟਿਆ ਗਿਆ ਸੀ। ਜਿਸ ਨੇ ਬਿਆਸ ਤੇ ਸਤਲੁਜ ਦਰਿਆ ਦੀ ਬਾਇਓਡਾਇਵਰਸਿਟੀ ਨੂੰ ਤਹਿਸ-ਨਹਿਸ ਕਰ ਦਿੱਤਾ। ਕਰੀਬ 50 ਤਰ੍ਹਾਂ ਦੀਆਂ ਪ੍ਰਜਾਤੀਆਂ ਨਾਲ ਸਬੰਧਿਤ ਮੱਛੀਆਂ ਦੀ ਮੌਤ ਹੋਈ। ਵਣਜੀਵ ਮਾਹਿਰਾਂ ਨੇ ਇਸ ਨੂੰ ਪੰਜਾਬ ਦੀ ਸਭ ਤੋਂ ਵੱਡੀ ਕੁਦਰਤੀ ਤਰਾਸਦੀ ਦੱਸਦੇ ਹੋਏ ਕਿਹਾ ਕਿ ਜੇਕਰ ਪੂਰਾ ਵਣਜੀਵ ਪ੍ਰਬੰਧਨ ਦਰਿਆਵਾਂ ਦੇ ਸੁਧਾਰ 'ਚ ਲੱਗ ਜਾਵੇ ਤਾਂ ਵੀ ਇਸ ਦਰਿਆ ਦੇ ਪੂਰੇ ਈਕੋਸਿਸਟਮ ਨੂੰ ਦੁਬਾਰਾ ਤੋਂ ਦਰੁਸਤ ਕਰਨ 'ਚ ਘੱਟ ਤੋਂ ਘੱਟ 10 ਸਾਲ ਲੱਗਣਗੇ। ਬਾਵਜੂਦ ਇਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਹਿਮਾਚਲ 'ਚ ਬੈਠ ਕੇ ਹੀ ਹਾਲਾਤ ਦਾ ਜਾਇਜ਼ਾ ਲੈਂਦੇ ਰਹੇ।

ਰੇਲ ਹਾਦਸੇ ਦੇ 48 ਘੰਟਿਆਂ ਬਾਅਦ ਮੁੱਖ ਮੰਤਰੀ ਇਸਰਾਈਲ ਰਵਾਨਾ
ਅਕਤੂਬਰ 2018 ਦੌਰਾਨ ਅੰਮ੍ਰਿਤਸਰ 'ਚ ਭਿਆਨਕ ਰੇਲ ਹਾਦਸਾ ਹੋਇਆ, ਜਿਸ 'ਚ ਕਰੀਬ 59 ਲੋਕਾਂ ਦੀ ਮੌਤ ਹੋਈ ਸੀ। ਪੂਰਾ ਪੰਜਾਬ ਦੁੱਖ 'ਚ ਡੁੱਬਿਆ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਹਾਦਸੇ ਤੋਂ ਬਾਅਦ 48 ਘੰਟੇ ਤੋਂ ਵੀ ਘੱਟ ਸਮਾਂ ਗੁਜ਼ਰਨ 'ਤੇ ਇਸਰਾਈਲ ਰਵਾਨਾ ਹੋ ਗਏ ਸਨ। ਤਦ ਮੁੱਖ ਮੰਤਰੀ ਦੀ ਇਸ ਯਾਤਰਾ 'ਤੇ ਸੂਬੇ 'ਚ ਰਾਜਨੀਤਕ ਤੂਫਾਨ ਆ ਗਿਆ ਸੀ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨੇ ਸਾਂਝਾ ਮੋਰਚਾ ਖੋਲ੍ਹਦੇ ਹੋਏ ਮੁੱਖ ਮੰਤਰੀ ਦੀ ਸਖਤ ਸ਼ਬਦਾਂ 'ਚ ਆਲੋਚਨਾ ਕੀਤੀ ਪਰ ਮੁੱਖ ਮੰਤਰੀ ਕਰੀਬ 4 ਦਿਨ ਤੱਕ ਇਸਰਾਈਲ ਦੌਰੇ 'ਤੇ ਰਹੇ।

