ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭਾਰਤ ਦੇ 20 ਫੀਸਦੀ ਗਰੀਬ ਪਰਿਵਾਰਾਂ ਨੂੰ ਘੱਟੋ-ਘੱਟ ਆਮਦਨ ਵਜੋਂ ਹਰ ਸਾਲ 72,000 ਰੁਪਏ ਦੇਣ ਦੇ ਵਾਅਦੇ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਪਾਰਟੀ ਦਾ ਲੀਹੋਂ ਹਟਵਾਂ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਕਦਮ ਲੋਕ ਸਭਾ ਚੋਣਾਂ ਲਈ ਭਾਜਪਾ ਦੀਆਂ ਮਾਰੂ ਅਤੇ ਫੁੱਟਪਾਊ ਯੋਜਨਾ ਦੇ ਬਿਲਕੁਲ ਉਲਟ ਉਸਾਰੂ ਨੀਤੀਆਂ 'ਤੇ ਆਧਾਰਿਤ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਵਾਅਦੇ ਨੇ ਮੁਲਕ ਦੇ ਗਰੀਬ ਤੋਂ ਗਰੀਬ ਲੋਕਾਂ ਦੇ ਜੀਵਨ 'ਚ ਆਸ ਦੀ ਕਿਰਨ ਜਗਾਈ ਹੈ ਅਤੇ ਇਸ ਦੇ ਨਾਲ ਹੀ 250 ਮਿਲੀਅਨ ਲੋਕਾਂ ਤੱਕ ਮੋਦੀ ਸਰਕਾਰ ਵੱਲੋਂ ਪਹੁੰਚ ਬਣਾਉਣ 'ਚ ਨਕਾਮ ਰਹਿਣ ਦਾ ਪਰਦਾਫਾਸ਼ ਵੀ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਪ੍ਰਸਤਾਵਿਤ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਤੋਂ ਲਾਭ ਮਿਲੇਗਾ। ਇਸ ਸਕੀਮ ਤਹਿਤ 12,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਕਮਾਉਣ ਵਾਲੇ ਪਰਿਵਾਰ ਨੂੰ ਹਰੇਕ ਮਹੀਨੇ 6,000 ਰੁਪਏ ਮਿਲਿਆ ਕਰਨਗੇ। ਇਸ ਨਾਲ 50 ਮਿਲੀਅਨ ਪਰਿਵਾਰਾਂ ਨੂੰ ਘੋਰ ਗਰੀਬੀ 'ਚੋਂ ਬਾਹਰ ਕੱਢਿਆ ਜਾਵੇਗਾ, ਜੋ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ।
ਸੰਗਰੂਰ ਤੋਂ ਐਲਾਨ ਹੁੰਦਿਆਂ ਹੀ ਭਗਵੰਤ 'ਤੇ ਵਰ੍ਹੇ ਖਾਲਸਾ (ਵੀਡੀਓ)
NEXT STORY