ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਦੇ ਦੀ ਪਥਰੀ ਦੇ ਸਫਲ ਆਪਰੇਸ਼ਨ ਤੋਂ ਬਾਅਦ ਬੁੱਧਵਾਰ ਨੂੰ ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਗੁਰਦੇ 'ਚ ਪਥਰੀ ਕਾਰਨ ਕੈਪਟਨ ਨੂੰ ਕਾਫੀ ਤਕਲੀਫ ਹੋ ਰਹੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ ਸੀ ਅਤੇ ਬੀਤੇ ਸੋਮਵਾਰ ਨੂੰ ਉਨ੍ਹਾਂ ਦੀ ਕਿਡਨੀ ਦਾ ਆਪਰੇਸ਼ਨ ਕੀਤਾ ਗਿਆ ਸੀ। ਕੈਪਟਨ ਦੀ ਸਿਹਤ 'ਚ ਸੁਧਾਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੱਜ ਪੀ. ਜੀ. ਆਈ. ਦੇ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਹੈ। ਸਰਕਾਰੀ ਬੁਲਾਰੇ ਮੁਤਾਬਕ ਕੈਪਟਨ ਦੀ ਸਿਹਤ 'ਚ ਕਾਫੀ ਸੁਧਾਰ ਹੈ ਅਤੇ ਉਹ ਜਲਦ ਹੀ ਆਪਣੇ ਕੰਮਕਾਜ 'ਤੇ ਵਾਪਸ ਪਰਤਣਗੇ।
ਕੋਲਿਆਂਵਾਲੀ ਦੇ 'ਸ਼ਾਹੀ ਮਹਿਲ' ਦੀ ਇੱਟ-ਇੱਟ ਖੰਗਾਲੇਗੀ ਵਿਜੀਲੈਂਸ
NEXT STORY