ਮੰਤਰੀ ਦੋਸ਼ਾਂ ਦੇ ਘੇਰੇ 'ਚ, ਮੁੱਖ ਮੰਤਰੀ ਤੁਰਕੀ 'ਚ
ਅਕਤੂਬਰ 2018 ਦੌਰਾਨ ਹੀ ਪੰਜਾਬ ਦੀ ਸਿਆਸਤ 'ਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਇਕ ਮਹਿਲਾ ਅਧਿਕਾਰੀ ਨੇ ਇਕ ਕੈਬਨਿਟ ਮੰਤਰੀ 'ਤੇ ਬਦਸਲੂਕੀ ਦਾ ਦੋਸ਼ ਲਾ ਦਿੱਤਾ। ਇਹ ਉਹ ਸਮਾਂ ਸੀ, ਜਦੋਂ ਪੂਰੇ ਦੇਸ਼ 'ਚ ਮੀ ਟੂ ਕੰਪੇਨ ਪੂਰੇ ਸਿਖਰ 'ਤੇ ਸੀ। ਇਸ ਕਾਰਣ ਦੇਸ਼ ਭਰ 'ਚ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਆਵਾਜ਼ ਉੱਠੀ। ਇਸ ਦੌਰਾਨ ਵੀ ਮੁੱਖ ਮੰਤਰੀ ਰਾਜ 'ਚ ਨਹੀਂ ਸਨ। ਉਹ ਤੁਰਕੀ ਦੌਰੇ 'ਤੇ ਸਨ। ਇਸ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਤੁਰਕੀ 'ਚ ਛੁੱਟੀਆਂ ਤੋਂ ਕੁੱਝ ਸਮਾਂ ਕੱਢ ਕੇ ਰਾਜ ਦੇ ਪ੍ਰਸ਼ਾਸਨ ਨੂੰ ਦਰੁਸਤ ਕਰਨ 'ਚ ਲਾਓ ਅਤੇ ਤੁਰੰਤ ਦਾਗੀ ਮੰਤਰੀ ਨੂੰ ਅਹੁਦੇ ਤੋਂ ਹਟਾਓ।

2 ਸਾਲ ਦਾ ਮਾਸੂਮ ਬੋਰਵੈੱਲ 'ਚ, ਮੁੱਖ ਮੰਤਰੀ ਹਿਮਾਚਲ 'ਚ
ਜੂਨ 2019 'ਚ ਸੰਗਰੂਰ ਜ਼ਿਲੇ 'ਚ 2 ਸਾਲ ਦਾ ਮਾਸੂਮ ਫਤਿਹਵੀਰ ਬੋਰਵੈੱਲ 'ਚ ਡਿੱਗ ਗਿਆ। ਪੰਜਾਬ ਦਾ ਪੂਰਾ ਡਿਜਾਸਟਰ ਮੈਨੇਜਮੈਂਟ ਸਿਸਟਮ ਫਤਿਹਵੀਰ ਨੂੰ ਬਚਾਉਣ 'ਚ ਲੱਗਿਆ ਸੀ ਪਰ ਮੁੱਖ ਮੰਤਰੀ ਹਿਮਾਚਲ 'ਚ ਛੁੱਟੀਆਂ ਦਾ ਲੁਤਫ ਉਠਾ ਰਹੇ ਸਨ। ਹੋਰ ਤਾਂ ਹੋਰ ਉਨ੍ਹਾਂ ਨੇ ਕਰੀਬ 3 ਦਿਨ ਬਾਅਦ ਟਵੀਟ ਦੇ ਜ਼ਰੀਏ ਇਸ ਮਾਮਲੇ ਬਾਰੇ ਚਿੰਤਾ ਜਤਾਈ। ਇਸ ਨੂੰ ਲੈ ਕੇ ਵੀ ਮੁੱਖ ਮੰਤਰੀ ਵਿਰੋਧੀ ਦਲਾਂ ਦੇ ਨਿਸ਼ਾਨੇ 'ਤੇ ਆਏ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਪੁੱਛਿਆ ਕਿ ਤੁਸੀਂ ਹਿਮਾਚਲ 'ਚ ਛੁੱਟੀਆਂ ਕਿਉਂ ਮਨਾ ਰਹੇ ਹੋ ਅਤੇ 4 ਦਿਨਾਂ ਬਾਅਦ ਦੱਸ ਰਹੇ ਹੋ ਕਿ ਬਚਾਅ ਮੁਹਿੰਮ ਦਾ ਜਾਇਜ਼ਾ ਲੈ ਰਿਹਾ ਹਾਂ। ਇਸ ਮੁਸ਼ਕਲ ਦੀ ਸਥਿਤੀ 'ਚ ਤੁਸੀ ਪਹਾੜੀਆਂ ਤੋਂ ਉਤਰ ਕੇ ਕਿਉਂ ਨਹੀਂ ਆਏ। ਇਸ ਹਾਦਸੇ 'ਚ ਫਤਿਹਵੀਰ ਦੀ ਮੌਤ ਹੋ ਗਈ ਸੀ, ਜਿਸ 'ਤੇ ਵਿਰੋਧੀ ਦਲਾਂ ਨੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਸੀ।

