ਰਾਮਾਂ ਮੰਡੀ/ਤਲਵੰਡੀ ਸਾਬੋ,(ਪਰਮਜੀਤ, ਮੁਨੀਸ਼)- ਪੰਜਾਬ ਸਰਕਾਰ ਵੱਲੋਂ ਜ਼ਿਲਾ ਦਿਹਾਤੀ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀਆਂ ਕੋਸ਼ਿਸ਼ਾਂ ਸਦਕਾ ਹਲਕਾ ਤਲਵੰਡੀ ਸਾਬੋ ਦੇ 10 ਪਿੰਡਾਂ 'ਚ ਸ਼ੁੱਧ ਪੀਣ ਵਾਲ ਪਾਣੀ ਮੁਹੱਈਆ ਕਰਵਾਉਣ ਅਤੇ ਜਲ ਘਰਾਂ ਦੀ ਸਾਂਭ-ਸੰਭਾਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਖੁਸ਼ਬਾਜ ਸਿੰਘ ਜਟਾਣਾ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਮੁੱਖ ਮੰਤਰੀ ਨਾਲ ਮੀਟਿੰਗ ਕਰ ਕੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਗਈ ਸੀ, ਜਿਸ ਨੂੰ ਸਵਿਕਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਬੰਗੀ ਕਲਾਂ, ਬੰਗੀ ਦੀਪਾ, ਕੋਟ ਬਖਤੂ, ਲਾਲੇਆਣਾ, ਨਸੀਬਪੁਰਾ, ਸੇਖਪੁਰਾ, ਭਾਗੀਵਾਂਦਰ, ਜੀਵਨ ਸਿੰਘ ਵਾਲਾ, ਨੰਗਲਾ, ਜਗ੍ਹਾ, ਕਲਾਲਵਾਲਾ ਪਿੰਡਾਂ ਦੇ ਜਲ ਘਰਾਂ ਲਈ 1 ਕਰੋੜ 30 ਲੱਖ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਜਲਦੀ ਪਿੰਡਾਂ 'ਚ ਜਲ ਘਰਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਜਟਾਣਾ ਨੇ ਕਿਹਾ ਕਿ ਹਲਕੇ ਦੇ ਕਿਸੇ ਵੀ ਪਿੰਡ ਨੂੰ ਸ਼ੁੱਧ ਪੀਣ ਵਾਲੇ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿਆਂਗਾ। ਇਸ ਮੌਕੇ ਸੰਦੀਪ ਸਿੰਘ ਭੁੱਲਰ, ਰਣਜੀਤ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਸਰਪੰਚ ਹਰਚੇਤ ਸਿੰਘ ਸੇਖੂ, ਸਰਪੰਚ ਅੰਗਰੇਜ਼ ਸਿੰਘ ਪੱਕਾ ਅਦਿ ਹਾਜ਼ਰ ਸਨ।
ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦਾ ASI ਰੰਗੇ ਹੱਥੀ ਗ੍ਰਿਫਤਾਰ
NEXT STORY