ਲੁਧਿਆਣਾ- ਕੈਪਟਨ ਅਮਰਿੰਦਰ ਚਾਹੇ ਕਾਂਗਰਸ ਤੋਂ ਦੂਰ ਹੁੰਦੇ ਜਾ ਰਹੇ ਦਲਿਤ ਵਰਗ ਦੀ ਨਾਰਾਜ਼ਗੀ ਦੂਰ ਕਰਨ ਆਏ ਸਨ ਪਰ ਉੁਨ੍ਹਾਂ ਦੇ ਫਾਈਵ ਸਟਾਰ ਹੋਟਲ 'ਚ ਰੁਕਣ ਨੂੰ ਲੈ ਕੇ ਚਰਚਾ ਛਿੜ ਗਈ, ਜਿਸ 'ਤੇ ਉਨ੍ਹਾਂ ਦੇ ਸਟਾਫ ਨੇ ਹੋਟਲ ਜਾਣ ਦੀ ਜਗ੍ਹਾ ਮੈਰਿਜ ਪੈਲੇਸ ਦੇ ਆਫਿਸ 'ਚ ਹੀ ਲੰਚ ਦਾ ਪ੍ਰਬੰਧ ਕਰ ਦਿੱਤਾ। ਜਿਥੇ ਜਗ੍ਹਾ ਘੱਟ ਹੋਣ ਦੇ ਕਾਰਨ ਫਿਰ ਸਟੇਜ ਦੇ ਅੱਗੇ ਜਨਤਾ 'ਚ ਬੈਠ ਕੇ ਖਾਣਾ ਖਾਣ ਦਾ ਪ੍ਰੋਗਰਾਮ ਬਣਿਆ। .
ਜ਼ਿਕਰਯੋਗ ਹੈ ਕਿ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ-ਭਾਜਪਾ ਇਕੱਠੇ ਲੜਨ ਜਾਂ ਵੱਖ, ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਹੁਣ ਇਹ ਦੋਵੇਂ ਹੀ ਪਾਰਟੀਆਂ ਆਪਣਾ ਵਜੂਦ ਗੁਆ ਚੁੱਕੀਆਂ ਹਨ। ਇਸੇ ਤਰ੍ਹਾਂ ਆਪ ਦੀ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਹੈ ਪਰ ਆਪ ਆਪਣੀ ਜਗ੍ਹਾ ਬਣਾਉਣ ਲਈ ਗਲਤ ਏਜੰਡਾ ਅਪਣਾ ਰਹੀ ਹੈ।
ਹੁਣ ਕੈਪਟਨ ਅਮਰਿੰਦਰ ਸਿੰਘ ਘਰ ਤੋਂ ਕਰਨਗੇ ਸ਼ੁਰੂਆਤ!
NEXT STORY