ਹੁਣ ਨਵੰਬਰ 2019 'ਚ ਦਲਿਤ ਨੌਜਵਾਨ ਦਾ ਕਤਲ, ਮੁੱਖ ਮੰਤਰੀ ਨਿੱਜੀ ਯੂਰਪ ਦੌਰੇ 'ਤੇ
ਇਨ੍ਹੀਂ ਦਿਨੀਂ ਪੂਰਾ ਦਲਿਤ ਭਾਈਚਾਰਾ ਪ੍ਰਦੇਸ਼ 'ਚ ਬੇਰਹਿਮੀ ਨਾਲ ਇਕ 37 ਸਾਲਾ ਦਲਿਤ ਨੌਜਵਾਨ ਦੇ ਕਤਲ 'ਤੇ ਗੁੱਸੇ 'ਚ ਹੈ। ਜਦੋਂ ਉਸ ਦੀ ਮੌਤ ਹੋਈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਿੱਜੀ ਯੂਰਪ ਦੌਰੇ 'ਤੇ ਰਵਾਨਾ ਹੋ ਗਏ ਸਨ। ਪੂਰੇ ਪ੍ਰਦੇਸ਼ 'ਚ ਇਸ ਨੌਜਵਾਨ ਦੇ ਕਤਲ ਨੂੰ ਲੈ ਕੇ ਵਿਰੋਧ ਹੋਇਆ। ਨੌਜਵਾਨ ਦੇ ਵਾਰਸਾਂ ਨੇ ਨੌਜਵਾਨ ਦੀ ਲਾਸ਼ ਲੈਣ ਤੋਂ ਮਨ੍ਹਾ ਕਰ ਦਿੱਤਾ ਤਾਂ ਮੁੱਖ ਮੰਤਰੀ ਦੀ ਗੈਰ-ਹਾਜ਼ਰੀ 'ਚ 3 ਮੰਤਰੀਆਂ ਨੂੰ ਕਮਾਨ ਸੰਭਾਲਣੀ ਪਈ। ਇਨ੍ਹਾਂ ਮੰਤਰੀਆਂ ਨੇ ਨੌਜਵਾਨ ਦੇ ਵਾਰਸਾਂ ਨਾਲ ਗੱਲਬਾਤ ਕਰ ਕੇ ਮੁਆਵਜ਼ੇ ਦੀ ਰਾਸ਼ੀ ਅਤੇ ਵਾਰਸਾਂ ਨੂੰ ਪੈਨਸ਼ਨ ਸਮੇਤ ਨੌਕਰੀ ਦਾ ਭਰੋਸਾ ਦੇ ਕੇ ਤਣਾਅ ਭਰੀ ਸਥਿਤੀ ਨੂੰ ਸੰਭਾਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦੇਸ਼ ਦਾ ਦਲਿਤ ਭਾਈਚਾਰਾ ਹਾਲੇ ਵੀ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ 'ਤੇ ਅੜਿਆ ਹੋਇਆ ਹੈ। ਅਜਿਹੇ ਵਿਗੜੇ ਮਾਹੌਲ ਦੇ ਬਾਵਜੂਦ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਮਹੀਨੇ ਦੇ ਅੰਤ ਤੱਕ ਹੀ ਪਰਤਣਗੇ।

  • Captain Amarinder Singh
  • Tragic events
  • ਕੈਪਟਨ ਅਮਰਿੰਦਰ ਸਿੰਘ
  • ਦੁੱਖਦ ਘਟਨਾਵਾ

