ਲੁਧਿਆਣਾ,(ਵਿੱਕੀ)- ਆਪਣਾ ਭਵਿੱਖ ਬਿਹਤਰ ਬਣਾਉਣ ਦੇ ਲਈ ਵਿਦੇਸ਼ੀ ਕਾਲਜਾਂ ਅਤੇ ਯੂਨੀਵਰਸਿਟੀਜ਼ ਵਿਚ ਪੜਨ ਗਏ ਪੰਜਾਬੀ ਵਿਦਿਆਰਥੀਆਂ ਦੀ ਚਿੰਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਈ ਹੈ। ਸਰਕਾਰ ਦੀ ਪਹਿਲਕਦਮੀ ਦੇ ਕਾਰਨ ਹੁਣ ਇਨ੍ਹਾਂ ਵਿਦਿਆਰਥੀਆਂ ਦੀ ਘਰ ਵਾਪਸੀ ਦੀ ਉਮੀਦ ਵੀ ਜਾਗੀ ਹੈ। ਸਰਕਾਰ ਦੇ ਆਦੇਸ਼ਾਂ 'ਤੇ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਲੋਕਾਂ ਨੂੰ ਇਕ ਆਨਲਾਈਨ ਲਿੰਕ ਜਾਰੀ ਕਰਕੇ ਰਜਿਸਟ੍ਰੇਸ਼ਨ ਫਾਰਮ ਭਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਤਾਂ ਕਿ ਇਹ ਪਤਾ ਲੱਗੇ ਕਿ ਕਿੰਨੇ ਦੇਸ਼ਾਂ ਵਿਚ ਭਾਰਤੀ ਵਿਦਿਆਰਥੀ ਅਤੇ ਹੋਰ ਲੋਕ ਫਸੇ ਹੋਏ ਹਨ ਕਿਉਂਕਿ ਵਿਸ਼ਵ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਸਮੇਤ ਸਾਰੇ ਦੇਸ਼ਾਂ ਨੇ ਸੰਕ੍ਰਾਮਣ ਨੂੰ ਫੈਲਣ ਤੋਂ ਰੋਕਣ ਦੇ ਲਈ ਇੰਟਰਨੈਸ਼ਨਲ ਹਵਾਈ ਯਾਤਰਾਵਾਂ 'ਤੇ ਪ੍ਰਤੀਬੰਧ ਲਗਾ ਦਿੱਤਾ ਸੀ ਅਤੇ ਕੋਈ ਵੀ ਵਾਪਸ ਨਹੀਂ ਆ ਸਕਿਆ ਸੀ। ਇਥੇ ਦੱਸ ਦੇਈਕਿ ਪੰਜਾਬ ਤੋਂ ਹਰ ਸਾਲ ਕਈ ਵਿਦਿਆਰਥੀ ਉੱਚ ਸਿੱਖਿਆ ਦੇ ਲਈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ, ਫਰਾਂਸ, ਇੰਗਲੈਂਡ, ਜਰਮਨੀ, ਅਮੇਰਿਕਾ ਸਮੇਤ ਕਈ ਦੂਜੇ ਦੇਸ਼ਾਂ ਵਿਚ ਪੜ੍ਹਨ ਜਾਂਦੇ ਹਨ ਪਰ ਹੁਣ ਵਿਦੇਸ਼ਾਂ ਵਿਚ ਪੜਨ ਗਏ ਵਿਦਿਆਰਥੀ ਤਾਂ ਆਰਥਿਕ ਤੰਗੀ ਦਾ ਸ਼ਿਕਾਰ ਹੋ ਚੁਕੇ ਹਨ ਅਤੇ ਉਨ੍ਹਾਂ ਕੋਲ ਖਾਣ ਦੇ ਲਈ ਪੈਸੇ ਵੀ ਨਹੀਂ ਹਨ ਤੇ ਤੰਗ ਆ ਕੇ ਵਿਦੇਸ਼ਾਂ ਵਿਚ ਫਸੇ ਇਹ ਬੱਚੇ ਸਰਕਾਰ 'ਤੇ ਸੋਸ਼ਲ ਮੀਡੀਆ ਅਤੇ ਕੁੱਝ ਸੰਸਥਾਵਾਂ ਜ਼ਰੀਏ ਆਪਣੀ ਦੇਸ਼ ਵਾਪਸੀ ਦੇ ਲਈ ਦਬਾਅ ਬਣਾ ਰਹੇ ਹਨ।
