ਵੈਰੋਵਾਲ (ਗਿੱਲ)-ਪੰਜਾਬ 'ਚ ਜਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਈ ਹੈ। ਉਸ ਵੇਲੇ ਪੰਜਾਬ ਦੇ ਕਿਸਾਨਾਂ ਨੂੰ ਕਦੇ ਵੀ ਮੰਡੀਆਂ 'ਚ ਰੁੱਲਣ ਨਹੀ ਦਿੱਤਾ ਗਿਆ ਤੇ ਹਮੇਸ਼ਾ ਇਹ ਸਰਕਾਰ ਕਿਸਾਨ ਹਮਾਇਤੀ ਸਾਬਤ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਸਿੰਘ ਛੱਜਲਵੱਡੀ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕੈਪਟਨ ਸਰਕਾਰ ਦੇ ਰਾਜ 'ਚ ਕਿਸਾਨਾਂ ਦੀਆਂ ਫਸਲਾਂ ਦੇ ਤਿੰਨ ਸੀਜ਼ਨ ਮੰਡੀਆਂ 'ਚੋਂ ਪੂਰੇ ਟਾਇਮ ਨਾਲ ਫਸਲ ਚੁੱਕ ਕੇ ਸਮੇਂ ਸਿਰ ਕਿਸਾਨਾਂ ਨੂੰ ਅਦਾਇਗੀ ਕੀਤੀ ਗਈ। ਜਿਸ ਨਾਲ ਪੰਜਾਬ ਦਾ ਹਰ ਕਿਸਾਨ ਕੈਪਟਨ ਸਰਕਾਰ ਦੇ ਇਸ ਸਲੀਕੇ ਤੋਂ ਪੂਰੀ ਤਰ੍ਹਾਂ ਸਤੁੰਸ਼ਟ ਹੈ। ਇਸ ਮੌਕੇ ਉਨ੍ਹਾਂ ਨਾਲ ਭਾਗ ਸਿੰਘ ਮੱਲਾ,ਰਵੇਲ ਸਿੰਘ ਦਾਰਪੁਰ ਜਨਰਲ ਸਕੱਤਰ,ਸਰਪੰਚ ਦਿਲਬਾਗ ਸਿੰਘ ਆਦਿ ਮੌਜੂਦ ਸਨ।
ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਹੋਇਆ ਹੰਗਾਮਾ, ਡਾਕਟਰਾਂ ਨੇ ਓ.ਪੀ.ਡੀ. ਕੀਤੀ ਬੰਦ (ਵੀਡੀਓ)
NEXT STORY