ਨਾਭਾ ਜੇਲ ਬ੍ਰੇਕ ਮਾਮਲੇ ’ਚ ਰੋਮੀ ਦੀ ਹਵਾਲਗੀ ਬਾਰੇ ਭਾਰਤ ਦੀ ਬੇਨਤੀ ਪ੍ਰਵਾਨ

NEXT STORY

Stories You May Like

  • chief minister bhagwant mann big announcement during the flood crisis in punjab
    ਪੰਜਾਬ 'ਚ ਹੜ੍ਹਾਂ ਦੇ ਸੰਕਟ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
  • chief minister bhagwant mann will visit tamil nadu
    CM ਮਾਨ ਤਾਮਿਲਨਾਡੂ ਸਰਕਾਰ ਦੀ 'ਮੁੱਖ ਮੰਤਰੀ ਨਾਸ਼ਤਾ ਯੋਜਨਾ' ਦੇ ਵਿਸਥਾਰ ਸਮਾਰੋਹ ’ਚ ਹੋਣਗੇ ਸ਼ਾਮਲ
  • dark truth was exposed
    ਕੁਦਰਤ ਦੀ ਮਾਰ ਜਾਂ ਲੱਕੜ ਦਾ ਗੈਰ-ਕਾਨੂੰਨੀ ਧੰਦਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ
  • india  s gdp growth rate 7 8 percent  first quarter
    ਪਹਿਲੀ ਤਿਮਾਹੀ 'ਚ ਭਾਰਤ ਦੀ ਜੀਡੀਪੀ ਵਿਕਾਸ ਦਰ 7.8 ਪ੍ਰਤੀਸ਼ਤ ਰਹੀ
  • cm bhagwant mann reaches chennai
    CM ਭਗਵੰਤ ਮਾਨ ਪੁੱਜੇ ਚੇਨੱਈ, 'ਮੁੱਖ ਮੰਤਰੀ ਨਾਸ਼ਤਾ ਯੋਜਨਾ' ਸਮਾਰੋਹ 'ਚ ਲਿਆ ਹਿੱਸਾ (ਵੀਡੀਓ)
  • many shops and buildings are being constructed illegally in jalandhar
    ਗੈਰ-ਕਾਨੂੰਨੀ ਢੰਗ ਨਾਲ ਬਣ ਰਹੀ ਜਲੰਧਰ 'ਚ ਕਈ ਦੁਕਾਨਾਂ ਤੇ ਇਮਾਰਤਾਂ
  • villages along beas river at risk of flood
    ਪੰਜਾਬ ਦੇ ਪਿੰਡਾਂ ਵਿਚ ਹੋ ਰਹੀਆਂ ਅਨਾਊਂਸਮੈਂਟਾਂ, ਲੋਕਾਂ ਨੂੰ ਦਿੱਤੀ ਜਾ ਰਹੀ ਚਿਤਾਵਨੀ
  • punjab government warns those illegally collecting personal information
    ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਨਿੱਜੀ ਜਾਣਕਾਰੀ ਇਕੱਤਰ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ
  • terrible accident occurred on the bus stand flyover in jalandhar
    ਜਲੰਧਰ ਵਿਖੇ ਬੱਸ ਸਟੈਂਡ ਫਲਾਈਓਵਰ 'ਤੇ ਵਾਪਰਿਆ ਭਿਆਨਕ ਹਾਦਸਾ, ਪਲਟੀ ਕਾਰ,...
  • important announcement from dera beas amidst floods in punjab
    ਪੰਜਾਬ 'ਚ ਹੜ੍ਹਾਂ ਵਿਚਾਲੇ ਡੇਰਾ ਬਿਆਸ ਦਾ ਅਹਿਮ ਐਲਾਨ, ਖੋਲ੍ਹੇ ਸਤਿਸੰਗ ਘਰਾਂ ਦੇ...
  • abhijay chopra blood donation camp
    ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
  • punjab heavy rain floods
    ਪੰਜਾਬ ’ਚ 27 ਸਾਲਾਂ ਬਾਅਦ ਕਹਿਰ ਬਣ ਕੇ ਵਰ੍ਹਿਆ ਮੀਂਹ! ਤਬਾਹ ਹੋਏ ਕਈ ਪਿੰਡ,...
  • cows die due to hungry and thirsty in the rain
    ਗੁੱਜਰ ਵੱਲੋਂ ਇਲਾਜ ਨਾ ਕਰਵਾਉਣ ਤੇ ਮੀਂਹ ’ਚ ਭੁਖਾ-ਪਿਆਸਾ ਰੱਖਣ ਕਾਰਨ 2 ਗਾਵਾਂ ਦੀ...
  • 2 arrested for robbing passersby at gunpoint
    ਤੇਜ਼ਧਾਰ ਹਥਿਆਰ ਦੀ ਨੋਕ 'ਤੇ ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਵਾਲੇ 2 ਕਾਬੂ
  • jalandhar police continues its anti drug operation
    ਜਲੰਧਰ ਪੁਲਸ ਦੀ ਨਸ਼ਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ, 266.20 ਗ੍ਰਾਮ ਹੈਰੋਇਨ...
  • big decision amid floods baba gurinder singh dhillon give satsang on 7 september
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ,...
Trending
Ek Nazar
bhakra dam is scary ropar dc orders to evacuate houses

