ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਤੀਜੇ ਦਿਨ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਕਿ 'ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ।' ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪਾਕਿਸਤਾਨ ਦੀ ਮਨਸ਼ਾ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਮੁੜ ਦਹੁਰਾਇਆ ਕਿ ਆਈ. ਐੱਸ. ਆਈ. ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਕੈਪਟਨ ਨੇ ਕਿਹਾ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕਿ ਡੀ. ਜੀ. ਪੀ. ਆਪਣੀ ਗਲਤੀ ਮੰਨ ਵੀ ਚੁੱਕੇ ਹਨ।
ਉਥੇ ਹੀ ਉਨ੍ਹਾਂ ਆਪਣੇ ਕੈਬਨਿਟ ਵਜ਼ੀਰ ਭਾਰਤ ਭੂਸ਼ਣ ਆਸ਼ੂ ਦੇ ਮਸਲੇ 'ਤੇ ਉਨ੍ਹਾਂ ਨੂੰ ਕਲੀਨ ਚਿੱਟ ਦਿੰਦਿਆਂ ਆਸ਼ੂ 'ਤੇ ਇਲਜ਼ਾਮ ਲਾਉਣ ਵਾਲੇ ਡੀ. ਐੱਸ. ਪੀ. ਨੂੰ ਡਿਸਮਿਸ ਕਰਨ ਦੀ ਗੱਲ ਆਖੀ।ਉਨ੍ਹਾਂ ਕਿਹਾ ਕਿ ਮੁਅੱਤਲ ਡੀ. ਐੱਸ. ਪੀ. ਖਿਲਾਫ ਜਾਂਚ ਚਲ ਰਹੀ ਹੈ ਜੇਕਰ ਜਾਂਚ 'ਚ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਰਖਾਸਤ ਕੀਤਾ ਜਾਵੇਗਾ। ਇਸ 'ਤੇ ਅਕਾਲੀ ਦਲ ਵਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਉਥੇ ਹੀ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਆਸ਼ੂ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਰੱਖੀ।
ਇਤਿਹਾਸ ਦੀ ਡਾਇਰੀ: ਅੱਜ ਦੇ ਹੀ ਦਿਨ ਇਸ ਮਹਾਨ ਬੱਲੇਬਾਜ਼ ਨੇ ਲਏ ਸਨ ਆਖਰੀ ਸਾਹ (ਵੀਡੀਓ)
NEXT STORY