ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਚੰਡੀਗੜ੍ਹ ਤੋਂ ਪਟਿਆਲਾ ਜਾ ਰਹੇ ਸਨ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰਾ ਪਾ ਲਿਆ। ਅਸਲ 'ਚ ਇਹ ਲੋਕ ਕਾਂਗਰਸੀ ਵਰਕਰ ਹੀ ਸਨ। ਜਦੋਂ ਵਰਕਰਾਂ ਨੂੰ ਪਤਾ ਲੱਗਿਆ ਕਿ ਕੈਪਟਨ ਰਾਜਪੁਰਾ ਤੋਂ ਹੋ ਕੇ ਜਾਣਗੇ ਤਾਂ ਉਹ ਰਾਜਪੁਰਾ ਦੇ ਮੁਕਟ ਚੌਂਕ 'ਤੇ ਕੈਪਟਨ ਨੂੰ ਮਿਲਣ ਲਈ ਭਾਰੀ ਇਕੱਠ 'ਚ ਪੁੱਜ ਗਏ। ਜਿਵੇਂ ਹੀ ਕੈਪਟਨ ਦਾ ਕਾਫਲਾ ਇੱਥੇ ਪੁੱਜਿਆ ਤਾਂ ਕੈਪਟਨ ਆਪਣੀ ਕਾਰ 'ਚੋਂ ਬਾਹਰ ਨਿਕਲੇ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ 2 ਤੋਂ 3 ਮਿੰਟਾਂ ਦੀ ਹੀ ਸੀ। ਮਹਿਜ਼ 2 ਤੋਂ 3 ਮਿੰਟਾਂ ਦੀ ਮੁਲਾਕਾਤ ਦਾ ਕਾਰਨ ਚੌਂਕ 'ਚ ਭੀੜ ਦਾ ਜ਼ਿਆਦਾ ਹੋਣਾ ਤੇ ਬਦਇੰਤਜ਼ਾਮੀ ਦੱਸਿਆ ਜਾ ਰਿਹਾ ਹੈ ਕਿਉਂਕਿ ਚੌਂਕ ਹੋਣ ਕਾਰਨ ਕੈਪਟਨ ਦਾ ਕਾਫਲਾ ਜ਼ਿਆਦਾ ਦੇਰ ਰੁਕਦਾ ਤਾਂ ਇੱਥੇ ਜਾਮ ਲੱਗ ਸਕਦਾ ਸੀ। ਇਸ ਲਈ ਕੈਪਟਨ ਵਰਕਰਾਂ ਨੂੰ 2 ਮਿੰਟ ਹੀ ਮਿਲੇ ਅਤੇ ਫਿਰ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਹੋਲਾ ਮਹੱਲਾ ਅੱਜ ਤੋਂ ਸ਼ੁਰੂ (ਤਸਵੀਰਾਂ)
NEXT STORY