ਕਰ ਦਿਓ ਪਿੰਡਾਂ ਨੂੰ ਖਾਲੀ, DC ਵੱਲੋਂ ਹੁਕਮ ਜਾਰੀ, ਡਰਾਉਣ ਲੱਗਾ ਭਾਖੜਾ ਡੈਮ

big decision amid floods baba gurinder singh dhillon give satsang on 7 september

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਹੜ੍ਹਾਂ ਵਿਚਾਲੇ ਲਿਆ ਵੱਡਾ ਫ਼ੈਸਲਾ,...

unique wedding in punjab floods groom arrived wedding procession in a trolley

ਹੜ੍ਹਾਂ ਦੌਰਾਨ ਪੰਜਾਬ 'ਚ ਅਨੋਖਾ ਵਿਆਹ! ਲਾੜੇ ਨੂੰ ਵੇਖਦੇ ਰਹਿ ਗਏ ਲੋਕ

big news regarding the weather in punjab

ਪੰਜਾਬ ਦੇ ਮੌਮਮ ਨੂੰ ਲੈ ਕੇ ਵੱਡੀ ਖ਼ਬਰ, ਵਿਭਾਗ ਨੇ ਜਾਰੀ ਕੀਤੀ Latest Update

amidst floods in punjab meteorological department gave some relief news

ਪੰਜਾਬ 'ਚ ਹੜ੍ਹਾਂ ਵਿਚਾਲੇ ਮੌਸਮ ਵਿਭਾਗ ਨੇ ਦਿੱਤੀ ਰਾਹਤ ਭਰੀ ਖ਼ਬਰ, ਜਾਣੋ ਕਦੋ...

dc dr himanshu aggarwal big announcement for jalandhar residents amidst floods

ਪੰਜਾਬ 'ਚ ਹੜ੍ਹਾਂ ਦੀ ਮਾਰ ਵਿਚਾਲੇ ਜਲੰਧਰ ਵਾਸੀਆਂ ਲਈ DC ਨੇ ਜਾਰੀ ਕੀਤੀ ਸਖ਼ਤ...

arrested mla raman arora and atp sukhdev vashisht granted bail

ਵੱਡੀ ਖ਼ਬਰ: ਗ੍ਰਿਫ਼ਤਾਰ MLA ਰਮਨ ਅਰੋੜਾ ਤੇ ATP ਸੁਖਦੇਵ ਵਸ਼ਿਸ਼ਟ ਨੂੰ ਮਿਲੀ ਜ਼ਮਾਨਤ

lover elopes with two married women from same house

ਇਕੋ ਘਰ ਦੀਆਂ ਦੋ ਨੂੰਹਾਂ ਲੈ ਕੇ ਫਰਾਰ ਹੋਇਆ ਆਸ਼ਿਕ, ਹੱਕਾ-ਬੱਕਾ ਰਹਿ ਗਿਆ ਪੂਰਾ...

meteorological department s big warning for 13 districts amid floods

ਹੜ੍ਹ ਵਿਚਾਲੇ ਮੌਸਮ ਵਿਭਾਗ ਦੀ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਪੰਜਾਬੀਓ...

floods hit punjab satluj river crosses danger mark

ਪੰਜਾਬ 'ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਰੇਲ...

