ਸੰਗਰੂਰ (ਬੇਦੀ, ਬਾਵਾ) : ਪੁਲਸ ਨੇ ਸਥਾਨਕ ਸੇਖਪੁਰਾ ਮੁਹੱਲੇ 'ਚੋਂ 2 ਕਿਲੋ 720 ਗ੍ਰਾਮ ਅਫੀਮ, 8 ਕਿਲੋ ਡੋਡੇ ਚੂਰਾ ਪੋਸਤ ਅਤੇ 24 ਬੋਤਲਾਂ ਸ਼ਰਾਬ ਸਮੇਤ ਨਸ਼ੇ ਵੇਚਣ ਵਾਲੇ ਪਤੀ-ਪਤਨੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਵਡੇਰਾ ਉਪ ਕਪਤਾਨ ਪੁਲਸ ਸਬ ਡਵੀਜ਼ਨ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਪਇੰਦਰਪਾਲ ਸਿੰਘ ਜੇਜੀ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਦੀ ਟੀਮ ਨੂੰ ਸੂਚਨਾ ਮਿਲੀ ਕਿ ਰਾਕੇਸ਼ ਕੁਮਾਰ ਉਰਫ਼ ਮਾਸਟਰ ਪੁੱਤਰ ਚੂਨੀ ਲਾਲ ਅਤੇ ਸੋਮਾ ਰਾਣੀ ਪਤਨੀ ਰਾਕੇਸ਼ ਕੁਮਾਰ ਵਾਸੀ ਗਲੀ ਨੰ : 5 ਮੁਹੱਲਾ ਸੇਖਪੁਰਾ ਸੰਗਰੂਰ ਆਪਣੇ ਰਿਹਾਇਸ਼ੀ ਮਕਾਨ ਵਿਚ ਭੁੱਕੀ ਚੂਰਾ ਪੋਸਤ, ਅਫੀਮ ਅਤੇ ਸ਼ਰਾਬ ਠੇਕਾ ਰੱਖ ਕੇ ਲੋਕਾਂ ਨੂੰ ਵੇਚ ਰਹੇ ਹਨ, ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ ਜਿਸ 'ਤੇ ਉਕਤ ਦੋਸ਼ੀਆਂ ਖਿਲਾਫ਼ ਪੁਲਸ ਨੇ ਐਨ.ਡੀ.ਪੀ.ਐਸ.ਐਕਟ ਤਹਿਤ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਕੀਤਾ।
ਪੁਲਸ ਨੇ ਉਕਤ ਕਥਿਤ ਦੋਸ਼ੀਆਂ ਰਾਕੇਸ਼ ਕੁਮਾਰ ਦੀ ਰਿਹਾਇਸ਼ ਸੇਖੂਪੁਰਾ ਬਸਤੀ ਸੰਗਰੂਰ 'ਤੇ ਰੇਡ ਕਰਕੇ ਤਲਾਸ਼ੀ ਦੌਰਾਨ ਮਕਾਨ ਦੇ ਪਹਿਲੇ ਕਮਰੇ ਵਿਚ ਬੈੱਡ ਦੇ ਬੋਕਸ ਵਿਚ ਰੱਖੇ ਥੈਲਾ ਪਲਾਸਟਿਕ ਵਿਚੋਂ 8 ਕਿਲੋ ਡੋਡੇ ਚੂਰਾ ਪੋਸਤ ਅਤੇ ਮਕਾਨ ਦੇ ਕੱਪ ਬੋਰਡ ਦੇ ਬਣੇ ਪਹਿਲੇ ਖਾਨੇ ਵਿਚੋ ਇਕ ਝੋਲਾ ਬੈਗ ਵਿਚੋਂ 30,700 ਰੁਪਏ ਦੀ ਕਰੰਸੀ ਅਤੇ ਕੱਪ ਬੋਰਡ ਦੇ ਪਿਛਲੇ ਪਾਸੇ ਬਣੇ ਗੁਪਤ ਖਾਨੇ ਵਿਚੋਂ ਚਿੱਟੇ ਲਿਫਾਫੇ ਵਿਚ ਲਪੇਟੀ ਹੋਈ 2 ਕਿਲੋ 720 ਗ੍ਰਾਮ ਅਫੀਮ ਅਤੇ ਕੱਪ ਬੋਰਡ ਦੇ ਹੇਠਲੇ ਖਾਨੇ ਵਿਚ 24 ਬੋਤਲਾਂ ਸ਼ਰਾਬ ਬਰਾਮਦ ਹੋਈਆਂ। ਪੁਲਸ ਨੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦਾ ਪੁਲਸ ਵੱਲੋਂ ਰਿਮਾਂਡ ਲੈ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਜਿਸਮ ਇਕ ਪਰ ਪਸੰਦ ਵੱਖ-ਵੱਖ, ਫਿਰ ਵੀ ਇਕ ਦੂਜੇ ਦਾ ਖਿਆਲ ਰੱਖਦਿਆਂ ਜ਼ਿੰਦਗੀ ਇੰਝ ਬਤੀਤ ਕਰ ਰਹੇ ਨੇ ਇਹ ਜੁੜਵਾ ਭਰਾ (pics
NEXT STORY