ਦਾਖਾ : ਬੀਤੇ ਦਿਨੀਂ ਹਲਕਾ ਦਾਖਾ 'ਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਉਤਰਨ ਤੋਂ ਬਾਅਦ ਦਰੱਖਤਾਂ 'ਤੇ ਕੁਹਾੜਾ ਫੇਰ ਦਿੱਤਾ ਗਿਆ ਕਿਉਂਕਿ ਮੁੱਖ ਮੰਤਰੀ ਬੱਸ 'ਤੇ ਚੜ੍ਹ ਕੇ ਰੋਡ ਸ਼ੋਅ ਕਰ ਰਹੇ ਸਨ। ਇਸ ਹਾਦਸੇ ਤੋਂ ਬਾਅਦ ਅਧਿਕਾਰੀਆਂ ਦੇ ਸਾਹ ਫੁਲ ਗਏ ਸਨ, ਜਿਸ ਤੋਂ ਬਾਅਦ ਜੰਗਲਾਤ ਮਹਿਕਮੇ ਅਤੇ ਪੀ. ਡਬਲਿਊ. ਡੀ. ਦੇ ਮੁਲਾਜ਼ਮਾਂ ਨੇ ਦਰੱਖਤਾਂ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ। ਮਹਿਕਮੇ ਵਲੋਂ ਕਈ ਦਰੱਖਤਾਂ ਦੀਆਂ ਲੰਬੀਆਂ ਟਾਹਣੀਆਂ ਨੂੰ ਛਾਂਗ ਦਿੱਤਾ ਗਿਆ।
ਵੀਰਵਾਰ ਨੂੰ ਮੁੜ ਹਲਕਾ ਦਾਖਾ 'ਚ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਸੀ, ਜਿਸ ਨੂੰ ਦੇਖਦੇ ਹੋਏ ਹੀ ਮਹਿਕਮੇ ਵਲੋਂ ਦਰੱਖਤਾਂ ਨੂੰ ਛਾਂਗਿਆ ਗਿਆ ਸੀ। ਇੱਥੇ ਦੱਸ ਦੇਈਏ ਕਿ ਦਰੱਖਤਾਂ ਦੀਆਂ ਹੇਠਾਂ ਲਟਕ ਰਹੀਆਂ ਟਾਹਣੀਆਂ ਕਾਰਨ ਆਮ ਲੋਕਾਂ ਨਾਲ ਵੀ ਕਈ ਤਰਾਂ ਦੇ ਹਾਦਸੇ ਵਾਪਰਦੇ ਹਨ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਦੋਂ ਗੱਲ ਮੁੱਖ ਮੰਤਰੀ ਦੀ ਪੱਗ ਤੱਕ ਜਾ ਪੁੱਜੀ ਤਾਂ ਤੁਰੰਤ ਮਹਿਕਮਾ ਹਰਕਤ 'ਚ ਆ ਗਿਆ ਅਤੇ ਕਈ ਦਰਖਤਾਂ ਨੂੰ ਛਾਂਗ ਸੁੱਟਿਆ।
ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਸ ਨੇ ਲਿਆ ਹਿਰਾਸਤ 'ਚ
NEXT STORY