ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ਭਖਵੇਂ ਮੁੱਦਿਆਂ ਦਾ ਹੱਲ ਤਾਂ ਦੂਰ ਸੁਣਨ ਦਾ ਸਾਹਮਣਾ ਕਰਨ ਲਈ ਵੀ ਤਿਆਰ ਨਹੀਂ। ਆਪਣੇ ਇਕ ਵੀ ਚੋਣ ਵਾਅਦੇ ਨੂੰ ਪੂਰਾ ਕਰਨ ਤੋਂ ਪੂਰੀ ਤਰ੍ਹਾਂ ਅਸਫਲ ਰਹੀ ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਭੱਜ ਰਹੀ ਹੈ। ਵਿਧਾਨ ਸਭਾ ਦਾ ਤਾਜ਼ਾ ਇਜਲਾਸ ਇਸ ਦੀ ਪ੍ਰਤੱਖ ਮਿਸਾਲ ਹੈ, ਜਦਕਿ ਲੋਕ ਤੇ ਸੂਬੇ ਨਾਲ ਸਬੰਧਤ ਮੁੱਦੇ-ਮਸਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ 20 ਦਿਨ ਦਾ ਇਜਲਾਸ ਵੀ ਘੱਟ ਹੈ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 'ਆਪ' ਵਿਧਾਇਕ ਦਲ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਮਿਲ ਕੇ ਦਰਜਨ ਤੋਂ ਵੱਧ ਮੁੱਦਿਆਂ ਲਈ 20 ਦਿਨ ਦੇ ਇਜਲਾਸ ਦੀ ਮੰਗ ਕੀਤੀ ਸੀ ਤੇ ਇਹੋ ਮੰਗ ਬੀ. ਏ. ਸੀ. (ਬਿਜ਼ਨੈੱਸ ਐਡਵਾਈਜ਼ਰੀ ਕਮੇਟੀ) 'ਚ ਉਠਾਈ ਹੈ।
ਚੀਮਾ ਨੇ ਜਿਥੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਤੇ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲਿਆਂ ਨੂੰ ਸਦਨ 'ਚ ਸ਼ਰਧਾਂਜਲੀ ਦੇਣ ਦਾ ਸਵਾਗਤ ਕੀਤਾ। ਉਥੇ ਬੇਰੋਜ਼ਗਾਰੀ ਕਾਰਨ ਆਤਮ ਹੱਤਿਆ ਕਰਨ ਵਾਲੇ ਜਗਸੀਰ ਸਿੰਘ ਨੂੰ ਸ਼ਰਧਾਂਜਲੀ ਨਾ ਦੇ ਕੇ ਬੇਰੋਜ਼ਗਾਰਾਂ, ਦਲਿਤਾਂ ਤੇ ਅਪੰਗਾਂ ਦਾ ਅਪਮਾਨ ਕੀਤਾ ਹੈ। ਚੀਮਾ ਨੇ ਕਿਹਾ ਕਿ ਜਗਸੀਰ ਸਿੰਘ ਨਾ ਕੇਵਲ ਯੂ. ਜੀ. ਸੀ. ਨੈੱਟ ਪਾਸ, ਟੈੱਟ ਪਾਸ ਯੋਗਤਾਵਾਂ ਰੱਖਦਾ ਸੀ ਸਗੋਂ 2 ਰਿਜ਼ਰਵੇਸ਼ਨਾਂ ਯੋਗਤਾ ਵੀ ਰੱਖਦਾ ਸੀ। ਜ਼ਿਕਰਯੋਗ ਹੈ ਕਿ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਨੂੰ ਸਦਨ 'ਚ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ।
ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਥਾਪਿਆ ਵਿਧਾਇਕ ਦਲ ਦਾ ਨੇਤਾ
NEXT STORY