ਪਟਿਆਲਾ (ਬਲਜਿੰਦਰ) : ਕਾਰ ਡਰਾਈਵਰ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਨੌਰ ਦੀ ਪੁਲਸ ਨੇ ਬਲਦੇਵ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਉਦੇਪੁਰ ਦੀਵਾਨਵਾਲਾ ਥਾਣਾ ਸਨੌਰ ਦੀ ਸ਼ਿਕਾਇਤ ’ਤੇ ਕਾਰ ਡਰਾਈਵਰ ਹਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਲਾਖਾਂ ਥਾਣਾ ਸਨੌਰ ਦੇ ਖਿਲਾਫ 106(1), 281, 324(4) ਬੀ.ਐਨ.ਐਸ. ਦੇ ਤਹਿਤ ਕੇਸ ਦਰਜ ਕੀਤਾ ਹੈ। ਬਲਦੇਵ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਤੀਜਾ ਗੁਰਜਿੰਦਰ ਸਿੰਘ ਪੁੱਤਰ ਨੈਬ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਲਾਖਾਂ ਤੋਂ ਪਿੰਡ ਦੀਵਾਨਵਾਲਾ ਦੇ ਕੋਲ ਜਾ ਰਿਹਾ ਸੀ ਜਦੋਂ ਉਸ ਦਾ ਭਤੀਜਾ ਪਿੰਡ ਦੀਵਾਨਵਾਲਾ ਕਰਾਸ ਕਰਨ ਲੱਗਿਆ ਤਾਂ ਉਕਤ ਡਰਾਈਵਰ ਨੇ ਆਪਣਾ ਵਾਹਨ ਬੜੀ ਤੇਜ਼ੀ ਅਤੇ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਭਤੀਜੇ ਵਿਚ ਮਾਰਿਆ।
ਇਸ ਹਾਦਸੇ ਵਿਚ ਉਸ ਦੇ ਭਤੀਜੇ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਉਕਤ ਡਰਾਇਵਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਦਲ ਦੀ ਅਹਿਮ ਮੀਟਿੰਗ, ਨਵੇਂ ਅਹੁਦੇਦਾਰਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
NEXT STORY