latest on punjab s weather

ਪੰਜਾਬ ਦੇ ਮੌਸਮ ਲੈ ਕੇ Latest Update, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

schools remain open despite holidays

ਸਰਕਾਰੀ ਹੁਕਮਾਂ ਦੀ ਉਲੰਘਣਾ:ਛੁੱਟੀਆਂ ਦੇ ਬਾਵਜੂਦ ਵੀ ਸਕੂਲ ਖੁੱਲ੍ਹੇ, ਸਿੱਖਿਆ...

signs of major disaster in punjab

ਪੰਜਾਬ 'ਚ ਵੱਡੀ ਤਬਾਹੀ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

flood in jalandhar may worsen the situation the announcement has been made

ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ! ਹੋ ਗਈ ਅਨਾਊਂਸਮੈਂਟ, ਘਰਾਂ ਨੂੰ ਖਾਲੀ...

floods in punjab dhussi dam in danger in sultanpur lodhi red alert issued

ਪੰਜਾਬ 'ਚ ਹੜ੍ਹਾਂ ਕਾਰਨ ਹਰ ਪਾਸੇ ਭਾਰੀ ਤਬਾਹੀ! ਹੁਣ ਇਸ ਬੰਨ੍ਹ ਨੂੰ ਖ਼ਤਰਾ, Red...

big incident near dera beas

ਡੇਰਾ ਬਿਆਸ ਨੇੜੇ ਵੱਡੀ ਘਟਨਾ! ਸੇਵਾ ਕਰਦੇ ਸਮੇਂ ਨੌਜਵਾਨ ਨਾਲ ਵਾਪਰੀ ਅਣਹੋਣੀ, ਪੈ...

floods in 12 districts of punjab more than 15 thousand people rescued

ਪੰਜਾਬ ਦੇ 12 ਜ਼ਿਲ੍ਹਿਆਂ 'ਚ ਹੜ੍ਹ! 15 ਹਜ਼ਾਰ ਤੋਂ ਵੱਧ ਲੋਕ ਰੈਸਕਿਊ, ਹੁਣ ਤੱਕ...