ਜਾਣਕਾਰੀ ਮੁਤਾਬਕ ਡੀ. ਸੀਜ਼ ਵਲੋਂ ਜਾਰੀ ਕੀਤੇ ਗਏ ਆਨਲਾਈਨ ਰਜਿਸਟਰੇਸ਼ਨ ਫਾਰਮ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਦਾ ਕੋਈ ਬੱਚਾ ਜਾਂ ਰਿਸ਼ਤੇਦਾਰ ਵਿਦੇਸ਼ 'ਚ ਫਸਿਆ ਹੋਇਆ ਹੈ ਅਤੇ ਵਾਪਸ ਵਤਨ ਆਉਣਾ ਚਾਹੁੰਦਾ ਹਨ ਤਾਂ ਦਿੱਤੇ ਗਏ ਲਿੰਕ ਵਿਚ ਆਪਣੀ ਜਾਣਕਾਰੀ ਭਰਨ ਤਾਂ ਕਿ ਪ੍ਰਸਾਸ਼ਨ ਉਨਾਂ ਦੀ ਮੱਦਦ ਦੇ ਲਈ ਯਤਨ ਸ਼ੁਰੂ ਕਰ ਸਕਣ। ਡੀ. ਸੀ. ਵਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਉਪਰੋਕਤ ਸੂਚਨਾ ਦੇ ਬਾਅਦ ਉਨਾਂ ਮਾਪਿਆਂ ਨੇ ਵੀ ਕੁਝ ਹੱਦ ਤੱਕ ਰਾਹਤ ਮਹਿਸੂਸ ਕੀਤੀ ਜਿਨਾਂ ਦੇ ਬੱਚੇ ਵਿਦੇਸ਼ ਵਿਚ ਫਸੇ ਹੋਏ ਹਨ, ਮਾਪਿਆਂ ਨੇ ਕਿਹਾ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਉਨਾਂ ਨੂੰ ਉਮੀਦ ਜਾਗੀ ਹੈ। ਇਕ ਅਨੁਮਾਨ ਦੇ ਮੁਤਾਬਕ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ, ਫਰਾਂਸ, ਇੰਗਲੈਂਡ, ਜਰਮਨੀ, ਅਮੇਰਿਕਾ ਸਮੇਤ ਕਈ ਦੂਜੇ ਦੇਸ਼ਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਦੀ ਸੰਖਿਆਂ ਲੱਖਾਂ ਵਿਚ ਹੈ। ਇਸ ਤੋਂ ਪਹਿਲਾਂ ਕਈ ਬੱਚਿਆਂ ਦੇ ਰਿਸ਼ਤੇਦਾਰ ਵੀ ਸਰਕਾਰ ਨੂੰ ਉਨਾਂ ਦੇ ਬੱਚਿਆਂ ਵਾਪਸ ਲਿਆਉਣ ਦੀ ਗੁਹਾਰ ਲਗਾ ਚੁਕੇ ਹਨ।
ਫਾਰਮ ਵਿਚ ਇਹ ਮੰਗੀ ਗਈ ਹੈ ਜਾਣਕਾਰੀ
ਭਾਰਤੀ ਨਾਗਰਿਕ ਦਾ ਨਾਮ, ਕਿਹੜੇ ਦੇਸ਼ ਵਿਚ ਫੇਸ ਹਨ, ਪਿਤਾ ਦਾ ਨਾਮ, ਮੋਬਾਇਲ ਨੰਬਰ, ਵਿਦੇਸ਼ ਵਿਚ ਮੌਜੂਦਾ ਪਤਾ, ਭਾਰਤ ਵਿਚ ਮੌਜੂਦਾ ਪਤਾ, ਪਾਸਪੋਰਟ ਨੰਬਰ, ਵਿਅਕਤੀ ਨਾਲ ਕਿੰਨੇ ਲੋਕ ਭਾਰਤ ਵਾਪਸ ਆਉਣਾ ਚਾਹੁੰਦੇ ਹਨ, ਪੰਜਾਬ ਦਾ ਕਿਹੜਾ ਏਅਰਪੋਰਟ ਸਭ ਤੋਂ ਨੇੜੇ ਪੈਂਦਾ ਹੈ।
ਕੋਟਸਰਕਾਰ ਨੇ ਵਿਦੇਸ਼ ਵਿਚ ਫਸੇ ਵਿਦਿਆਰਥੀ ਅਤੇ ਹੋਰ ਲੋਕਾਂ ਦਾ ਡਾਟਾ ਇਕੱਤਰ ਕਰਨ ਲਈ ਕਿਹਾ ਹੈ। ਫਿਲਹਾਲ ਤਾਂ ਪਹਿਲੇ ਪੜਾਅ ਵਿਚ ਡਾਟਾ ਇਕੱਠਾ ਕਰ ਕੇ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਦੇ ਬਾਅਦ ਜੋ ਵੀ ਆਦੇਸ਼ ਹੋਣਗੇ ਉਨ੍ਹਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
-ਡਿਪਟੀ ਕਮਿਸ਼ਨਰ, ਲੁਧਿਆਣਾ
ਸੂਬੇ 'ਚ ਬਾਰਵੇਂ ਦਿਨ 6,50,135 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ
NEXT STORY