ਜਲੰਧਰ/ਜਮਸ਼ੇਰ ਖ਼ਾਸ (ਵੈੱਬ ਡੈਸਕ)- ਥਾਣਾ ਸਦਰ ਜਲੰਧਰ ਅਧੀਨ ਆਉਂਦੇ ਜਮਸ਼ੇਰ ਖ਼ਾਸ ਵਿਚ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ। ਇਹ ਹਾਦਸਾ ਟਰੱਕ ਵੱਲੋਂ ਐਕਟਿਵਾ ਸਵਾਰ ਔਰਤ ਨੂੰ ਟੱਕਰ ਮਾਰਨ ਕਰਕੇ ਵਾਪਰਿਆ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸੰਨੀ ਨੇ ਦੱਸਿਆ ਕਿ ਮਨਜੀਤ ਕੌਰ ਬੀਤੇ ਦਿਨੀਂ ਆਪਣੀ ਐਕਟਿਵਾ ਨੰਬਰ ਪੀ. ਬੀ. 08 ਈ. ਐੱਮ. 6346 'ਤੇ ਸਵਾਰ ਹੋ ਕੇ ਆਪਣੇ ਖ਼ੂਹ ਖ਼ੂਹ ਤੋਂ ਆਉਂਦੇ ਸਮੇਂ ਪਿੱਛੋਂ ਜਲੰਧਰ ਤੋਂ ਜੰਡਿਆਲਾ ਵੱਲ ਆਉਂਦੇ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਮਨਜੀਤ ਕੌਰ, ਤਿੰਨ ਧੀਆਂ ਅਤੇ ਇਕ ਲੜਕੇ ਦੀ ਮਾਂ ਸੀ। ਇਥੇ ਇਹ ਵੀ ਦੱਸ ਦੇਈਏ ਕਿ ਮਨਜੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਦਾ ਫਰਵਰੀ ਮਹੀਨੇ ਹੀ ਦਿਹਾਂਤ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਣ ਉਪਰੰਤ ਉਹ ਤੁਰੰਤ ਆਪਣੀ ਕਾਰ ਵਿਚ ਮਨਜੀਤ ਕੌਰ ਨੂੰ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਦੇਸ਼ ਤੋਂ ਪਰਿਵਾਰਕ ਮੈਂਬਰਾਂ ਦੇ ਆਉਣ ਮਗਰੋਂ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ 'ਚ ਪ੍ਰੇਮਿਕਾ ਬਾਰੇ ਖੋਲ੍ਹੇ ਵੱਡੇ ਰਾਜ
ਉਥੇ ਹੀ ਹਾਦਸੇ ਬਾਰੇ ਮਨਜੀਤ ਕੌਰ ਦੇ ਪਰਿਵਾਰਕ ਮੈਂਬਰ ਹਰਵਿੰਦਰ ਸਿੰਘ ਨਿੱਝਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਵੇਂ ਅਸੀਂ ਸੜਕ ਹਾਦਸੇ ਵਿਚ ਆਪਣੇ ਘਰ ਦਾ ਜੀਅ ਗਵਾਇਆ ਹੈ, ਉਂਝ ਕਿਸੇ ਹੋਰ ਨਾਲ ਅਜਿਹਾ ਹਾਦਸਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਅਜਿਹੇ ਹਾਦਸਿਆਂ 'ਤੇ ਰੋਕ ਲਗਾਉਣ ਲਈ ਸੜਕਾਂ 'ਤੇ ਸਪੀਡ ਬਰੇਕਰ ਬਣਾਏ ਜਾਣ ਤਾਂ ਜੋ ਆਉਣ ਵਾਲੇ ਵੱਡੇ ਵਾਹਨ ਘੱਟ ਸਪੀਡ 'ਤੇ ਜਾਣ ਅਤੇ ਅਜਿਹੇ ਹਾਦਸੇ ਨਾ ਵਾਪਰਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਵਾਰ ਟ੍ਰੈਂਡ 'ਚ ਕੋਰੀਅਨ ਸਟੋਨ ਤੇ ਇੰਪੋਰਟਡ ਨਗਾਂ ਨਾਲ ਤਿਆਰ ਹੋ ਰਹੀਆਂ ਰੱਖੜੀਆਂ
NEXT STORY