the horrific scene of floods

ਹੜ੍ਹਾਂ ਦਾ ਬੇਹੱਦ ਖੌਫਨਾਕ ਮੰਜਰ: ਪਾਣੀ ਸੁੱਕਣ ਮਗਰੋਂ ਵੀ ਲੀਹਾਂ ’ਤੇ ਨਹੀਂ ਆਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • france preparing for war
      'ਵੱਡੀ ਲੜਾਈ' ਦੀ ਤਿਆਰੀ ਕਰ ਰਿਹਾ ਫਰਾਂਸ ! ਹਸਪਤਾਲਾਂ ਨੂੰ ਨਿਰਦੇਸ਼ ਜਾਰੀ
    • trump s eyes turned red when asked about putin
      ਪੁਤਿਨ ਬਾਰੇ ਸਵਾਲ ਪੁੱਛਣ 'ਤੇ ਟਰੰਪ ਹੋ ਗਏ 'ਲਾਲ', ਭਾਰਤ 'ਤੇ ਲੱਗੀਆਂ ਪਾਬੰਦੀਆਂ...
    • flood gates open for the 9th time holidays in schools till this date
      9ਵੀਂ ਵਾਰ ਖੁੱਲ੍ਹੇ ਫਲੱਡ ਗੇਟ, ਇਸ ਤਾਰੀਖ਼ ਤੱਕ ਸਕੂਲਾਂ 'ਚ ਛੁੱਟੀਆਂ,...
    • tv actor ashish kapoor arrested from pune
      TV ਦਾ ਮਸ਼ਹੂਰ ਅਦਾਕਾਰ ਹੋਇਆ ਗ੍ਰਿਫ਼ਤਾਰ, ਕੁੜੀ ਨੂੰ ਬਾਥਰੂਮ 'ਚ ਲਿਜਾ ਕੇ...
    • kahani har ghar ki  juhi parmar
      ਸਿਰਫ਼ ਵਿਰੋਧ ਨਾਲ ਬਦਲਾਅ ਨਹੀਂ ਆਉਂਦਾ, ਇਸ ਲਈ ਕੋਸ਼ਿਸ਼ ਜ਼ਰੂਰੀ ਤੇ ਇਹ ਸ਼ੋਅ ਵੀ ਉਸੇ...
    • explosives factory blast
      ਵੱਡੀ ਖ਼ਬਰ : ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਜ਼ੋਰਦਾਰ ਧਮਾਕਾ, ਪਈਆਂ ਭਾਜੜਾਂ
    • flyover collapsed accident caused by auto driver injured
      Delhi: ਫਲਾਈਓਵਰ ਦਾ ਇੱਕ ਹਿੱਸਾ ਧੱਸਿਆ, ਆਟੋ ਚਾਲਕ ਹੋਇਆ ਹਾਦਸੇ ਦਾ ਸ਼ਿਕਾਰ
    • ghaggar river patiala alert flood
      ਪੰਜਾਬ ਦੇ ਇਨ੍ਹਾਂ ਇਲਾਕਿਆਂ ਲਈ ਜਾਰੀ ਹੋਇਆ ਅਲਰਟ, ਲੋਕਾਂ ਨੂੰ ਘਰ ਖਾਲ੍ਹੀ ਕਰਨ ਲਈ...
    • kim jong s security
      ਵਿਦੇਸ਼ੀ ਦੌਰੇ ਦੌਰਾਨ ਆਪਣੀ 'ਟਾਇਲਟ ਸੀਟ' ਵੀ ਉੱਤਰੀ ਕੋਰੀਆ ਤੋਂ ਮੰਗਵਾਉਂਂਦੈ ਕਿਮ...
    • rise in stock market after gst changes  sensex jumps 900 points
      GST ਬਦਲਾਅ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਵਾਧਾ, ਸੈਂਸੈਕਸ ਲਗਭਗ 900 ਅੰਕਾਂ...
    • new orders issued during flood alert in punjab
      ਪੰਜਾਬ 'ਚ ਹੜ੍ਹਾਂ ਦੇ ਅਲਰਟ ਦੌਰਾਨ ਨਵੇਂ ਹੁਕਮ ਜਾਰੀ! ਹੁਣ ਖਾਣ-ਪੀਣ ਦੀਆਂ...
    • ਪੰਜਾਬ ਦੀਆਂ ਖਬਰਾਂ
    • gold jumps again after one day of relief the rate of 10 grams of gold
      ਇੱਕ ਦਿਨ ਦੀ ਰਾਹਤ ਤੋਂ ਬਾਅਦ ਸੋਨੇ ਨੇ ਫਿਰ ਮਾਰੀ ਛਾਲ, 10 ਗ੍ਰਾਮ ਸੋਨੇ ਦੀ ਕੀਮਤ...
    • punjab politics bjp
      ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ, ਕਿਹਾ- 'ਹੜ੍ਹਾਂ...
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • punjab heavy rain floods
      ਪੰਜਾਬ ’ਚ 27 ਸਾਲਾਂ ਬਾਅਦ ਕਹਿਰ ਬਣ ਕੇ ਵਰ੍ਹਿਆ ਮੀਂਹ! ਤਬਾਹ ਹੋਏ ਕਈ ਪਿੰਡ,...
    • roof of house collapsed due to heavy rain
      ਤੇਜ਼ ਬਰਸਾਤ ਕਾਰਨ ਘਰ ਦੀ ਛੱਤ ਡਿੱਗੀ, ਪੀੜਤ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
    • massive fire breaks out in mobile shop
      ਮੋਬਾਈਲ ਦੀ ਦੁਕਾਨ 'ਚ ਜ਼ੋਰਦਾਰ ਧਮਾਕੇ ਤੋਂ ਬਾਅਦ ਲਗੀ ਭਿਆਨਕ ਅੱਗ, 2 ਲੋਕ ਝੁਲਸੇ
    • punjab kings extends helping hand to flood victims  preity zinta
      ਪੰਜਾਬ ਕਿੰਗਸ ਨੇ ਵਧਾਇਆ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ, ਪ੍ਰੀਟੀ ਜਿੰਟਾ ਨੇ ਮੁੜ...
    • cows die due to hungry and thirsty in the rain
      ਗੁੱਜਰ ਵੱਲੋਂ ਇਲਾਜ ਨਾ ਕਰਵਾਉਣ ਤੇ ਮੀਂਹ ’ਚ ਭੁਖਾ-ਪਿਆਸਾ ਰੱਖਣ ਕਾਰਨ 2 ਗਾਵਾਂ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +