ਮਲੋਟ (ਜੁਨੇਜਾ) : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦਰਮਿਆਨ ਹੋਰਡਿੰਗ ਲਾਉਣ ਦੇ ਚੱਲ ਰਹੇ ਮੁਕਾਬਲੇ ਤੋਂ ਬਾਅਦ ਹੁਣ ਮਲੋਟ ਲੰਬੀ ਵਿਖੇ ਪ੍ਰਤਾਪ ਸਿੰਘ ਬਾਜਵਾ ਦੇ ਹੋਰਡਿੰਗ ਵੀ ਲਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮਲੋਟ ਵਿਖੇ ਇਕੋ ਨਾਅਰਾ ਕੈਪਟਨ ਦੁਬਾਰਾ ਦੇ ਲੱਗੇ ਹੋਰਡਿੰਗਾਂ ਦੇ ਨਾਲ ਮਲੋਟ ਵਿਖੇ ਪ੍ਰਤਾਪ ਸਿੰਘ ਬਾਜਵਾ ਦੇ 4 ਥਾਵਾਂ ’ਤੇ ਹੋਰਡਿੰਗ ਲਾਏ ਗਏ ਹਨ ਜਿਨ੍ਹਾਂ ਉਪਰ ਮਿਸ਼ਨ-2022, ਸਾਡਾ ਸਭ ਦਾ ਨਾਅਰਾ ਸਾਨੂੰ ਸਭ ਨੂੰ ਪੰਜਾਬ ਪਿਆਰਾ ਲਿਖਿਆ ਹੋਇਆ ਹੈ। ਇਨ੍ਹਾਂ ਹੋਰਡਿੰਗਾਂ ਉਪਰ ਮੁੱਖ ਆਗੂਆਂ ਵਿਚੋਂ ਰਾਹੁਲ ਗਾਂਧੀ ਅਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਫੋਟੋਆਂ ਲੱਗੀਆਂ ਹਨ ਜਦ ਕਿ ਪਹਿਲੀ ਲਾਈਨ ਵਿਚ ਛੋਟੀਆਂ-ਛੋਟੀਆਂ ਫੋਟੋਆਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆਂ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀਆਂ ਤਸਵੀਰਾਂਲੱਗੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਇਆ ਗਠਜੋੜ
ਇਸ ਤੋਂ ਇਲਾਵਾ ਇਹ ਹੋਰਡਿੰਗ ਲਵਾਉਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਹਨ। ਇਨ੍ਹਾਂ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਕੋਈ ਥਾਂ ਨਹੀਂ ਦਿੱਤੀ ਅਤੇ ਨਾ ਹੀ ਲੰਬੀ ਮਲੋਟ ਵਿਚ ਪਿਛਲੇ ਚਾਰ ਸਾਲਾਂ ਤੋਂ ਸਰਗਰਮ ਕਿਸੇ ਆਗੂ, ਵਿਧਾਇਕ/ਹਲਕਾ ਇੰਚਾਰਜ ਜਾਂ ਬਲਾਕ ਪ੍ਰਧਾਨ ਦੀ ਤਸਵੀਰ ਲੱਗੀ ਹੈ।
ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਦੌਰਾਨ ਵੱਡੀ ਖ਼ਬਰ, ਇਨ੍ਹਾਂ 20 ਸੀਟਾਂ ’ਤੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ
ਲੰਬੀ ਵਿਚ ਵੀ ਲੱਗਾ ਹੋਰਡਿੰਗ
ਇਹ ਵੀ ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਇਕ ਹੋਰਡਿੰਗ ਲੰਬੀ ਵਿਚ ਵੀ ਲੱਗਾ ਹੈ ਜਿਥੇ ਕਾਂਗਰਸੀ ਵਰਕਰਾਂ ਵਿਚ ਇੰਨੀ ਨਿਰਾਸ਼ਾ ਹੈ ਕੱਲ ਦੇਸ਼ ਭਰ ਵਿਚ ਹੋਇਆ ਤੇਲ ਕੀਮਤਾਂ ਦੇ ਵਾਧੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਸਬੰਧੀ ਕੋਈ ਪ੍ਰੋਗਰਾਮ ਨਹੀਂ ਹੋਇਆ। ਹਾਲਾਂਕਿ ਇਨ੍ਹਾਂ ਸਾਰਿਆ ਬੋਰਡਾਂ ਉਪਰ ਵੱਲੋਂ- ਬਲਾਕ ਕਾਂਗਰਸ ਹਲਕਾ ਮਲੋਟ ਅਤੇ ਲੰਬੀ ਲਿਖਿਆ ਹੋਇਆ ਹੈ। ਇਹ ਹੋਰਡਿੰਗ ਲਾਉਣ ਵਾਲਿਆਂ ਦੀਆਂ ਹੇਠਾਂ ਲੱਗੀਆਂ ਤਸਵੀਰਾਂ ਵਿਚੋਂ ਜਦੋਂ ਸਾਬਕਾ ਬਾਰ ਪ੍ਰਧਾਨ ਜਸਪਾਲ ਸਿੰਘ ਔਲਖ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ’ਤੇ ਭਾਜਪਾ ਦਾ ਪਹਿਲਾ ਪ੍ਰਤੀਕਰਮ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਕਾਲੀ-ਬਸਪਾ ਗਠਜੋੜ 'ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ, ਦੱਸਿਆ-ਡੁੱਬਦੇ ਨੂੰ ਤਿਣਕੇ ਦਾ ਸਹਾਰਾ
NEXT STORY