ਜਲੰਧਰ/ਹੁਸ਼ਿਆਰਪੁਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ 'ਚ ਕਮਿਸ਼ਨ ਅਫਸਰ ਵਜੋਂ ਭਰਤੀ ਕਰਵਾਉਣ ਲਈ ਇਕ ਹੋਰ ਇੰਸਟੀਚਿਊਟ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਮੋਹਾਲੀ 'ਚ ਮਹਾਰਾਜਾ ਰਣਜੀਤ ਸਿੰਘ ਹਥਿਆਰਬੰਦ ਫੌਜਾਂ ਦਾ ਟ੍ਰੇਨਿੰਗ ਇੰਸਟੀਚਿਊਟ ਬਣਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਹਥਿਆਰਬੰਦ ਫੌਜਾਂ ਦਾ ਟ੍ਰੇਨਿੰਗ ਇੰਸਟੀਚਿਊਟ ਮੋਹਾਲੀ ਦੀ ਸਫਲਤਾ ਨੂੰ ਦੇਖਦਿਆਂ ਹੀ ਹੁਣ ਉਨ੍ਹਾਂ ਦੀ ਸਰਕਾਰ ਨੇ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਬਜਵਾੜਾ 'ਚ ਨਵਾਂ ਇੰਸਟੀਚਿਊਟ ਬਣਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਜਵਾੜਾ 'ਚ ਬਣਨ ਵਾਲੇ ਇੰਸਟੀਚਿਊਟ ਨਾਲ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ 'ਚ ਭਰਤੀ ਕਰਵਾਉਣ ਲਈ ਜਿੱਥੇ ਉਤਸ਼ਾਹ ਮਿਲੇਗਾ, ਉਥੇ ਉਨ੍ਹਾਂ ਨੂੰ ਇਸ ਦੀ ਲੋੜੀਂਦੀ ਟ੍ਰੇਨਿੰਗ ਵੀ ਮਿਲ ਜਾਏਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ 'ਚ ਹਥਿਆਰਬੰਦ ਫੌਜਾਂ 'ਚ ਭਰਤੀ ਹੋਣ ਨੂੰ ਲੈ ਕੇ ਕਾਫੀ ਜਜ਼ਬਾ ਹੈ ਅਤੇ ਜੇਕਰ ਸਰਕਾਰ ਨਵੇਂ ਟ੍ਰੇਨਿੰਗ ਇੰਸਟੀਚਿਊਟ ਖੋਲ੍ਹਦੀ ਹੈ ਤਾਂ ਉਸ ਤੋਂ ਉਹ ਟ੍ਰੇਨਿੰਗ ਹਾਸਲ ਕਰਕੇ ਭਾਰਤੀ ਹਥਿਆਰਬੰਦ ਫੌਜਾਂ 'ਚ ਜਾ ਕੇ ਦੇਸ਼ ਦੀ ਸੇਵਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਬਜਵਾੜਾ 'ਚ ਪ੍ਰਸਤਾਵਿਤ ਨਵੇਂ ਇੰਸਟੀਚਿਊਟ ਦੇ ਨਿਰਮਾਣ ਕਾਰਜ ਨਾਲ ਸਬੰਧਤ ਸਰਕਾਰੀ ਫਾਰਮੈਲਿਟੀਆਂ ਨੂੰ ਪੂਰਾ ਕਰਨ ਅਤੇ ਉਸ ਨੂੰ ਸਰਕਾਰ ਦੀ ਮਨਜ਼ੂਰੀ ਲਈ ਪੇਸ਼ ਕਰਨ।
ਕਰਤਾਰਪੁਰ ਲਾਂਘੇ ਦੇ ਕੰਮ 'ਚੋਂ 'ਗੁੰਡਾ ਟੈਕਸ' ਵਸੂਲਣਾ ਅਤਿ ਸ਼ਰਮਨਾਕ : ਅਮਨ ਅਰੋੜਾ
NEXT STORY