ਬੁਢਲਾਡਾ (ਬਾਂਸਲ) : ਇਥੋ ਨਜ਼ਦੀਕ ਪਿੰਡ ਕਲੀਪੁਰ ਅਤੇ ਰਾਮਪੁਰ ਮੰਡੇਰ ਦੇ ਵਿਚਕਾਰ ਤੇਜ਼ ਰਫਤਾਰ ਮਾਰੂਤੀ ਕਾਰ ਦਾ ਸੰਤੁਲਣ ਵਿਗੜਣ ਕਾਰਨ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਿਲਸ਼ਾਨ (45) ਜੋ ਕਿ ਯੂ.ਪੀ. ਦਾ ਰਹਿਣ ਵਾਲਾ ਸੀ ਜਿਸ ਦੀ ਕਾਰ ਖਰਾਬ ਹੋ ਗਈ ਸੀ ਜਿੱਥੇ ਉਹ ਮਕੈਨਿਕ ਸੁਖਦੀਪ ਸਿੰਘ (20) ਵਾਸੀ ਵਾਰਡ ਨੰ. 4 ਬੁਢਲਾਡਾ ਨਾਲ ਬੋਹਾ ਤੋਂ ਇਕ ਕਵਾੜ ਦੀ ਦੁਕਾਨ ਤੋਂ ਸਪੇਅਰ ਪਾਰਟਸ ਲੈਣ ਗਿਆ ਤਾਂ ਵਾਪਸੀ ਦੌਰਾਨ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ਵਿਚ ਜਾ ਟਕਰਾਈ।
ਜਿੱਥੇ ਰਾਹਗੀਰਾਂ ਨੇ ਉਪਰੋਕਤ ਦੋਵੇਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਜ਼ਖਮੀਆਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਸਿਟੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ ਹੈ।
ਹੋਟਲ 'ਚ ਰੇਡ, ਵਿਦੇਸ਼ੀ ਕੁੜੀਆਂ ਤੋਂ ਕਰਵਾਇਆ ਜਾਂਦਾ ਸੀ ਦੇਹ ਵਪਾਰ
NEXT STORY