ਲੁਧਿਆਣਾ (ਰਾਜ)- ਇਆਲੀ ਚੌਕ ਦੇ ਨੇੜੇ ਇਕ ਚਲਦੀ ਬੀ.ਐੱਮ.ਡਬਲਿਊ. ਕਾਰ ’ਚ ਅਚਾਨਕ ਅੱਗ ਲੱਗ ਗਈ। ਹਾਦਸੇ ਸਮੇਂ ਦੋ ਲੋਕ ਅੰਦਰ ਸਨ ਜਿਨ੍ਹਾਂ ਨੇ ਬਾਹਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਸੂਚਨਾ ਫਾਇਕ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਰ ਦੇ ਅੰਦਰ ਹੋਈ ਸਪਾਰਕਿੰਗ ਦੀ ਵਜ੍ਹਾ ਨਾਲ ਅੱਗ ਲੱਗੀ।
ਦਰਅਸਲ, ਘਟਨਾ ਸੋਮਵਾਰ ਦੁਪਹਿਰ ਦੀ ਹੈ। ਬੱਦੋਵਾਲ ਦੇ ਨੇੜੇ ਇਆਲੀ ਚੌਕ ਦੇ ਕੋਲ ਮਕੈਨਿਕ ਬੀ.ਐੱਮ.ਡਬਲਿਊ. ਗੱਡੀ ਨੂੰ ਠੀਕ ਕਰਨ ਤੋਂ ਬਾਅਦ ਉਸ ਦੀ ਟ੍ਰਾਈ ਲੈਣ ਲਈ ਨਿਕਲੇ ਸਨ। ਅਚਾਨਕ ਕਾਰ ਦੇ ਇੰਜਣ ਤੋਂ ਧੂਆਂ ਨਿਕਲਣ ਲੱਗਾ। ਦੇਖਦੇ ਹੀ ਦੇਖਦੇ ਕਾਰ ਦੇ ਅੰਦਰ ਅੱਗ ਲੱਗ ਗਈ। ਜਾਨ ਬਚਾਉਣ ਲਈ ਅੰਦਰ ਬੈਠਾ ਮਕੈਨਿਕ ਅਤੇ ਉੁਸ ਦੇ ਸਾਥੀ ਨੇ ਬਾਹਰ ਛਾਲ ਮਾਰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਫਾਇਰ ਬ੍ਰਿਗੇਡ ਪੁੱਜ ਗਈ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਗੱਡੀ ਠੀਕ ਹੋਣ ਲਈ ਉਨ੍ਹਾਂ ਦੀ ਵਰਕਸ਼ਾਪ ਆਈ ਸੀ ਕਾਰ ਨੂੰ ਅੱਗ ਕਿਸ ਤਰਾਂ ਲੱਗੀ ਅਜੇ ਕੁਝ ਪਤਾ ਨਹੀਂ ਚਲ ਸਕਾ। ਘਟਨਾ ਦੇ ਕਾਰਨ ਫਿਰੌਜ਼ਪੁਰ ਰੋਡ ’ਤੇ ਢਾਈ ਕਿਲੋਮੀਟਰ ਦਾ ਜਾਮ ਲੱਗ ਗਿਆ ਸੀ। ਟ੍ਰੈਫਿਕ ਪਲਸ ਮੁਲਾਜ਼ਮਾਂ ਨੇ ਕੁਝ ਸਮੇਂ ਬਾਅਦ ਟ੍ਰੈਫਿਕ ਜਾਮ ਖੁਲਵਾਇਆ ਅਤੇ ਗੱਡੀ ਨੂੰ ਸਾਈਡ ਕਰਵਾਇਆ ਗਿਆ।
ਇਹ ਵੀ ਪੜ੍ਹੋ- ਨਿੱਕੇ ਜਿਹੇ ਮਾਸੂਮ 'ਤੇ ਐਨਾ ਤਸ਼ੱਦਦ ! ਹੁਣ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਬਦਲ ਜਾਵੇਗੀ ਨੁਹਾਰ ! ਬਜਟ 'ਚ ਮਿਲਿਆ ਕਰੋੜਾਂ ਦਾ ਗੱਫਾ
NEXT STORY