ਫਿਰੋਜ਼ਪੁਰ- ਸੋਮਵਾਰ ਨੂੰ ਪੇਸ਼ ਕੀਤੇ ਗਏ ਰੇਲ ਬਜਟ ਵਿਚ ਪੰਜਾਬ ਦੇ ਲਈ 5,421 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ ਸੂਬੇ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੀ ਰੀ-ਡਿਵਲਪਮੈਂਟ ਦਾ ਕੰਮ ਪੂਰਾ ਕਰਨ 'ਤੇ ਫੋਕਸ ਕੀਤਾ ਜਾਵੇਗਾ। ਡੀ.ਆਰ.ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਸਾਲ 2009 ਤੋਂ 2014 ਤੱਕ ਪੰਜਾਬ ਨੂੰ ਰੇਲਵੇ ਬਜਟ ਵਿਚ ਸਿਰਫ਼ 225 ਕਰੋੜ ਰੁਪਏ ਮਿਲੇ ਸਨ ਜਦਕਿ 2025-26 ਦੇ ਲਈ ਕੇਂਦਰ ਸਰਕਾਰ ਨੇ ਇਸ ਵਿਚ ਕਰੀਬ 24 ਗੁਣਾ ਵਾਧਾ ਕਰਦੇ ਹੋਏ 5,421 ਕਰੋੜ ਰੁਪਏ ਦਾ ਪ੍ਰਾਵਧਾਨ ਰੱਖਿਆ ਹੈ।
ਪੰਜਾਬ ਨੂੰ ਮਿਲੇ ਬਜਟ 'ਚੋਂ ਰੇਲ ਮੰਡਲ ਦੇ ਦੋ ਪ੍ਰਮੁੱਖ ਸਟੇਸ਼ਨਾਂ ਲੁਧਿਆਣਾ ਅਤੇ ਜਲੰਧਰ ਕੈਂਟ ਦੀ ਰੀ-ਡਿਵਲਮੈਂਟ ਦੇ ਲਈ ਲੜੀਵਾਰ 460 ਅਤੇ 99 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਰਾਜ ਦੇ 30 ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ ਜਿਨਾਂ ਵਿਚ ਅਬੋਹਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਬਠਿੰਡਾ, ਢੰਡਾਰੀ ਕਲਾਂ, ਫਾਜ਼ਿਲਕਾ, ਫਿਰੋਜ਼ਪੁਰ ਕੈਂਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਕੈਂਟ, ਜਲੰਧਰ ਸਿਟੀ, ਕਪੂਰਥਲਾ, ਕੋਟਕਪੂਰਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਮੁਕਤਸਰ, ਨੰਗਲ ਡੈਮ, ਪਠਾਨਕੋਟ ਕੈਂਟ, ਪਠਾਨਕੋਟ ਸਿਟੀ, ਪਟਿਆਲਾ, ਫਗਵਾੜਾ, ਫਿਲੌਰ, ਰੂਪਨਗਰ, ਸੰਗਰੂਰ, ਮੁਹਾਲੀ ਅਤੇ ਸਰਹਿੰਦ ਸ਼ਾਮਲ ਹਨ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ 'ਚ ਪੁੱਜੇ ਹਸਪਤਾਲ
ਫਿਰੋਜ਼ਪੁਰ-ਪੱਟੀ ਰੇਲ ਲਿੰਕ ਲਈ 300 ਕਰੋੜ ਰੁਪਏ
ਉਨ੍ਹਾਂ ਦੱਸਿਆ ਕਿ ਇਸ ਰੇਲ ਬਜਟ ਵਿਚ ਸਰਕਾਰ ਵੱਲੋਂ ਪੰਜਾਬ ਵਿਚ 5 ਨਵੇਂ ਰੇਲ ਟਰੈਕ ਵਿਛਾਉਣ ਅਤੇ 7 ਪੁਰਾਣੇ ਟਰੈਕ ਦੇ ਵਿਸਤਾਰੀਕਰਨ ਅਤੇ ਡਬਲਿੰਗ ਦੇ ਲਈ ਵਿਸ਼ੇਸ ਬਜਟ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਫਿਰੋਜ਼ਪੁਰ-ਪੱਟੀ ਟਰੈਕ ਦੇ ਲਈ 300 ਕਰੋੜ ਰੁਪਏ ਦਾ ਬਜਟ ਹੈ।
26 ਕਿਲੋਮੀਟਰ ਲਾਈਨ ਵਿਛਾਉਣ ਦੇ ਲਈ ਰੇਲ ਵਿਭਾਗ ਪਿਛਲੇ ਸਾਲਾਂ ਵਿਚ ਅਨੇਕਾਂ ਸਰਵੇਖਣ ਕਰਵਾ ਚੁੱਕਾ ਹੈ ਅਤੇ ਹੁਣ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਸਿੱਧਾ ਰੇਲ ਲਿੰਕ ਸਥਾਪਤ ਕਰਨ ਦੀ ਕੋਸ਼ਿਸ਼ ਵਿਭਾਗ ਨੇ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮਾਨਸਾ-ਬਠਿੰਡਾ ਦੇ ਵਿਚਾਲੇ ਮਾਨਸਾ ਤੋਂ ਰਾਮਾ ਮੰਡੀ-ਮੌੜ ਮੰਡੀ-ਤਲਵੰਡੀ ਸਾਬੋ ਦੇ ਰਸਤੇ 80 ਕਿਲੋਮੀਟਰ, ਕਾਦੀਆਂ-ਬਿਆਸ ਵਿਚਾਲੇ 40 ਕਿਲੋਮੀਟਰ, ਯਮੁਨਾਨਗਰ-ਚੰਡੀਗੜ੍ਹ ਵਿਚਾਲੇ ਵਾਇਆ ਸੰਧੂਰਾ-ਨਾਰਾਇਣਗੜ੍ਹ 91 ਕਿਲੋਮੀਟਰ, ਰਾਜਪੁਰਾ-ਮੁਹਾਲੀ ਵਿਚਾਲੇ 24 ਕਿਲੋਮੀਟਰ ਨਵੇਂ ਰੇਲ ਲਿੰਕ ਸਥਾਪਤ ਕਰਨ ਦੇ ਲਈ ਬਜਟ ਵਿਚ ਪ੍ਰਾਵਧਾਨ ਰੱਖੇ ਗਏ ਹਨ।
ਇਹ ਵੀ ਪੜ੍ਹੋ- ਨਿੱਕੇ ਜਿਹੇ ਮਾਸੂਮ 'ਤੇ ਐਨਾ ਤਸ਼ੱਦਦ ! ਹੁਣ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਦੀ ਵੱਡੀ ਪਹਿਲ ; ਸਰਹੱਦੀ ਇਲਾਕੇ 'ਚ ਲਾਏ ਜਾਣਗੇ 2,300 CCTV ਕੈਮਰੇ
NEXT STORY