ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਬੰਦਰਾਨਾਈਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਦੋ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਚੀਨ ਦੀਆਂ ਬਣੀਆਂ ਸਿਗਰਟਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸਥਾਨਕ ਮੀਡੀਆ ਦੇ ਅਨੁਸਾਰ ਜ਼ਬਤ ਕੀਤੀਆਂ ਗਈਆਂ ਸਿਗਰਟਾਂ ਦੀ ਕੀਮਤ 834,000 ਸ਼੍ਰੀਲੰਕਾਈ ਰੁਪਏ ਦੱਸੀ ਜਾ ਰਹੀ ਹੈ। ਡੇਲੀ ਮਿਰਰ ਅਖਬਾਰ ਦੀ ਇੱਕ ਰਿਪੋਰਟ ਦੇ ਅਨੁਸਾਰ ਦੋਸ਼ੀਆਂ ਦੀ ਪਛਾਣ ਇੱਕ 33 ਸਾਲਾ ਆਦਮੀ ਅਤੇ ਇੱਕ 38 ਸਾਲਾ ਔਰਤ ਵਜੋਂ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਤਲ ਅਤੇ ਲਾਪਤਾ ਮਾਮਲਿਆਂ 'ਚ ਮਦਦ ਕਰਨ ਵਾਲਿਆਂ ਨੂੰ FBI ਦੇਵੇਗੀ 25,000 ਡਾਲਰ
ਦੋਸ਼ੀ ਆਦਮੀ ਉਸਾਰੀ ਖੇਤਰ ਵਿੱਚ ਕੰਮ ਕਰਦਾ ਹੈ, ਜਦੋਂ ਕਿ ਔਰਤ ਇੱਕ ਸਕੂਲ ਅਧਿਆਪਕਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੋਸ਼ ਹੈ ਕਿ ਦੋਵਾਂ ਨੇ ਚੀਨ ਵਿੱਚ 278 ਡੱਬਿਆਂ ਵਿੱਚ ਪੈਕ ਕੀਤੇ ਵੱਖ-ਵੱਖ ਬ੍ਰਾਂਡਾਂ ਦੇ 55,600 ਸਿਗਰਟਾਂ ਖਰੀਦੀਆਂ। ਫਿਰ ਉਹ ਸਿੰਗਾਪੁਰ ਗਏ ਅਤੇ ਸਵੇਰੇ 12:25 ਵਜੇ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ SQ-468 'ਤੇ ਸ਼੍ਰੀਲੰਕਾ ਪਹੁੰਚੇ। ਰਿਪੋਰਟ ਦੇ ਅਨੁਸਾਰ ਦੋਵਾਂ ਨੇ ਸਿਗਰਟਾਂ ਨਾਲ ਭਰੇ ਡੱਬੇ ਤਿੰਨ ਸੂਟਕੇਸਾਂ ਵਿੱਚ ਲੁਕਾ ਦਿੱਤੇ ਸਨ। ਉਨ੍ਹਾਂ ਨੂੰ ਏਅਰਪੋਰਟ ਪੁਲਿਸ ਨਾਰਕੋਟਿਕਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ। ਰਿਪੋਰਟਾਂ ਅਨੁਸਾਰ, ਦੋਵਾਂ ਮੁਲਜ਼ਮਾਂ ਨੂੰ ਨੇਗੋਂਬੋ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿੱਝਰ ਕਤਲ ਕੇਸ ’ਚ ਵੱਡਾ ਧਮਾਕਾ ! SFJ ਨੇ ਸਾਂਝੀ ਕੀਤੀ ਕਰਨ ਬਰਾੜ ਦੀ ਨਕਦੀ ਤੇ ਹਥਿਆਰ ਨਾਲ ਫ਼ੋਟੋ
NEXT STORY