ਜਲੰਧਰ,(ਵੈਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਕੋਰੋਨਾ ਨਾਲ ਜੁੜੀਆਂ ਫੈਲ ਰਹੀਆਂ ਅਫਵਾਹਾਂ ਨੂੰ ਝੂਠ ਦੱਸਿਆ ਹੈ। ਆਪਣੇ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਜੋ ਕੋਰੋਨਾ ਨਾਲ ਸੰਬੰਧਿਤ ਅਫਵਾਹਾਂ ਫੈਲ ਰਹੀਆਂ ਹਨ, ਉਹ ਬਿਲਕੁਲ ਗਲਤ ਹਨ। ਅਫਵਾਹਾਂ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਸਰੀਰ 'ਚੋਂ ਅੰਗ ਕੱਢਣ ਅਤੇ ਕਿਡਨੀਆਂ ਕੱਢਣ ਵਰਗੀਆਂ ਗੱਲਾਂ ਸੂਬੇ 'ਚ ਫੈਲੀਆਂ ਹੋਈਆਂ ਹਨ, ਜੋ ਕਿ ਸਿਰਫ ਅਫਵਾਹਾਂ ਹਨ ਅਤੇ ਬਿਲਕੁਲ ਝੂਠ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਸਿਆਸੀ ਚਾਲਾਂ, ਪਾਕਿਸਤਾਨ ਜਾਂ ਦੇਸ਼ ਦੇ ਦੁਸ਼ਮਣਾਂ ਦਾ ਹੋ ਸਕਦਾ ਹੈ, ਜੋ ਅਜਿਹੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਨਾਲ ਪੰਜਾਬ 'ਚ ਘਬਰਾਹਟ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਕਿਸੇ ਵੀ ਕੋਈ ਵੀ ਕਿਸੇ ਦੇ ਵੀ ਸਰੀਰ 'ਚੋਂ ਅੰਗ ਨਹੀਂ ਕੱਢ ਰਿਹਾ ਹੈ ਅਤੇ ਇਹ ਗੱਲ ਬਿਲਕੁਲ ਗਲਤ ਹੈ।
ਦੱਸਣਯੋਗ ਹੈ ਕਿ ਪਿਛਲੇ ਹਫਤੇ ਕੈਪਟਨ ਅਮਰਿੰਦਰ ਸਿੰਘ 7 ਦਿਨ ਲਈ ਇਕਾਂਤਵਾਸ ਹੋਏ ਸਨ, ਜਿਸ ਕਾਰਣ ਉਹ ਪਿਛਲੇ ਹਫਤੇ ਆਪਣਾ ਇਹ ਲਾਈਵ ਪ੍ਰੋਗਰਾਮ ਨੂੰ ਜਾਰੀ ਨਹੀਂ ਰੱਖ ਸਕੇ ਸੀ ਪਰ ਅੱਜ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਅੱਜ ਉਨ੍ਹਾਂ ਵਲੋਂ ਆਪਣਾ ਫੇਸਬੁੱਕ ਲਾਈਵ ਪ੍ਰੋਗਰਾਮ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਵੱਲੋਂ ਗਰੀਬ ਪਰਿਵਾਰਾਂ ਨੂੰ ਘਰੇਲੂ ਇਕਾਂਤਵਾਸ ਦੌਰਾਨ ਖਾਣੇ ਦੇ ਮੁਫਤ ਪੈਕੇਟ ਦੇਣ ਦਾ ਐਲਾਨ
NEXT STORY