ਚੰਡੀਗੜ੍ਹ (ਅਸ਼ਵਨੀ) : ਸੂਬੇ 'ਚ ਨਿੱਜੀ ਸੈਕਟਰ ਦੀਆਂ ਨੌਕਰੀਆਂ 'ਚ ਪੰਜਾਬੀਆਂ ਨੂੰ ਪਹਿਲ ਨਹੀਂ ਮਿਲੇਗੀ। ਇਹ ਕਹਿਣਾ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ। ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਰੂ-ਬ-ਰੂ ਹੁੰਦੇ ਹੋਏ ਮੁੱਖ ਮੰਤਰੀ ਨੇ ਇਹ ਗੱਲ ਕਹੀ। ਰਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਸੀ ਕਿ ਹਰਿਆਣਾ ਦੀ ਤਰਜ਼ ’ਤੇ ਪੰਜਾਬ ਦੇ ਨਿੱਜੀ ਸੈਕਟਰ 'ਚ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਦੇ ਕਿਸੇ ਵੀ ਬਾਸ਼ਿੰਦੇ ਦੀ ਨੌਕਰੀ 'ਚ ਰੁਕਾਵਟ ਨਹੀਂ ਬਣ ਸਕਦੇ। ਇਹ ਸੰਵਿਧਾਨ ਦੀ ਮੂਲ ਭਾਵਨਾ ਖਿਲਾਫ ਹੈ।
ਇਹ ਵੀ ਪੜ੍ਹੋ : ਬਾਦਲ ਪੱਖੀ ਵੱਡੇ ਨੇਤਾ ਢੀਂਡਸਾ ਬਾਰੇ ਕਿਉਂ ਖਾਮੋਸ਼!, ਪਾਰਟੀ 'ਚ ਘੁਸਰ-ਮੁਸਰ
ਪੰਜਾਬ ਦੇ ਲੋਕ ਵੀ ਦੇਸ਼ ਭਰ ਦੇ ਕਈ ਸੂਬਿਆਂ 'ਚ ਰਹਿ ਰਹੇ ਹਨ ਅਤੇ ਨੌਕਰੀ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਪਿਛਲੇ ਦਿਨੀਂ ਨਿੱਜੀ ਸੈਕਟਰ ਦੀਆਂ ਨੌਕਰੀਆਂ 'ਚ ਸੂਬਾ ਵਾਸੀਆਂ ਨੂੰ 75 ਫੀਸਦੀ ਰਾਖਵਾਂਕਰਨ ਸਬੰਧੀ ਆਰਡੀਨੈਂਸ ਪਾਸ ਕੀਤਾ ਹੈ। ਕੈਪਟਨ ਨੇ ਅੱਗੇ ਕਿਹਾ ਕਿ ਪੰਜਾਬੀ ਲੋਕ ਸਾਰੇ ਦੇਸ਼ 'ਚ ਨੌਕਰੀਆਂ ਕਰ ਰਹੇ ਹਨ ਅਤੇ ਕਿਸੇ ਸੂਬੇ ਵੱਲੋਂ ਇਸ ਸਬੰਧੀ ਕੋਈ ਵੀ ਪਾਬੰਦੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਪੰਜਾਬ 'ਚ ਨੌਕਰੀਆਂ ਲੈਣ ਤੋਂ ਨਹੀਂ ਰੋਕ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਜ਼ਰ 'ਚ ਹਰਿਆਣਾ ਦਾ ਫੈਸਲਾ ਅਦਾਲਤਾਂ ਦੀ ਪੜਚੋਲ 'ਚ ਖਰਾ ਨਹੀਂ ਉਤਰ ਪਾਵੇਗਾ। ਗੈਂਗਸਟਰ ਵਿਕਾਸ ਦੁਬੇ ਦੇ ਯੂ. ਪੀ. 'ਚ ਐਨਕਾਊਂਟਰ ਦੇ ਸਬੰਧ 'ਚ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਉਹ ਇਸ ਮੁੱਦੇ 'ਤੇ ਟਿੱਪਣੀ ਨਹੀਂ ਕਰ ਸਕਦੇ ਪਰ ਕਾਂਗਰਸ ਵੱਲੋਂ ਇਸ ਸਬੰਧ 'ਚ ਜਾਂਚ ਦੀ ਮੰਗ ਕਰਨਾ ਬਿਲਕੁਲ ਜਾਇਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਕੋਰੋਨਾ ਦਾ ਕਹਿਰ ਜਾਰੀ, 10 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
ਬਾਦਲ ਪੱਖੀ ਵੱਡੇ ਨੇਤਾ ਢੀਂਡਸਾ ਬਾਰੇ ਕਿਉਂ ਖਾਮੋਸ਼!, ਪਾਰਟੀ 'ਚ ਘੁਸਰ-ਮੁਸਰ
NEXT STORY