ਅਜਨਾਲਾ - ਸੂਬੇ ਦੀ ਕੈਪਟਨ ਸਰਕਾਰ ਵੱਲੋਂ ਮੁੱਢਲੇ 3 ਮਹੀਨਿਆਂ ਦੇ ਕਾਰਜਕਾਲ 'ਚ ਅਮਨ-ਕਾਨੂੰਨ ਦੀ ਹਾਲਤ ਬਹਾਲ ਰੱਖਣ, ਕਿਸਾਨੀ ਕਰਜ਼ਿਆਂ ਦੀ ਮੁਆਫੀ, ਸਮਾਜਿਕ ਸੁਰੱਖਿਆ ਸਕੀਮਾਂ ਆਦਿ ਚੋਣ ਮੁੱਦਿਆਂ ਨੂੰ ਲਾਗੂ ਕਰਨ ਟਾਲਾ ਵੱਟੇ ਜਾਣ ਕਾਰਨ ਲੋਕਾਂ 'ਚ ਬੇਚੈਨੀ ਵਧਣ ਦਾ ਦੋਸ਼ ਲਾਉਂਦਿਆਂ ਮੰਗਲਵਾਰ ਇਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂਆਂ ਤੇ ਕਾਰਕੁੰਨਾਂ ਨੇ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਕੈਪਟਨ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਤੋਂ ਪਹਿਲਾਂ ਪਾਰਟੀ ਦੇ ਸਥਾਨਕ ਦਫਤਰ ਵਿਖੇ ਪਾਰਟੀ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ 'ਚ ਕੇਂਦਰ ਦੀ ਮੋਦੀ ਸਰਕਾਰ ਦੇ 3 ਸਾਲਾ ਕਾਰਜਕਾਲ ਨੂੰ ਆਰਥਿਕ ਤੇ ਸਮਾਜਿਕ ਮੁੱਦਿਆਂ 'ਤੇ ਬੁਰੀ ਤਰ੍ਹਾਂ ਫੇਲ ਕਰਾਰ ਦਿੰਦਿਆਂ ਅਤੇ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਆਰ. ਐੱਸ. ਐੱਸ. ਦੇ ਹਿੰਦੂ ਰਾਜ ਦੀ ਸਥਾਪਨਾ ਦੇ ਕਥਿਤ ਲੋਕ ਦੋਖੀ ਮੁੱਦਿਆਂ ਨੂੰ ਉਭਾਰ ਕੇ ਅਤੇ ਫਾਸ਼ੀਵਾਦੀ ਨੀਤੀਆਂ ਲਾਗੂ ਕਰ ਕੇ ਘੱਟ ਗਿਣਤੀਆਂ (ਈਸਾਈ, ਮੁਸਲਮਾਨਾਂ, ਸਿੱਖਾਂ) ਨੂੰ ਦਬਾਅ ਕੇ ਦਹਿਸ਼ਤ ਦੇ ਮਾਹੌਲ ਦੀ ਸਿਰਜਣਾ ਵੱਲ ਅਗਲੇਰੇ ਕਦਮ ਵਧਾਏ ਜਾਣ ਦੀ ਤਿੱਖੇ ਸ਼ਬਦਾਂ 'ਚ ਨਿੰਦਾ ਕੀਤੀ ਗਈ।
ਉਥੇ ਫੈਸਲਾ ਲਿਆ ਗਿਆ ਕਿ ਮੋਦੀ ਅਤੇ ਕੈਪਟਨ ਸਰਕਾਰ ਦੀਆਂ ਕਥਿਤ ਮਾਰੂ ਨੀਤੀਆਂ ਨੂੰ ਭਾਂਜ ਦੇਣ ਲਈ ਜ਼ਿਲੇ 'ਚ 3 ਪੜਾਵੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਤਹਿਤ 19 ਜੂਨ ਨੂੰ ਜ਼ਿਲਾ ਹੈੱਡਕੁਆਰਟਰ ਅੰਮ੍ਰਿਤਸਰ, 21 ਜੂਨ ਨੂੰ ਤਹਿਸੀਲ ਕੇਂਦਰ ਅਜਨਾਲਾ, ਤੇ 23 ਜੂਨ ਨੂੰ ਤਹਿਸੀਲ ਕੇਂਦਰ ਬਾਬਾ ਬਕਾਲਾ ਵਿਖੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਜਾਣਗੇ। ਮੀਟਿੰਗ ਉਪਰੰਤ ਉਕਤ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਰੋਸ ਮੁਜ਼ਾਹਰੇ ਦੌਰਾਨ ਸਰਕਾਰਾਂ ਤੇ ਮੰਗਾਂ ਦੀ ਪ੍ਰਾਪਤੀ ਲਈ ਦਬਾਅ ਵਧਾਇਆ ਜਾਵੇਗਾ।
ਇਸ ਮੌਕੇ ਜ਼ਿਲਾ ਸਕੱਤਰ ਰਤਨ ਸਿੰਘ ਰੰਧਾਵਾ, ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਸਤਨਾਮ ਸਿੰਘ ਚੱਕ ਔਲ, ਸੁਰਜੀਤ ਸਿੰਘ ਭੂਰੇਗਿੱਲ, ਸ਼ੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂਨੰਗਲ, ਦਿਲਬਾਗ ਸਿੰਘ ਭੋਏਵਾਲੀ, ਕਸ਼ਮੀਰਾ ਸਿੰਘ ਚੱਕ ਸਿਕੰਦਰ, ਬਲਕਾਰ ਸਿੰਘ ਗੁਲਗੜ੍ਹ, ਬੀਬੀ ਸ਼ਿੰਦੋ ਜਸਰਾਊਰ, ਜਸਬੀਰ ਸਿੰਘ ਜਸਰਾਊਰ, ਬਲਬੀਰ ਸਿੰਘ ਕੱਕੜ, ਵਿਰਸਾ ਸਿੰਘ ਟਪਿਆਲਾ, ਸੁਰਜੀਤ ਸਿੰਘ ਦੁਧਰਾਏ, ਗੁਰਜੰਟ ਸਿੰਘ ਜਸਰਾਊਰ ਆਦਿ ਹਾਜ਼ਰ ਸਨ।
ਪੁਲਸ ਨੇ ਗ੍ਰਿਫਤਾਰ ਕੀਤੇ ਪਤੀ-ਪਤਨੀ, ਜਦੋਂ ਘਰ 'ਚ ਰੇਡ ਕੀਤੀ ਸਾਹਮਣੇ ਆਈਆਂ ਕਾਲੀਆਂ ਕਰਤੂਤਾਂ
NEXT STORY