ਚੰਡੀਗੜ੍ਹ : ਬੀਤੇ ਦਿਨੀਂ ਦੁਬਈ 'ਚ 2 ਪੰਜਾਬੀ ਵਿਅਕਤੀਆਂ ਦੀ ਨਾਜ਼ੁਕ ਹਾਲਤ ਦੀ ਵੀਡੀਓ ਵਾਇਰਲ ਹੋਈ ਸੀ, ਜੋ ਕਿ ਉੱਥੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ਾਸ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਸਿਲੰਡਰ ਫੱਟਣ ਮਗਰੋਂ ਦਰਦਨਾਕ ਦ੍ਰਿਸ਼ ਦੇਖ ਕੰਬੇ ਲੋਕ, ਉੱਬਲੇ ਆਲੂਆਂ ਵਾਂਗ ਝੁਲਸੇ ਲੋਕ, ਹਵਾ 'ਚ ਝੂਲਣ ਲੱਗੇ 'ਅੰਗ'
ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਦੁਬਈ 'ਚ ਭਾਰਤ ਦੇ ਅੰਬੈਸਡਰ ਅੰਬ ਕਪੂਰ ਨੂੰ ਅਪੀਲ ਕੀਤੀ ਹੈ ਕਿ ਉਹ ਦੁਬਈ 'ਚ ਅਜਿਹੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਪੰਜਾਬੀ ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਨੂੰ ਵਾਪਸ ਪੰਜਾਬ ਲਿਆਉਣ 'ਚ ਮਦਦ ਕਰਨ।
ਇਹ ਵੀ ਪੜ੍ਹੋ : ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ
ਇਨ੍ਹਾਂ ਪੰਜਾਬੀਆਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਉਸ 'ਚ ਇਕ ਵਿਅਕਤੀ ਖੁਦ ਨੂੰ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਦਾ ਰਹਿਣ ਵਾਲਾ, ਜਦੋਂ ਕਿ ਦੂਜਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਗੋਪਾਲਪੁਰ, ਤਹਿਸੀਲ ਫਗਵਾੜਾ ਦਾ ਰਹਿਣ ਵਾਲਾ ਦੱਸ ਰਿਹਾ ਹੈ। ਕੈਪਟਨ ਨੇ ਆਪਣੀ ਅਪੀਲ 'ਚ ਕਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦ ਤੋਂ ਜਲਦੀ ਪੰਜਾਬ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਪਿਓ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਮੂੰਹ ਕਾਲਾ
ਦੱਸ ਦੇਈਏ ਕਿ ਇਨ੍ਹਾ ਦੋਹਾਂ ਪੰਜਾਬੀਆਂ ਨੂੰ ਗੁਰਦਾਸਪੁਰ ਤੋਂ ਪਿਛੋਕੜ ਵਾਲੇ ਦੁਬਈ ਦੇ ਕਾਰੋਬਾਰੀ ਤੇ 'ਪਹਿਲ ਚੈਰੀਟੇਬਲ ਟਰੱਸਟ' ਦੇ ਮੁਖੀ ਜੋਗਿੰਦਰ ਸਿੰਘ ਸਲਾਰੀਆ ਨੇ ਭਾਲ ਕਰਕੇ ਆਪਣੇ ਕੋਲ ਜੱਬਲ ਅਲੀ ਲੈ ਆਂਦਾ ਹੈ ਅਤੇ ਉਨ੍ਹਾਂ ਵੱਲੋਂ ਦੋਹਾਂ ਪੰਜਾਬੀਆਂ ਨੂੰ ਰਿਹਾਇਸ਼ ਅਤੇ ਚੰਗਾ ਖਾਣ-ਪੀਣ ਦੇਣ ਸਮੇਤ ਉਨ੍ਹਾਂ ਦੀ ਪੰਜਾਬ ਵਾਪਸੀ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ। ਇਸ ਬਾਰੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਸਲਾਰੀਆ ਨੇ ਦੱਸਿਆ ਕਿ ਉਹ ਲਗਾਤਾਰ ਅੰਬੈਸੀ ਨਾਲ ਰਾਬਤਾ ਕਰ ਰਹੇ ਹਨ ਅਤੇ ਉਮੀਦ ਹੈ ਕਿ ਦੋਵੇਂ ਵਿਅਕਤੀ ਹਫ਼ਤੇ ਤੱਕ ਆਪਣੇ ਘਰ ਪਰਤ ਆਉਣਗੇ।
ਵਿਆਹ ਤੋਂ ਪਹਿਲਾਂ ਲਾੜੀ ਦੀ ਮੌਤ, ਕੁਝ ਦਿਨ ਬਾਅਦ ਉੱਠਣੀ ਸੀ ਡੋਲੀ
NEXT STORY