ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ): ਸਥਾਨਕ ਸ਼ਹਿਰ ਨੇੜਲੇ ਪਿੰਡ ਰਾਏਸਿੰਘਵਾਲੇ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਇਕ ਪਰਿਵਾਰ ਦੀਆਂ ਕੁੜੀ ਦੇ ਵਿਆਹ ਦੀਆਂ ਖੁਸ਼ੀਆਂ ਅੱਜ ਉਸ ਸਮੇਂ ਗਮ 'ਚ ਬਦਲ ਗਈਆਂ ਜਦੋਂ ਵਿਆਹ ਦੀਆਂ ਤਿਆਰੀਆਂ ਲਈ ਖਰੀਦਦਾਰੀ ਕਰਨ ਲਈ ਆਪਣੇ ਭਰਾ ਨਾਲ ਮੋਟਰਸਾਇਕਲ ਉਪਰ ਸ਼ਹਿਰ ਆ ਰਹੀ ਕੁੜੀ ਦੀ ਰਸਤੇ 'ਚ ਹੀ ਇਕ ਦਰਦਨਾਕ ਸੜਕੇ ਹਾਦਸੇ 'ਚ ਮੌਤ ਹੋ ਗਈ। ਇਸ ਹਾਦਸੇ 'ਚ ਕੁੜੀ ਦੀ ਭਰਜਾਈ ਅਤੇ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪਤੀ ਹੱਥੋਂ ਤੰਗ ਆਈ 2 ਬੱਚਿਆਂ ਦੀ ਮਾਂ, ਤਲਾਕ ਦਿੱਤੇ ਬਿਨਾਂ ਦੂਜੀ ਵਾਰ ਪਾਇਆ ਸ਼ਗਨਾਂ ਦਾ ਚੂੜਾ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਰ ਸੰਤੋਖ ਸਿੰਘ ਨੇ ਦੱਸਿਆ ਕਿ ਦਿਲਾਵਰ ਖਾਂ ਪੁੱਤਰ ਗਫੂਰ ਖਾਂ ਵਾਸੀ ਪਿੰਡ ਰਾਏਸਿੰਘਵਾਲਾ ਅੱਜ ਜਦੋਂ ਆਪਣੀ ਭੈਣ ਰੇਨੂੰ ਬੀਬੀ ਜਿਸ ਦਾ ਅਗਲੇ ਮਹੀਨੇ ਦੀ 9 ਤਾਰੀਖ ਨੂੰ ਵਿਆਹ ਸੀ ਲਈ ਵਿਆਹ ਦੀਆਂ ਤਿਆਰੀਆਂ ਲਈ ਖਰੀਦਦਾਰੀ ਕਰਨ ਲਈ ਆਪਣੇ ਮੋਟਰਸਾਇਕਲ ਰਾਹੀਂ ਆਪਣੀ ਭੈਣ ਰੇਨੂੰ ਬੀਬੀ ਅਤੇ ਆਪਣੀ ਪਤਨੀ ਸੋਨਾ ਬੇਗਮ ਨੂੰ ਨਾਲ ਲੈ ਕੇ ਆਪਣੇ ਪਿੰਡ ਤੋਂ ਸਥਾਨਕ ਸ਼ਹਿਰ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ 'ਚ ਪਿੰਡ ਕਾਕੜਾ ਤੋਂ ਭਵਾਨੀਗੜ੍ਹ ਆਉਂਦੀ ਲਿੰਕ ਸੜਕ ਉਪਰ ਪਹੁੰਚੇ ਤਾਂ ਘਰ ਕੋਈ ਸਾਮਾਨ ਭੁੱਲ ਆਉਣ ਕਾਰਨ ਦਿਲਾਵਰ ਖਾਂ ਆਪਣੀ ਪਤਨੀ ਸੋਨਾ ਬੇਗਮ ਨੂੰ ਇਥੇ ਸਥਿਤ ਇਕ ਪੈਟਰੋਲ ਪੰਪ ਨੇੜੇ ਖੜ੍ਹਾ ਕੇ ਆਪਣੀ ਭੈਣ ਰੇਨੂੰ ਬੀਬੀ ਨੂੰ ਨਾਲ ਲੈ ਕੇ ਪਿੰਡ ਵੱਲ ਵਾਪਸ ਚਲਾ ਗਿਆ ਅਤੇ ਜਦੋਂ ਦਿਲਾਵਰ ਖਾਂ ਆਪਣੀ ਭੈਣ ਨੂੰ ਲੈ ਕੇ ਪਿੰਡੋਂ ਵਾਪਸ ਸ਼ਹਿਰ ਵੱਲ ਨੂੰ ਆ ਰਿਹਾ ਸੀ ਅਤੇ ਉਕਤ ਪੈਟਰੋਲ ਪੰਪ ਨੇੜੇ ਪਹੁੰਚੇ, ਜਿੱਥੇ ਇਸ ਦੀ ਪਤਨੀ ਸੋਨਾ ਬੇਗਮ ਖੜ੍ਹੀ ਸੀ ਤਾਂ ਪਿਛੋਂ ਆਉਂਦੇ ਇਕ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਦੇ ਮੋਟਰਸਾਇਕਲ ਨੂੰ ਜ਼ੋਰਦਾਰ ਫੇਟ ਮਾਰਨ ਦੇ ਨਾਲ-ਨਾਲ ਸੋਨਾ ਬੇਗਮ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਅਤੇ ਇਸ ਹਾਦਸੇ 'ਚ ਮੋਟਰਸਾਇਕਲ ਪਿਛੇ ਬੈਠੀ ਰੇਨੂੰ ਬੀਬੀ ਦਾ ਸਿਰ ਜੋਰ ਨਾਲ ਸੜਕ ਉਪਰ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਸ ਹਾਦਸੇ 'ਚ ਸੋਨਾ ਬੇਗਮ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਅਤੇ ਦਿਲਾਵਰ ਖਾਂ ਨੂੰ ਸੱਟਾਂ ਲੱਗੀਆਂ। ਜਿਨ੍ਹਾਂ ਨੂੰ ਇਲਾਜ਼ ਲਈ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੋਂ ਇਨ੍ਹਾਂ ਮੁੱਢਲੀ ਸਹਾਇਤਾਂ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਫਰਨੀਚਰ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਾਇਆ ਕਾਬੂ
ਕਰੰਟ ਲੱਗਣ ਨਾਲ ਵਿਆਹੁਤਾ ਦੀ ਮੌਤ
NEXT STORY