ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ, ਅਮਰੀਕ)— ਦੀਵਾਲੀ ਦੀ ਰਾਤ ਪੁਰਹੀਰਾਂ ਬਾਈਪਾਸ ਨੇੜੇ ਕਾਰ ਨੂੰ ਭਿਆਨਕ ਅੱਗ ਲੱਗਣ ਕਰਕੇ ਮਹਿਲਾ ਸਮੇਤ ਇਕ ਵਕੀਲ ਜਿਊਂਦਾ ਸੜ ਗਿਆ। ਇਸ ਦਰਦਨਾਕ ਹਾਦਸੇ 'ਚ ਭਾਜਪਾ ਨੇਤਾ ਅਤੇ ਸ਼ਹਿਰ ਦੇ ਪ੍ਰਸਿੱਧ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਜੂਨੀਅਰ ਵਕੀਲ ਸੀਆ ਖੁੱਲਰ ਦੀ ਕਾਰ 'ਚ ਜ਼ਿਊਂਦਾ ਸੜ ਜਾਣ ਨਾਲ ਮੌਤ ਹੋ ਗਈ। ਪੁਲਸ ਨੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਦੀਆਂ ਲਾਸ਼ਾਂ ਨੂੰ ਵੇਖ ਹਰ ਕਿਸੇ ਦਾ ਦਿਲ ਵਲੂੰਧਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸੀਆ ਦੇ ਪਤੀ ਸੁਭਾਸ਼ ਚੰਦਰ ਖੁੱਲਰ ਨੇ ਨੋਇਡਾ ਜਾਣਾ ਸੀ ਅਤੇ ਉਹ ਉਸ ਨੂੰ ਛੱਡਣ ਬਾਈਪਾਸ ਤੱਕ ਗਏ ਸਨ। ਪੁਰਹੀਰਾਂ ਬਾਈਪਾਸ ਤੋਂ ਜਦੋਂ ਉਹ ਕਿਸੇ ਨੂੰ ਤੋਹਫ਼ਾ ਦੇ ਕੇ ਚੰਡੀਗੜ੍ਹ ਵੱਲ ਮੁੜੇ ਤਾਂ ਥੋੜਾ ਅੱਗੇ ਜਾਂਦੇ ਹੀ ਉਨ੍ਹਾਂ ਦੀ ਗੱਡੀ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਦੋਹਾਂ ਦੇ ਬਾਹਰ ਨਿਕਲਣ ਤੱਕ ਅੱਗ ਦੀਆਂ ਲਪਟਾਂ ਹੋਰ ਵੱਧ ਗਈਆਂ ਅਤੇ ਦੋਵੇਂ ਅੱਗ ਦੀ ਲਪੇਟ 'ਚ ਆ ਗਏ। ਦੋਹਾਂ ਦੀ ਬੁਰੀ ਤਰ੍ਹਾਂ ਨਾਲ ਸੜ ਜਾਣ ਕਰਕੇ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਐੱਸ. ਪੀ. (ਐੱਚ) ਆਰ. ਪੀ. ਐੱਸ. ਸੰਧੂ ਦੇ ਇਲਾਵਾ ਥਾਣਾ ਮਾਡਲ ਟਾਊਨ ਇੰਚਾਰਜ ਕਰਨੈਲ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹਾਦਸਾ ਦੀਵਾਲੀ ਦੀ ਰਾਤ ਕਰੀਬ 10 ਵਜੇ ਦਾ ਦੱਸਿਆ ਜਾ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਐੱਸ. ਪੀ. ਆਰ. ਪੀ. ਐੱਸ. ਸੰਧੂ ਨੇ ਦੱਸਿਆ ਕਿ ਰਾਤ ਕਰੀਬ ਸਵਾ 10 ਵਜੇ ਸੂਚਨਾ ਮਿਲੀ ਸੀ ਕਿ ਉਕਤ ਸਥਾਨ 'ਤੇ ਕਾਰ ਨੂੰ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਨੇ ਪਹੁੰਚ ਕੇ ਰਾਹਤ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਉਦੋਂ ਤੱਕ ਦੋਵੇਂ ਜਿਊਂਦਾ ਸੜ ਚੁੱਕੇ ਸਨ।
ਉਨ੍ਹਾਂ ਦੱਸਿਆ ਕਿ ਐਡਵੋਕੇਟ ਭਗਵੰਤ ਗੁਪਤਾ ਨੇ ਸੀਆ ਨੂੰ ਆਪਣੀ ਬੇਟੀ ਬਣਾਇਆ ਸੀ ਅਤੇ ਦੋਵੇਂ ਪੂਜਾ ਕਰਨ ਦੇ ਬਾਅਦ ਕਿਸੇ ਨੂੰ ਤੋਹਫ਼ਾ ਦੇ ਕੇ ਵੀ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਸ ਵੱਲੋਂ ਹਾਦਸੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਦੀਵਾਲੀ ਦੀ ਰਾਤ ਬਾਹਰ ਖਾਣਾ ਖਾਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
NEXT STORY