ਚੰਡੀਗੜ੍ਹ : ਪੰਜਾਬ ਦੇ ਖਜ਼ਾਨੇ ਖਾਲੀ ਹੋਣ ਦਾ ਢਿੰਡੋਰਾ ਪਿੱਟਣ ਵਾਲੀ ਕੈਪਟਨ ਸਰਕਾਰ ਹੁਣ ਆਪਣੇ ਮੰਤਰੀਆਂ ਅਤੇ ਐਡਵਾਈਜ਼ਰਾਂ ਦੇ ਖਰਚੇ ਛੁਪਾਉਣ ਲੱਗੀ ਹੈ, ਇਸੇ ਲਈ ਤਾਂ ਖੁਦ ਹੀ ਕਾਨੂੰਨ ਕੱਢ ਕੇ ਕਿਸੇ ਵੀ ਮੰਤਰੀ ਜਾਂ ਐਡਵਾਈਜ਼ਰ ਦੀ ਤਨਖਾਹ ਅਤੇ ਖਰਚਿਆਂ ਦਾ ਬਿਓਰਾ ਵੈੱਬਸਾਈਟ 'ਤੇ ਨਹੀਂ ਪਾਇਆ ਗਿਆ। ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਅਤੇ ਪੈਟਰੋਲ 'ਤੇ ਹੋਣ ਵਾਲੇ ਖਰਚੇ ਦਾ ਬਿਓਰਾ ਸਰਕਾਰ ਨੇ ਵੈੱਬਸਾਈਟ 'ਤੇ ਪਾਇਆ ਹੈ ਪਰ ਮੁੱਖ ਮੰਤਰੀ, ਸਲਾਹਕਾਰਾਂ ਅਤੇ ਮੰਤਰੀਆਂ ਦੇ ਖਰਚੇ ਦੇ ਬਿਓਰਾ ਜਨਤਕ ਨਹੀਂ ਕੀਤਾ ਗਿਆ ਹੈ। 18 ਮਾਰਚ, 2017 ਨੂੰ ਕੈਬਨਿਟ ਦੀ ਪਹਿਲੀ ਮੀਟਿੰਗ 'ਚ ਵਿਧਾਇਕਾਂ ਦੀਆਂ ਤਨਖਾਹਾਂ-ਭੱਤੇ ਹਰ ਮਹੀਨੇ ਸਾਈਟ 'ਤੇ ਪਾਉਣ ਦਾ ਫੈਸਲਾ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। 10 ਮਹੀਨਾਂ ਦੇ ਵਿਧਾਇਕਾਂ ਦੀਆਂ ਤਨਖਾਹਾਂ-ਭੱਤੇ 'ਚ 2 ਮਹੀਨੇ ਦਾ ਬਿਓਰਾ ਹੀ ਜਨਤਕ ਕੀਤਾ ਗਿਆ ਹੈ।
ਹਥਿਆਰ ਦੀ ਨੋਕ 'ਤੇ ਖੋਹਿਆ ਸਕੂਟਰ ਤੇ ਨਕਦੀ
NEXT STORY