ਅਬੋਹਰ (ਸੁਨੀਲ): ਬੀਤੀ ਰਾਤ ਅਬੋਹਰ-ਫਾਜ਼ਿਲਕਾ ਕੌਮਾਂਤਰੀ ਰੋਡ ਨੰ. 10 ’ਤੇ ਸਥਿਤ ਬੱਲੂਆਣਾ ਵਿਧਾਨਸਭਾ ਖ਼ੇਤਰ ਦੇ ਪਿੰਡ ਡੰਗਰਖੇੜਾ ਨੇੜੇ ਇਕ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਪਈ, ਜਿਸ ਨਾਲ ਕਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਦੇ ਸਹਿਯੋਗ ਨਾਲ ਬਾਹਰ ਕੱਢਵਾ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਹੈ।
ਇਹ ਵੀ ਪੜ੍ਹੋ: ਬਦਕਿਸਮਤ ਮਾਂ! ਜੰਜ਼ੀਰਾਂ ਨਾਲ ਬੰਨ੍ਹਣਾ ਪਿਆ ਪੁੱਤਰ, ਬੱਚੇ ਨੂੰ ਨਾਲ ਲੈ ਕੇ ਨੂੰਹ ਵੀ ਤੁਰ ਗਈ ਪੇਕੇ
ਜਾਣਕਾਰੀ ਅਨੁਸਾਰ ਪਿੰਡ ਕਮਾਲਵਾਲਾ ਵਾਸੀ ਰਾਜਵਿੰਦਰ ਪੁੱਤਰ ਗੁਰਦੀਪ ਉਮਰ ਕਰੀਬ 35 ਸਾਲਾ ਬੀਤੀ ਰਾਤ ਕਾਰ ’ਚ ਮਲੋਟ ਤੋਂ ਪਿੰਡ ਜਾ ਰਿਹਾ ਸੀ ਕਿ ਜਦ ਉਹ ਡੰਗਰਖੇੜਾ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਕੇ ਡੰਗਰਖੇੜਾ ਮਾਈਨਰ ’ਚ ਜਾ ਡਿੱਗੀ। ਜਿਸ ਨਾਲ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੇ ਦੇਰ ਰਾਤ ਕਰੀਬ 12 ਵਜੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਾਰ ’ਚੋਂ ਬਾਹਰ ਕੱਢਿਆ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਉਸ ਦੇ ਭਰਾ ਜਗਦੀਸ਼ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਧਰ ਅੱਜ ਸਵੇਰੇ ਉਸ ਦੀ ਗੱਡੀ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਬੇਅੰਤ ਕੌਰ ਦੇ ਘਰ ਪੁੱਜੇ ਨਕਲੀ ਇਮੀਗ੍ਰੇਸ਼ਨ ਅਫ਼ਸਰ, ਕਿਹਾ ਦਿਓ ਪੈਸੇ ਨਹੀਂ ਤਾਂ ਕਰ ਦਿਆਂਗੇ ਡਿਪੋਰਟ (ਵੀਡੀਓ)
ਪੰਜਾਬੀ ਨੌਜਵਾਨਾਂ ਨੇ ਵਰਕ ਪਰਮਿਟ ਨਾ ਮਿਲਣ ਕਾਰਨ ਚੰਡੀਗੜ੍ਹ 'ਚ ਘੇਰੀ ਕੈਨੇਡਾ ਅੰਬੈਸੀ
NEXT STORY